ਆਰਿਅਨ ਖਾਨ ਹੁਣ ਜੇਲ੍ਹ ‘ਚ, ਜਮਾਤਨ ਦੇ ਫੈਸਲੇ ਤੋਂ ਪਹਿਲਾਂ ਹੀ NCB ਨੇ ਪਹੁੰਚਾਇਆ ਜੇਲ੍ਹ 

ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਬੇਟੇ ਦੀ ਕਿਸਮਤ ਦਾ ਫੈਸਲਾ ਅੱਜ ਮੁੰਬਈ ਮੈਜਿਸਟਰੇਟ ਵੱਲੋਂ ਕੀਤਾ ਜਾਵੇਗਾ। ਆਰਿਅਨ ਖਾਨ ਪਿਛਲੇ 7 ਦਿਨਾਂ ਤੋਂ ਐਨਸੀਬੀ ਹਿਰਾਸਤ ‘ਚ…

ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਬੇਟੇ ਦੀ ਕਿਸਮਤ ਦਾ ਫੈਸਲਾ ਅੱਜ ਮੁੰਬਈ ਮੈਜਿਸਟਰੇਟ ਵੱਲੋਂ ਕੀਤਾ ਜਾਵੇਗਾ। ਆਰਿਅਨ ਖਾਨ ਪਿਛਲੇ 7 ਦਿਨਾਂ ਤੋਂ ਐਨਸੀਬੀ ਹਿਰਾਸਤ ‘ਚ ਹੈ। ਉਨ੍ਹਾਂ ਨੂੰ ਮੁੰਬਈ ਤੋਂ ਗੋਆ ਜਾਣ ਵਾਲੇ ਕਰੂਜ਼ ਸ਼ਿਪ ‘ਚ ਚੱਲਣ ਵਾਲੀ ਡਰੱਗ ਪਾਰਟੀ ਦਾ ਹਿੱਸਾ ਹੋਣ ਦੇ ਕਾਰਨ ਨਾਰਕੋਟਿਕਸ ਕੰਟ੍ਰੋਲ ਬਿਊਰੋ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ। 2 ਅਕਤੂਬਰ ਸ਼ਨਿਵਾਰ ਨੂੰ ਉਨ੍ਹਾਂ ਨੂੰ ਐਨਸੀਬੀ ਨੇ ਗ੍ਰਿਫਤਾਰ ਕਰ ਲਿਆ ਹੈ।ਹਾਲਾਂਕਿ ਦੱਸਿਆ ਗਿਆ ਹੈ ਕਿ ਆਰਿਅਨ ਖਾਨ ਦੇ ਕੋਲੋਂ ਉਨ੍ਹਾਂ ਨੂੰ ਕੋਈ ਡਰੱਗ ਬਰਾਮਦ ਨਹੀਂ ਹੋਇਆ ਹੈ। ਅੱਜ ਆਰਿਅਨ ਖਾਨ ਦੀ ਜ਼ਮਾਨਤ ਦੀ ਸੁਣਵਾਈ ਮੁੰਬਈ ਦੇ ਕੋਰਟ ‘ਚ ਹੋ ਰਹੀ ਹੈ, ਅਜਿਹੇ’ਚ ਅੱਜ ਉਨ੍ਹਾਂ ਨੂੰ ਬੇਲ ਮਿਲੇਗੀ ਜਾਂ ਨਹੀਂ ਇਸਦਾ ਫੈਸਲਾ ਅੱਜ ਹੋਵੇਗਾ।

Also Read : ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ

ਆਰਿਅਨ ਨੂੰ ਲੈ ਜਾਇਆ ਗਿਆ ਜੇਲ੍ਹ
ਕੋਰਟ ‘ਚ ਆਰਿਅਨ ਖਾਨ ਦੀ ਜਮਾਨਤ ‘ਤੇ ਕੇਸ ਦੀ ਸੁਣਵਾਈ ਚਲ ਰਹੀ ਹੈ। ਆਰਿਅਨ ਖਾਨ ਅਤੇ ਬਾਕਿ 8 ਅਰੋਪੀ ਅਜੇ ਵੀ ਹਿਰਾਸਤ ਵਿਚ ਹਨ,ਇਸ ਲਈ ਉਸ ਨੂੰ ਵੀ ਐਨਸੀਬੀ ਵੱਲੋਂ ਜੇਲ੍ਹ ਲਿਜਾਇਆ ਗਿਆ ਹੈ।

Also Read : ਲਖੀਮਪੁਰ ਕਾਂਡ ‘ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ

ਜਮਾਨਤ ਨਾ ਮਿਲਣ ‘ਤੇ ਜੇਲ੍ਹ ਜਾਣਗੇ ਆਰਿਅਨ
ਖ਼ਬਰ ਹੈ ਕਿ ਐਨਸੀਬੀ ਦੇ ਅਧਿਕਾਰੀ ਕੋਰਟ ਦੇ ਆਰਡਰਾਂ ਦਾ ਇੰਤਜ਼ਾਰ ਕਰ ਰਹੇ ਹਨ।ਜੇਕਰ ਆਰਿਅਨ ਅਤੇ 8 ਹੋਰ ਆਰੋਪੀਆਂ ਦੀਆਂ ਦੀ ਪਟੀਸ਼ਨ ਖਾਰਿਜ਼ ਹੋਈ ਤਾਂ ਉਨ੍ਹਾਂ ਨੂੰ ਆਰਥਰ ਰੋਡ ਜੇਲ੍ਹ ਲਿਜਾਇਆ ਜਾਵੇਗਾ,ਉਥੇ ਹੀ ਲੜਕੀਆਂ ਨੂੰ ਬਾਈਕੂਲਾ ਜੇਲ੍ਹ ਭੇਜਿਆ ਜਾਵੇਗਾ।ਸਾਰੇ ਆਰੋਪੀਆਂ ਦਾ ਕੋਰੋਨਾ ਟੈਸਟ ਹੋ ਗਿਆ ਹੈ,ਅਤੇ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ।

Leave a Reply

Your email address will not be published. Required fields are marked *