LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ

8 oct money

ਕੋਟਾ- ਕਾਂਗਰਸ ਦੇ ਇਕ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ਤੋਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਹਟਾਉਣ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਇਨ੍ਹਾਂ ਦੀ ਵਰਤੋਂ ਭ੍ਰਿਸ਼ਟਾਚਾਰ ’ਚ ਹੋ ਰਹੀ ਹੈ। 

Also Read: ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ

ਰਾਜਸਥਾਨ ’ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਰਾਜ ’ਚ ਸੱਤਾਧਾਰੀ ਦਲ ਦੇ ਵਿਧਾਇਕ ਭਰਤ ਸਿੰਘ ਕੁੰਦਨਪੁਰ ਨੇ ਕਿਹਾ ਕਿ ਜਨਵਰੀ 2019 ਤੋਂ ਲੈ ਕੇ 31 ਦਸੰਬਰ 2020 ਤੱਕ ਭ੍ਰਿਸ਼ਟਾਚਾਰ ਦੇ 616 ਮਾਮਲੇ ਦਰਜ ਕੀਤੇ ਗਏ, ਇਸ ਅਨੁਸਾਰ ਰੋਜ਼ਾਨਾ ਔਸਤਨ 2 ਮਾਮਲੇ ਦਰਜ ਕੀਤੇ ਗਏ। ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਨ ’ਤੇ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਨੇ ਨੋਟਾਂ ’ਤੇ ਛਪੀ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਹਟਾਉਣ ਦੀ ਅਪੀਲ ਕੀਤੀ ਹੈ।

Also Read: ਰਣਜੀਤ ਸਿੰਘ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ

ਸਾਂਗੋਡ ਤੋਂ ਵਿਧਾਇਕ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਸਿਰਫ਼ 5, 10, 20, 50, 100 ਅਤੇ 200 ਰੁਪਏ ਦੇ ਨੋਟਾਂ ’ਤੇ ਰਹਿਣ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਦਾ ਉਪਯੋਗ ਵੱਡੇ ਪੈਮਾਨੇ ’ਤੇ ਗਰੀਬ ਲੋਕ ਕਰਦੇ ਹਨ ਅਤੇ ਮਹਾਤਮਾ ਗਾਂਧੀ ਨੇ ਆਪਣੇ ਪੂਰੇ ਜੀਵਨ ਕਾਲ ’ਚ ਸਿਰਫ਼ ਗਰੀਬਾਂ ਲਈ ਕੰਮ ਕੀਤਾ ਹੈ। ਕੁੰਦਨਪੁਰ ਨੇ ਚਿੱਠੀ ’ਚ ਕਿਹਾ ਹੈ,‘‘ਮੇਰੀ ਸਲਾਹ ਹੈ ਕਿ 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ’ਤੇ ਸਿਰਫ਼ ਮਹਾਤਮਾ ਗਾਂਧੀ ਦੇ ਚਸ਼ਮਿਆਂ ਦੀ ਤਸਵੀਰ ਰੱਖੀ ਜਾ ਸਕਦੀ ਹੈ। ਇਸ ਦੀ ਜਗ੍ਹਾ ਅਸ਼ੋਕ ਚੱਕਰ ਦਾ ਵੀ ਵਰਤੋਂ ਕੀਤੀ ਜਾ ਸਕਦੀ ਹੈ।’’ ਕਾਂਗਰਸ ਵਿਧਾਇਕ ਨੇ ਕਿਹਾ ਕਿ ਪਿਛਲੇ ਸਾਢੇ 7 ਦਹਾਕਿਆਂ ’ਚ ਭ੍ਰਿਸ਼ਟਾਚਾਰ ਪੂਰੇ ਦੇਸ਼ ’ਚ ਫ਼ੈਲ ਗਿਆ ਹੈ।

In The Market