LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tata Sons ਦੀ ਹੋਈ ਏਅਰ ਇੰਡੀਆ, ਲਾਈ 18000 ਕਰੋੜ ਦੀ ਸਭ ਤੋਂ ਵੱਡੀ ਬੋਲੀ

8o air india

ਨਵੀਂ ਦਿੱਲੀ: ਟਾਟਾ ਸਨਸ ਹੁਣ ਏਅਰ ਇੰਡੀਆ ਦੀ ਨਵੀਂ ਮਾਲਕ ਕੰਪਨੀ ਹੋਵੇਗੀ। ਕੰਪਨੀ ਨੇ ਇਸ ਸਰਕਾਰੀ ਏਅਰਲਾਈਨਸ ਦੇ ਲਈ ਸਭ ਤੋਂ ਵੱਡੀ 18000 ਕਰੋੜ ਰੁਪਏ ਦੀ ਬੋਲੀ ਲਾਈ ਹੈ। ਇਸ ਦੇ ਨਾਲ ਹੀ ਹੁਣ ਟਾਟਾ ਸਨਸ ਦੇ ਕੋਲ ਦੇਸ਼ ਵਿਚ ਤਿੰਨ ਏਅਰਲਾਈਨਸ ਹੋਣਗੀਆਂ।

Also Read: ਲਖੀਮਪੁਰ ਹਿੰਸਾ: ਕਾਫਲੇ 'ਚ ਮੌਜੂਦ ਸੀ ਮੰਤਰੀ ਦਾ ਬੇਟਾ, ਨੇਪਾਲ ਭੱਜਣ ਦੀ ਖ਼ਬਰ

ਸਰਕਾਰ ਵਲੋਂ ਸ਼ੁੱਕਰਵਾਰ ਨੂੰ ਏਅਰ ਇੰਡੀਆ ਦਾ ਨਵਾਂ ਮਹਾਰਾਜਾ ਟਾਟਾ ਸਨਸ ਨੂੰ ਚੁਣੇ ਜਾਣ ਦੀ ਮੁਨਾਦੀ ਕਰ ਦਿੱਤੀ ਗਈ ਹੈ। ਸਰਕਾਰ ਦੇ ਨੀਲਾਮੀ ਪ੍ਰੋਗਰਾਮ ਦੀ ਜ਼ਿੰਮੇਦਾਰੀ ਦੇਖਣ ਵਾਲੇ ਵਿਭਾਗ DIPAM ਦੇ ਸਕੱਤਰ ਤੁਹਿਨ ਕਾਂਤ ਪਾਂਡੇ ਤੇ ਨਾਗਰ ਹਵਾਈ ਮੰਤਰਾਲਾ ਸਕੱਤਰ ਰਾਜੀਵ ਬੰਸਲ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੌੜ ਵਿਚ ਟਾਟਾ ਸੰਸ ਤੋਂ ਇਲਾਵਾ ਸਪਾਈਸ ਜੈੱਟ ਦੇ ਅਜੇ ਸਿੰਘ ਦੀ ਅਗਵਾਈ ਵਾਲਾ ਕੰਸੋਰਟੀਅਮ ਵੀ ਸ਼ਾਮਲ ਸੀ।

Also Read: ਲਖੀਮਪੁਰ ਕਾਂਡ 'ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ

ਅਜੇ ਸਿੰਘ ਤੋਂ ਲਾਈ 2900 ਕਰੋੜ ਤੋਂ ਵਧੇਰੇ ਦੀ ਬੋਲੀ
ਏਅਰ ਇੰਡੀਆ ਦੇ ਲਈ ਟਾਟਾ ਸਨਸ ਨੇ 18000 ਕਰੋੜ ਰੁਪਏ ਦੀ ਬੋਲੀ ਲਾਈ। ਉਥੇ ਹੀ ਇਸ ਦੌੜ ਵਿਚ ਸ਼ਾਮਲ ਅਜੇ ਸਿੰਘ ਦੇ ਕੰਸੋਰਟੀਅਮ ਨੇ 15100 ਕਰੋੜ ਦੀ ਬੋਲੀ ਲਾਈ। ਇਸ ਤਰ੍ਹਾਂ ਨਾਲ ਟਾਟਾ ਸਨਸ ਨੇ 2900 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਰਕ ਨਾਲ ਏਅਰਇੰਡੀਆ ਦੇ ਮਾਲਿਕਾਨਾ ਹੱਕ ਦੀ ਬੋਲੀ ਨੂੰ ਜਿੱਤ ਲਿਆ।

Also Read: RBI ਦਾ ਵੱਡਾ ਤੋਹਫਾ, ਦੇਸ਼ਭਰ 'ਚ ਬਿਨਾਂ ਇੰਟਰਨੈੱਟ ਕਰੋ ਪੈਸਿਆਂ ਦਾ ਲੈਣ-ਦੇਣ

5 ਸਾਲ ਤੱਕ ਰੱਖਣਾ ਹੋਵੇਗਾ ਮਹਾਰਾਜਾ ਦਾ ਲੋਗੋ
ਏਅਰ ਇੰਡੀਆ ਦਾ ਮਾਲਿਕਾਨਾ ਹੱਕ ਮਿਲਣ ਦੇ ਬਾਅਦ ਨਵੇਂ ਮਾਲਿਕ ਨੂੰ ਇਸ ਨਾਲ ਜੁੜੇ ਨਾਂ ਤੇ ਲੋਗੋ ਨੂੰ 5 ਸਾਲ ਤੱਕ ਸੰਭਾਲ ਕੇ ਰੱਖਣਾ ਹੋਵੇਗਾ। ਪਾਂਡੇ ਨੇ ਦੱਸਿਆ ਕਿ ਟਾਟਾ ਸਨਸ ਚਾਹੇ ਤਾਂ 5 ਸਾਲ ਬਾਅਦ ਏਅਰ ਇੰਡੀਆ ਦੇ ਨਾਂ ਤੇ ਲੋਗੋ ਨੂੰ ਟ੍ਰਾਂਸਫਰ ਕਰ ਸਕਦੀ ਹੈ ਪਰ ਇਸ ਵਿਚ ਇਕ ਸ਼ਰਤ ਰੱਖੀ ਗਈ ਹੈ ਕਿ ਇਹ ਨਾਂ ਤੇ ਲੋਗੋ ਕਿਸੇ ਭਾਰਤੀ ਇਕਾਈ ਜਾਂ ਵਿਅਕਤੀ ਨੂੰ ਹੀ ਦਿੱਤਾ ਜਾ ਸਕੇਗਾ। ਕੋਈ ਵੀ ਵਿਦੇਸ਼ੀ ਵਿਅਕਤੀ ਜਾਂ ਇਕਾਈ ਇਸ ਨੂੰ ਹਾਸਲ ਨਹੀਂ ਕਰ ਸਕੇਗੀ।

In The Market