LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਲੀਫੋਰਨਿਆ 'ਚ ਜ਼ਹਾਜ ਹੋਇਆ ਹਾਦਸਾਗ੍ਰਸਤ, ਭਾਰਤੀ ਡਾਕਟਰਾਂ ਸਮੇਤ 2 ਦੀ ਮੌਤ

12 oct america

ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਘਰਾਂ ਦੇ ਉੱਪਰ ਡਿੱਗ ਗਿਆ।ਇਸ ਹਾਦਸੇ ਵਿੱਚ ਘੱਟੋ -ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ। ਖਬਰਾਂ ਅਨੁਸਾਰ ਇਹ ਛੋਟਾ ਜਹਾਜ਼ ਦੋ ਇੰਜਣਾਂ ਵਾਲਾ ਸੀ। ਹਵਾ ਵਿੱਚ ਉੱਡਦੇ ਸਮੇਂ, ਇਸ ਵਿੱਚ ਕੁਝ ਨੁਕਸ ਪੈ ਗਿਆ ਅਤੇ ਇਹ ਅਚਾਨਕ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਇਸ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਦੇ ਚਲਦਿਆਂ ਇਸ ਵਿਚ ਅੱਗ ਲਗ ਗਈ, ਜਿਸ ਕਾਰਨ ਕਈ ਘਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ।

Also Read : ਰਣਜੀਤ ਕਤਲ ਕਾਂਡ ਮਾਮਲੇ 'ਚ ਹੁਣ 18 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਪਾਇਲਟ ਸਮੇਤ ਘੱਟੋ-ਘੱਟ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3-4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸਿਆ ਗਿਆ ਕਿ ਇਹ ਜਹਾਜ਼ ਹਾਦਸਾ ਸੈਨ ਡਿਏਗੋ ਦੇ ਇੱਕ ਸਕੂਲ ਦੇ ਨੇੜੇ ਹੋਇਆ। ਇਸ ਸਬੰਧੀ ਫਾਇਰ ਅਫਸਰ ਨੇ ਦੱਸਿਆ ਕਿ ਇਸ ਛੋਟੇ ਜਹਾਜ਼ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਇਹ ਇੱਕ ਟਰੱਕ ਨਾਲ ਟਕਰਾ  ਗਿਆ । ਜਿਸ ਕਾਰਨ ਜਹਾਜ਼ ਅਤੇ ਘਰ ਦੋਵੇਂ ਅੱਗ ਦੀ ਲਪੇਟ ਵਿੱਚ ਆ ਗਏ।

Also Read : ਇਹ ਹੈ ਉਹ ਗੁੰਮਨਾਮ ਚਿੱਠੀ, ਜਿਸਨੇ ਖਤਮ ਕੀਤਾ ਰਾਮ ਰਹੀਮ ਦਾ ਰਾਜ, ਪੜ੍ਹੋ ਇਸ ਚਿੱਠੀ 'ਚ ਕੀ ਲਿਖਿਆ

ਗਵਾਹਾਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇੱਕ ਛੋਟਾ ਜਹਾਜ਼ ਅਚਾਨਕ ਘਰਾਂ ਦੇ ਉੱਪਰ ਆ ਗਿਆ। ਸ਼ਾਇਦ ਪਾਇਲਟ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ ਸੀ। ਜਿਸ ਜਗ੍ਹਾ 'ਤੇ ਇਹ ਹਾਦਸਾ ਹੋਇਆ ਉਹ ਰਿਹਾਇਸ਼ੀ ਇਲਾਕਾ ਹੈ। ਇਸ ਖੇਤਰ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਜਹਾਜ਼ ਹਾਦਸੇ ਵਿੱਚ ਕਰੀਬ 10 ਘਰ ਨੁਕਸਾਨੇ ਗਏ ਹਨ।ਬਚਾਅ ਟੀਮ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਦੇ ਵੇਖਿਆ ਗਿਆ. ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਇਹ ਬਹੁਤ ਹੀ ਜ਼ਾਲਮਾਨਾ ਦ੍ਰਿਸ਼ ਸੀ। ਧੁਖਦੇ ਘਰਾਂ ਨੂੰ ਵੇਖਣਾ ਇੱਕ ਬੁਰਾ ਅਨੁਭਵ ਸੀ.

In The Market