ਚੰਡੀਗੜ੍ਹ : ਮਸ਼ਹੂਰ ਰਣਜੀਤ ਸਿੰਘ ਕਤਲ ਕੇਸ ਵਿੱਚ 19 ਸਾਲਾਂ ਬਾਅਦ,ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਡੇਰਾਮੁਖੀ ਰਾਮ ਰਹੀਮ ਸਿੰਘ ਸਮੇਤ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਸੀ, ਪਰ ਇਸ ਸਜ਼ਾ ਦਾ ਐਲਾਨ ਅੱਜ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਇਸ ਕੇਸ ਵਿਚ ਅੱਜ ਪੂਰੀ ਬਹਿਸ ਨਹੀਂ ਹੋ ਸਕੀ, ਜਿਸ ਦੇ ਚਲਦਿਆਂ ਇਸ ਕੇਸ ਦੀ ਹੁਣ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ।
Also Read : ਇਹ ਹੈ ਉਹ ਗੁੰਮਨਾਮ ਚਿੱਠੀ, ਜਿਸਨੇ ਖਤਮ ਕੀਤਾ ਰਾਮ ਰਹੀਮ ਦਾ ਰਾਜ, ਪੜ੍ਹੋ ਇਸ ਚਿੱਠੀ ‘ਚ ਕੀ ਲਿਖਿਆ
ਇਨ੍ਹਾਂ ਧਾਰਾਵਾਂ ਵਿੱਚ ਦੋਸ਼ੀ
8 ਅਕਤੂਬਰ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਆਈਪੀਸੀ ਦੀ ਧਾਰਾ 302 (ਕਤਲ), 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਦੋਸ਼ੀ ਠਹਿਰਾਇਆ ਸੀ। ਇਸ ਦੇ ਨਾਲ ਹੀ ਅਵਤਾਰ, ਜਸਵੀਰ ਅਤੇ ਸਬਦੀਲ ਨੂੰ ਅਦਾਲਤ ਨੇ ਆਈਪੀਸੀ ਦੀ ਧਾਰਾ 302 (ਕਤਲ), 120-ਬੀ (ਅਪਰਾਧਕ ਸਾਜ਼ਿਸ਼) ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ।



