ਇਹ ਹੈ ਉਹ ਗੁੰਮਨਾਮ ਚਿੱਠੀ, ਜਿਸਨੇ ਖਤਮ ਕੀਤਾ ਰਾਮ ਰਹੀਮ ਦਾ ਰਾਜ, ਪੜ੍ਹੋ ਇਸ ਚਿੱਠੀ ‘ਚ ਕੀ ਲਿਖਿਆ

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ  ਦੇ ਮਾਮਲੇ ‘ਚ ਰੋਹਤਕ ਦੀ ਸੁਨਾਰਆਂ ਜੇਲ੍ਹ ‘ਚ ਉਮਰਕੈਸ ਦੀ ਸਜ਼ਾ ਕੱਟ ਰਿਹਾ…

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ  ਦੇ ਮਾਮਲੇ ‘ਚ ਰੋਹਤਕ ਦੀ ਸੁਨਾਰਆਂ ਜੇਲ੍ਹ ‘ਚ ਉਮਰਕੈਸ ਦੀ ਸਜ਼ਾ ਕੱਟ ਰਿਹਾ ਹੈ। ਅੱਜ ਰਣਜੀਤ ਸਿੰਘ ਕਤਲਕਾਂਡ ‘ਚ ਵੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਕਤਲ ਦੇ ਕੇਸ ਵਿਚ ਵੀ ਸਜ਼ਾ ਸੁਣਾਈ ਜਾ ਚੁੱਕੀ ਹੈ।ਦਰਅਸਲ ਇਸ ਮਾਮਲਾ ਨਾਲ ਇਕ ਗੁੰਮਨਾਮ ਚਿੱਠੀ ਨਾਲ ਜੁੜਿਆ ਹੋਇਆ ਹੈ।ਇਹ ਚਿੱਠੀ 13 ਮਈ 2002 ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪੇਈ ਦੇ ਨਾਮ ਲਿਖੀ ਗਈ ਸੀ।ਇਹ ਚਿੱਠੀ ਕਈ ਮੀਡੀਆ ਸੰਸਥਾਨਾਂ ‘ਤੇ ਭੇਜੀ ਗਈ ਸੀ ਪਰ ਕੁਝ ਚੁਣੇ ਹੋਏ ਅਖਬਾਰਾਂ ਨੇ ਹੀ ਇਸਨੂੰ ਛਾਪਿਆ ਸੀ।ਪਰ ਇਸ ਚਿੱਠੀ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਹਰਿਆਣਾ ਵਿਚ ਹੰਗਾਮਾ ਹੋ ਗਿਆ ਸੀ।

Also Read : ਰਾਮ ਰਹੀਮ ਸਮੇਤ ਪੰਜ ਦੋਸ਼ਿਆਂ ਦੀ ਸਜ਼ਾ ‘ਤੇ ਅੱਜ ਹੋਵੇਗਾ ਫੈਸਲਾ, ਸੁੱਰਖਿਆ ਦੇ ਮੱਦੇਨਜ਼ਰ ਧਾਰਾ 144 ਲਾਗੂ

ਜਿਸ ਸਮੇਂ ਇਹ ਚਿੱਠੀ ਆਈ ਸੀ ਉਸ ਸਮੇਂ ਰਾਮ ਰਹੀਮ ਦਾ ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿਚ ਪੂਰਾ ਕੰਟਰੋਲ ਹੋਇਆ ਕਰਦਾ ਸੀ।ਇਹ ਉਹ ਸਮਾਂ ਸੀ ਜਦ ਕਈ ਵੱਡੇ-ਵੱਡੇ ਰਾਜਨੇਤਾ ਡੇਰਾ ਸੱਚਾ ਸੌਦਾ ਸਾਹਮਣੇ ਸਿਰ ਝੁਕਾਣ ਪਹੁੰਚਦੇ ਸੀ।ਪੰਚਕੁਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਅਦਾਲਤ ਨੇ ਜਿਸ ਰਣਜੀਤ ਕਤਲਕਾਂਡ ‘ਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਹੈ ਉਹ ਇਸ ਗੁੰਮਨਾਮ ਪੱਤਰ ਨਾਲ ਹੀ ਜੁੜਿਆ ਹੋਇਆ ਹੈ।

ਸੱਭ ਤੋਂ ਪਹਿਲਾਂ ਚਿੱਠੀ ਛਾਪਣ ਵਾਲੇ ਪੱਤਰਕਾਰ ਦਾ ਕਤਲ
ਉਸ ਸਮੇਂ ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦਾ ਮੈਨੇਜਰ ਸੀ।ਉਸਦੀ ਭੈਣ ਇਸ ਡੇਰੇ ਵਿਚ ਸਾਧਵੀ ਸੀ। ਡੇਰਾ ਪ੍ਰਬੰਧਕ ਨੂੰ ਸ਼ੱਕ ਸੀ ਕੀ ਰਣਜੀਤ ਸਿੰਘ ਨੇ ਆਪਣੀ ਭੈਣ ਤੋਂ ਇਹ ਚਿੱਠੀ ਲਿਖਵਾਈ ਸੀ।ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦਾ ਮਾਮਲਾ ਵੀ ਇਸ ਨਾਲ ਹੀ ਜੁੜਿਆ ਹੋਇਆ ਹੈ।ਰਾਮਚੰਦਰ ਛੱਤਰਪਤੀ ਨੇ ਸੱਭ ਤੋਂ ਪਹਿਲਾਂ ਇਸ ਚਿੱਠੀ ਨੂੰ ਛਾਪਿਆ ਸੀ।ਉਸ ਤੋਂ ਬਾਅਦ ਛੱਤਰਪਤੀ ਨੇ ਲਗਾਤਾਰ ਇਸ ਮਾਮਲੇ ਨੂੰ ਅਖਬਾਰ ਵਿਚ ਛਾਪਿਆ ਜੋ ਉਸਦੇ ਕਤਲ ਦੀ ਵਜ੍ਹਾ ਬਣਿਆ।

Also Read : ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਤਿੰਨ ਜਵਾਨ ਸ਼ਹੀਦ

ਦੇਖੋ ਕੀ ਲਿਖਿਆ ਉਸ ਚਿੱਠੀ ਵਿਚ
ਇਹ ਚਿੱਠੀ ਇਕ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪੇਈ ਨੂੰ ਲਿਖੀ ਗਈ ਸੀ।ਜਿਸ ਵਿਚ ਉਸਨੇ ਲਿ ਖਿਆ ਸੀ ਕੀ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ 5 ਸਾਲਾਂ ਤੋਂ ਡੇਰਾ ਸੱਚਾ ਸੌਦਾ ਸਿਰਸਾ,ਹਰਿਆਣਾ(ਧਨ ਧਨ ਸਤਿਗੁਰੂ ਤੇਰਾ ਹੀ ਆਸਰਾ) ਵਿਚ ਸਾਧੂ ਲੜਕੀ ਦੇ ਰੂਪ ਵਿਚ ਕੰਮ ਕਰ ਰਹੀਂ ਹਾਂ।ਮੇਰੇ ਨਾਲ ਇਥੇ ਸੈਂਕੜੇ ਲੜਕੀਆਂ ਹਨ ਜੋ 16 ਤੋਂ 18 ਘੰਟੇ ਸੇਵਾ ਕਰਦੀਆਂ ਹਨ।ਸਾਡਾ ਇਥੇ ਸ਼ਰੀਰਿਕ ਸੋਸ਼ਨ ਕੀਤਾ ਜਾਂਦਾ ਹੈ।ਇਸਦੇ ਨਾਲ ਹੀ ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਵੀ ਬਲਾਤਕਾਰ ਕੀਤਾ ਜਾਂਦਾ ਹੈ।ਮੈਂ ਬੀਏ ਪਾਸ ਕੁੜੀ ਹਾਂ।ਮੇਰੇ ਪਰਿਵਾਰ ਦੇ ਲੋਕ ਰਾਮ ਰਹੀਮ ਦੇ ਅੰਧ ਭਗਤ ਹਨ,ਉਨ੍ਹਾਂ ਦੀ ਪ੍ਰੇਰਣਾ ਦੇ ਨਾਲ ਹੀ ਮੈਂ ਡੇਰੇ ਵਿਚ ਸਾਧੂ ਬਣੀ ਸੀ।ਸਾਧੂ ਬਣਨ ਦੇ 2 ਸਾਲ ਬਾਅਦ ਇਕ ਦਿਨ ਮਹਾਰਾਜ ਰਾਮ ਰਹੀਮ ਦੀ ਚੇਲੀ ਸਾਧੂ ਗੁਰਜੋਤ ਨੇ ਰਾਤ 10 ਵਜੇ ਦੱਸਿਆ ਕਿ ਤੁਹਾਨੂੰ ਪਿਤਾ ਜੀ ਆਪਣੀ ਗੁਫਾ ਵਿਚ ਬੁਲਾ ਰਹੇ ਹਨ।

ਮੈਂ ਪਹਿਲੀ ਵਾਰ ਉਥੇ ਜਾ ਰਹੀ ਸੀ,ਮੈਂ ਬਹੁਤ ਖੁਸ਼ ਸੀ। ਇਹ ਜਾਣ ਕੇ ਕਿ ਪਰਮਾਤਮਾ ਨੇ ਅੱਜ ਖੁਦ ਮੈਨੂੰ ਬੁਲਾਇਆ ਹੈ।ਜਦ ਮੈਂ ਉਪਰ ਜਾ ਕੇ ਦੇਖਿਆ ਮਹਾਰਾਜ ਬੈੱਡ ‘ਤੇ ਬੈਠੇ ਹਨ ਅਤੇ ਹੱਥ ਵਿਚ ਰਿਮੋਟ ਫੜਿਆ ਹੋਇਆ ਹੈ,ਸਾਹਮਣੇ ਟੀਵੀ ‘ਤੇ ਬਲੂ ਫਿਲਮ ਚੱਲ ਰਹੀ ਸੀ।ਬੈੱਡ ਡੇ ਸਿਰਹਾਣੇ ‘ਤੇ ਰਿਵਾਲਵਰ ਰੱਖਿਆ ਹੋਇਆ ਸੀ।ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ,ਮੈਨੂੰ ਚੱਕਰ ਆਉਨ ਲੱਗੇ। ਮੇਰੇ ਪੈਰਾਂ ਹੇਠ ਜ਼ਮੀਨ ਖਿਸਕ ਗਈ,ਕੀ ਇਹ ਸਭ ਕੀ ਹੋ ਰਿਹਾ ਹੈ।ਮਹਾਰਾਜ ਅਜਿਹੇ ਹੋਣਗੇਂ?ਅਜਿਹਾ ਮੈਂ ਸੁਪਣੇ ‘ਚ ਵੀ ਨਹੀਂ ਸੋਚਿਆ ਸੀ।ਮਹਾਰਾਜ ਨੇ ਟੀਵੀ ਬੰਦ ਕਰਕੇ ਮੈਨੂੰ ਆਪਣੇ ਨਾਲ ਬਿਠਾ ਕੇ ਪਾਣੀ ਪਿਲਾਇਆ ਅਤੇ ਕਿਹਾ ਕਿ ਮੈਂ ਤੈਨੂੰ ਆਪਣੀ ਖਾਸ ਸਮਝਕੇ ਆਪਣੇ ਕੋਲ ਬੁਲਾਇਆ ਹੈ।

Also Read : ਪੰਜ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਐਕਸ਼ਨ ਮੋਡ ‘ਚ ਦਿਖੀ ਭਾਰਤੀ ਫੌਜ, 24 ਘੰਟਿਆਂ ‘ਚ 8 ਅੱਤਵਾਦੀ ਢੇਰ  

ਮੇਰਾ ਇਹ ਪਹਿਲਾ ਦਿਨ ਸੀ।ਮਹਾਰਾਜ ਨੇ ਮੈਨੂੰ ਆਪਣੀ ਬਾਹਾਂ ‘ਚ ਲੈਂਦੇ ਹੋਏ ਕਿਹਾ ਕਿ ਮੈਂ ਤੈਨੂੰ ਦਿਲ ਤੋਂ ਚਾਹੁੰਦਾ ਹਾਂ।ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਹਾਂ,ਕਿਉਂਕਿ ਤੁਸੀ ਸਾਦੇ ਸਾਧੂ ਬਣਦੇ ਸਮੇਂ ਕਿਹਾ ਸੀ ਕੀ ਤਨ-ਮਨ-ਧਨ ਸਭ ਕੁਝ ਸਤਿਗੁਰੂ ਨੂੰ ਸਮਰਪਿਤ ਕਰਾਂਗੇ,ਤਾਂ ਹੁਣ ਇਹ ਤਨ-ਮਨ-ਧਨ ਸਭ ਸਾਡਾ ਹੈ।ਮੇਰੇ ਵਿਰੋਧ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਅਸੀ ਖੁਦਾ ਹਾਂ।ਜਦ ਮੈਂ ਪੁੱਛਿਆ ਕਿ ਖੁਦਾ ਦਾ ਇਹ ਕੰਮ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਭਗਵਾਨ ਸੀ,ਉਨ੍ਹਾਂ ਦੀਆਂ 360 ਗੋਪੀਆਂ ਸਨ ਜਿੰਨ੍ਹਾਂ ਨਾਲ ਉਹ ਹਰ ਰੋਜ਼ ਰਾਸਲੀਲਾ ਕਰਦੇ ਸਨ,ਫਿਰ ਵੀ ਲੋਕ ਉਨ੍ਹਾਂ ਨੂੰ ਪਰਮਾਤਮਾ ਮੰਨਦੇ ਹਨ,ਇਹ ਕੋਈ ਨਵੀਂ ਗੱਲ ਨਹੀਂ ਸੀ।ਮੈਂ ਚਾਹਾਂ ਤਾਂ ਇਸ ਰਿਵਾਲਵਰ ਨਾਲ ਤੈਨੂੰ ਮੌਤ ਦੇ ਘਾਟ ਉਤਾਰ ਕੇ ਤੇਰਾ ਸਸਕਾਰ ਕਰ ਸਕਦਾ ਹਾਂ ।ਤੇਰਾ ਪਰਿਵਾਰ ਮੇਰੇ ਉਤੇ ਅੰਧ ਵਿਸ਼ਵਾਸ ਕਰਦਾ ਹੈ ਉਹ ਸਾਡੇ ਗੁਲਾਮ ਹਨ।

ਸਾਡੀ ਸਰਕਾਰ ਵਿਚ ਬਹੁਤ ਚਲਦੀ ਹੈ।ਹਰਿਆਣਾ-ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸਾਡੇ ਪੈਰੀ ਹੱਥ ਲਾਉਂਦੇ ਹਨ।ਉਹ ਸਾਡਾ ਸਮਰਥਨ,ਅਤੇ ਪੈਸੇ ਲੈਂਦੇ ਹਨ ਅਤੇ ਸਾਡੇ ਖਿਲਾਫ ਨਹੀਂ ਜਾਣਗੇ।ਅਸੀਂ ਤੇਰੇ ਪਰਿਵਾਰ ‘ਚ ਨੌਕਰੀ ‘ਤੇ ਲੱਗੇ ਲੋਕਾਂ ਨੂੰ ਬਰਖਾਸਤ ਕਰਵਾ ਦੇਵਾਂਗੇ।ਤੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਪਣੇ ਸੇਵਾਦਾਰਾਂ ਤੋਂ ਮਰਵਾ ਦੇਵਾਂਗੇ ਅਤੇ ਸਬੂਤ ਵੀ ਨਹੀਂ ਛਡਾਂਗੇ।ਇਹ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਅਸੀ ਆਪਣੇ ਗੁੰਡਿਆਂ ਤੋਂ ਪਹਿਲਾਂ ਵੀ ਡੇਰੇ ਦੇ ਪ੍ਰਬੰਧਕ ਫਕੀਰ ਚੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਿਆ ਹੈ, ਨਾ ਹੀ ਕੋਈ ਸਬੂਤ ਮਿਲਿਆ  ਹੈ,ਅਸੀ ਪੈਸਿਆਂ ਦੇ ਦਮ ‘ਤੇ ਰਾਜਨੀਤੀ ਅਤੇ ।ਪੁਲਿਸ ਨੂੰ ਖਰੀਦ ਸਕਦੇ ਹਾਂ। 

Also Read : ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ‘ਚ ਅੱਜ ਦੇਸ਼ ਭਰ ‘ਚ ਕਾਂਗਰਸ ਦਾ ਮੌਨ ਵਰਤ

ਇਸ ਤਰ੍ਹਾਂ ਮੇਰੇ ਨਾਲ ਮੂੰਹ ਕਾਲਾ ਕੀਤਾ ਗਿਆ ਅਤੇ ਤਿੰਨ ਮਹੀਨਿਆਂ ਵਿਚ 20-30 ਦਿਨ ਬਾਅਦ ਅਜਿਹਾ ਕੀਤਾ ਜਾ ਰਿਹਾ ਸੀ।ਅੱਕ ਮੈਨੂੰ ਪਤਾ ਚੱਲਿਆ ਹੈ ਕਿ ਮੇਰੇ ਤੋਂ ਪਹਿਲਾਂ ਕਈ ਕੁੜੀਆਂ ਨਾਲ ਵੀ ਅਜਿਹਾ ਕੀਤਾ ਗਿਆ ਹੈ।ਡੇਰੇ ਵਿਚ ਮੋਜੂਦ 35-40 ਕੁੜੀਆਂ ਹਨ ਜਿੰਨ੍ਹਾਂ ਦੀ ਉਮਰ 40 ਤੋਂ ਵੱਧ ਹੈ ਅਤੇ ਉਨ੍ਹਾਂ ਦੇ ਵਿਆਹ ਦੀ ਉਮਰ ਨਿਕਲ ਚੁੱਕੀ ਹੈ।ਜਿੰਨਾਂ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਹੈ, ਇੰਨ੍ਹਾਂ ਵਿਚ ਜਿਆਦਾਤਰ ਕੁੜੀਆਂ ਬੀਏ,ਐਮਏ,ਐਮਫਿਲ ਪਾਸ ਹਨ ਪਰ ਪਰਿਵਾਰ ਦੇ ਅੰਧਭਗਤ ਹੋਣ ਦੇ ਕਾਰਨ ਉਹ ਨਰਕ ਭਰੀ ਜਿੰਦਗੀ ਬਤੀਤ ਕਰ ਰਹੀਆਂ ਹਨ।ਸਾਨੂੰ ਚਿੱਟੇ ਕੱਪੜੇ ਪਾਉਣੇ,ਸਿਰ ‘ਤੇ ਚੰਨੀ ਰੱਖਣੀ,ਕਿਸੇ ਵੀ ਵਿਅਕਤੀ ਵੱਲ ਅੱਖ ਚੱਕ ਨਹੀਂ ਦੇਖਣਾ,ਆਦਮੀਆਂ ਨਾਲ 5-10 ਫੁੱਟ ਦੀ ਦੂਰੀ ‘ਤੇ ਰਹਿਣਾ ਮਹਾਰਾਜ ਦਾ ਆਦੇਸ਼ ਸੀ,ਦਿਖਾਵੇ ‘ਚ ਅਸੀ ਦੇਵ ਹਾਂ ਪਰ ਸਾਡੇ ਹਾਲਾਤ ਵੇਸ਼ਾਵਾਂ ਵਰਗੀ ਹੈ।

ਮੈਂ ਇਕ ਬਾਰ ਆਪਣੇ ਪਰਿਵਾਰ ਨੂੰ ਵੀ ਦੱਸਣ ਦੀ ਕੋਸ਼ਿਸ ਕੀਤੀ ਕੀ ਇਥੇ ਕੁਝ ਠੀਕ ਨਹੀਂ ਹੈ ਪਰ ਉਨ੍ਹਾਂ ਨੇ ਗੁੱਸੇ ਹੁੰਦੇ ਹੋਏ ਕਿਹਾ ਕਿ ਜੇ ਪਰਮਾਤਮਾ ਲਵੇ ਕੁਝ ਠੀਕ ਨਹੀਂ ਹੈ ਤਾਂ ਠੀਕ ਕਿਥੇ ਹੈ।ਉਨ੍ਹਾਂ ਨੇ ਕਿਹਾ ਤੇਰੇ ਮਨ ਵਿਚ ਬੁਰੇ ਖਿਆਲ ਆਉਣ ਲੱਗੇ ਹਨ ਤੂੰ ਸਤਿਗੁਰੂ ਦਾ ਸਿਮਰਨ ਕਰਿਆ ਕਰ।
ਮੈਂ ਮਜ਼ਬੂਰ ਹਾਂ।ਸਤਿਗੁਰੂ ਦਾ ਆਦੇਸ਼ ਸਾਨੂੰ ਮੰਨਣਾ ਪੈਂਦਾ ਹੈ। ਇਥੇ ਕੋਈ ਵੀ ਲੜਕੀ ਆਪਸ ਵਿਚ ਗੱਲ ਨਹੀਂ ਕਰ ਸਕਦੀ।ਆਪਣੇ ਪਰਿਵਾਰ ਵਾਲਿਆਂ ਨਾਲ ਫੋਨ ‘ਤੇ ਗੱਲ ਵੀ ਨਹੀਂ ਕਰ ਸਕਦੇ।ਜੇਕਰ ਕੋਈ ਕੁੜੀ ਡੇਰੇ ਦੀ ਸੱਚਾਈ ਬਾਰੇ ਕੋਈ ਗੱਲ ਕਰਦੀ ਹੈ ਤਾਂ ਉਸਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ।

Also Read : ਹੁਣ ਬੱਚਿਆਂ ਨੂੰ ਵੀ ਲੱਗ ਸਕੇਗੀ ਕੋਵੈਕਸੀਨ, 2 ਤੋਂ 18 ਸਾਲ ਲਈ ਵੈਕਸੀਨੇਸ਼ਨ ਨੂੰ ਮਿਲੀ ਮਨਜ਼ੂਰੀ

ਪਿਛਲੇ ਦਿਨੀਂ ਬਠਿੰਡਾ ਦੀ ਲੜਕੀ ਨੇ ਜਦ ਮਹਾਰਾਜ ਦੀ ਕਾਲੀ ਕਰਤੂਤਾਂ ਦਾ ਸਾਰਿਆਂ ਸਾਹਮਣੇ ਪਰਦਾਫਾਸ਼ ਕੀਤਾ ਤਾਂ ਕਈ ਸਾਧਵੀਆਂ ਨੇ ਉਸ ਨਾਲ ਕੁੱਟਮਾਰ ਕੀਤੀ। ਜੋ ਅੱਜ ਵੀ ਇਸ ਕੁੱਟ-ਮਾਰ ਦੇ ਕਾਰਨ ਬੈੱਡ ‘ਤੇ ਪਈ ਹੈ।ਜਿਸਦਾ ਪਿਤਾ ਨੇ ਸੇਵਾਦਾਰਾਂ ਤੋਂ ਨਾਮ ਕਟਵਾਕੇ ਚੁੱਪਚਾਪ ਘਰ ਬੈਠਾ ਦਿੱਤਾ ਹੈ।ਜੋ ਹੁਣ ਚਾਹੁੰਦੇ ਹੋਏ ਵੀ ਬਦਨਾਮੀ ਅਤੇ ਮਹਾਰਾਜ ਦੇ ਡਰ ਤੋਂ ਕੁਝ ਵੀ ਨਹੀਂ ਬੋਲ ਰਹੀ ਹੈ।

ਸੰਗਰੂਰ ਜ਼ਿਲ੍ਹੇ ਦੀ ਇਕ ਲੜਕੀ ਜਿਸਨੂੰ ਘਰ ਆ ਕੇ ਆਪਣੇ ਗੁਆਢੀਆਂ ਨੂੰ ਇਸ ਕਾਲੀ ਕਰਤੂਤ ਬਾਰੇ ਦੱਸਿਆ ਤਾਂ ਡੇਰੇ ਦੇ ਸੇਵਾਦਾਰ ਹਥਿਆਰਾਂ ਨਾਲ ਲੈਸ ਹੋਕੇ ਲੜਕੀ ਦੇ ਘਰ ਆ ਗਏ ਅਤੇ ਉਨ੍ਹਾਂ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ।ਅੰਤ ਵਿਚ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇੰਨ੍ਹਾਂ ਸਾਰੀਆਂ ਲੜਕੀਆਂ ਦੇ ਨਾਲ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ, ਜੇ ਮੈਂ ਇਸ ਵਿਚ ਆਪਣਾ ਨਾਮ ਪਤਾ ਲਿ ਖਿਆ।ਕਿਉਂਕਿ ਮੈਂ ਚੁੱਪ ਨਹੀਂ ਰਹਿ ਸਕਦੀ ਅਤੇ ਨਾ ਹੀ ਮਰਨਾ ਚਾਹੁੰਦੀ ਹਾਂ।

Also Read : ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ ਜਵਾਨਾਂ ਲਈ CM ਚੰਨੀ ਨੇ ਕੀਤਾ ਵੱਡਾ ਐਲਾਨ

ਆਖੀਰ ਵਿਚ ਉਸ ਸਾਧਵੀ ਨੇ ਲਿਖਿਆ ਕਿ ਮੈਂ ਬਸ ਜਨਤਾ ਦੇ ਸਾਹਮਣੇ ਸੱਚਾਈ ਲੈਕੇ ਆਉਣਾ ਚਾਹੁੰਦੀ ਹਾਂ।ਜੇਕਰ ਤੁਸੀ ਕਿਸੇ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਜਾਂਚ ਕਰਵਾਓ ਤਾਂ ਡੇਰੇ ‘ਚ ਮੋਜੂਦ 40-45 ਲੜਕੀਆਂ ਜੋਕਿ ਡਰੀਆਂ ਅਤੇ ਸਹਮੀਆਂ ਹੋਈਆਂ ਹਨ।ਪੂਰਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਸੱਚਾਈ ਦੱਸਣ ਈ ਤਿਆਰ ਹਨ।ਸਾਡੀ ਡਾਕਟਰੀ ਜਾਂਚ ਵੀ ਕੀਤੀ ਜਾਵੇ ਤਾਕਿ ਸਾਰਾ ਸੱਚ ਸਾਹਮਣੇ ਆ ਸਕੇ,ਕਿ ਸਾਡੀ ਜ਼ਿੰਦਗੀ ਰਾਮ ਰਹੀਮ ਵੱਲੋਂ ਤਬਾਹ ਕੀਤੀ ਗਈ। ਅਸੀ ਇਕ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਾਂ। 

Leave a Reply

Your email address will not be published. Required fields are marked *