LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਐਕਸ਼ਨ ਮੋਡ 'ਚ ਦਿਖੀ ਭਾਰਤੀ ਫੌਜ, 24 ਘੰਟਿਆਂ 'ਚ 8 ਅੱਤਵਾਦੀ ਢੇਰ  

12 oct army 1

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਭਾਰਤੀ ਫੌਜ ਦਾ ਆਲ ਆਊਟ ਅਪਰੇਸ਼ਨ ਜਾਰੀ ਹੈ।ਬੀਤੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇੰਨ੍ਹਾਂ ਵਿਚ ਕੁਝ ਅੱਤਵਾਦੀ ਹਾਲ ਹੀ ਹਈ ਆਮ ਨਾਗਰਿਕਾਂ ਦੀ ਹੱਤਿਆ ਵਿਚ ਵੀ ਸ਼ਾਮਲ ਸਨ।ਹਾਲਾਂਕਿ ਇਸ ਅਪਰੇਸ਼ਨ ਦੇ ਦੌਰਾਨ ਇਕ ਜੇਸੀਓ ਸਮੇਤ ਸੇਨਾ ਦੇ 5 ਜਵਾਨ ਵੀ ਸ਼ਹੀਦ ਹੋ ਗਏ ਹਨ।ਪੁਲਿਸ ਦੇ ਮੁਤਾਬਿਕ ਪਿਛਲੇ 30 ਘੰਟਿਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ 5 ਵਾਰ ਮੁਠਭੇੜ ਵੀ ਹੋ ਚੁੱਕੀ ਹੈ।

Also Read : ਦਿੱਲੀ 'ਚ ਇਕ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ, AK-47 ਸਮੇਤ ਕਈ ਹਥਿਆਰ ਬਰਾਮਦ 

ਅਨੰਤਨਾਗ,ਬਾਂਦੀਪੋਰਾ,ਸ਼ੋਪਿਆਂ 'ਚ ਅੱਤਵਾਦੀ ਢੇਰ

1. ਅਨੰਤਨਾਗ : ਸੋਮਵਾਰ ਸਵੇਰੇ ਹੋਏ ਐਨਕਾਊਂਟਰ 'ਚ ਫੌਜ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ। ਅਜੇ ਤਕ ਅੱਤਵਾਦੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।

Also Read : SDM ਦੇ ਘਰ ਚੋਰੀ ਕਰਨ ਗਏ ਚੋਰਾਂ ਨੇ ਕੀਤਾ ਕੁਝ ਅਜਿਹਾ, ਦੇਖ ਕੇ ਸਭ ਦੇ ਉੱਡੇ ਹੋਸ਼

2. ਬਾਂਦੀਪੋਰਾ : ਅਨੰਤਨਾਗ ਦੇ ਨਾਲ-ਨਾਲ ਹੀ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਐਂਟੀ ਟੇਰਰ ਅਪਰੇਸ਼ਨ ਚਲਾਇਆ ਹੈ।ਇਸ ਐਨਕਾਊਂਟਰ 'ਚ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ।ਮਾਰੇ ਗਏ ਅੱਤਵਾਦੀ ਪਛਾਣ ਇਮਤਿਆਜ ਅਹਿਮਦ ਡਾਰ ਦੇ ਰੂਪ ਵਿਚ ਹੋਈ ਸੀ,ਜੋ ਲਸ਼ਕਰ-ਏ-ਤੇਇਬਾ ਨਾਲ ਜੁੜਿਆ ਹੋਇਆ ਸੀ। ਇਹ ਆਤੰਕੀ ਸ਼ਾਹਗੁੰਡ 'ਚ ਆਮ ਨਾਗਰਿਕ ਦੇ ਕਤਲ ਵਿਚ ਵੀ ਸ਼ਾਮਲ ਸੀ।

Also Read : ਰਾਮ ਰਹੀਮ ਸਮੇਤ ਪੰਜ ਦੋਸ਼ਿਆਂ ਦੀ ਸਜ਼ਾ 'ਤੇ ਅੱਜ ਹੋਵੇਗਾ ਫੈਸਲਾ, ਸੁੱਰਖਿਆ ਦੇ ਮੱਦੇਨਜ਼ਰ ਧਾਰਾ 144 ਲਾਗੂ

3.ਸ਼ੋਪਿਆਂ : ਦੇਰ ਰਾਤ ਜ਼ਿਲ੍ਹੇ ਦੇ ਤੁਲਰਾਨ ਇਲਾਕੇ 'ਚ ਫੌਜ ਨੇ ਸਰਚ ਅਪਰੇਸ਼ਨ ਚਲਾਇਆ। ਕਈ ਘੰਟਿਆਂ ਤਕ ਚਲੀ ਮੁਠਭੇੜ ਵਿਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।ਜਿੰਨ੍ਹਾਂ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ ਉਨ੍ਹਾਂ ਦੇ ਨਾਮ ਦਾਨਿਸ਼ ਅਹਿਮਦ,ਯਾਵਰ ਅਹਿਮਦ ਅਤੇ ਮੁਖਤਾਰ ਅਹਿਮਦ ਹੈ।ਅੱਤਵਾਦੀਆਂ ਦੇ ਕੋਲੋਂ ਦੋ ਪਿਸਟਲਾਂ ਅਤੇ ਇਕ ਏਕੇ-47 ਵੀ ਬਰਾਮਦ ਕੀਤੀ ਗਈ ਹੈ। ਮੁਖਤਾਰ ਅਹਿਮਦ ਗੰਦਰਬਾਲ 'ਚ ਇਕ ਆਮ ਨਾਗਰਿਕ ਦੇ ਕਤਲ 'ਚ ਸ਼ਾਮਲ ਸੀ।  ਤੁਹਾਨੂੰ ਦੱਸ ਦਈਏ ਕਿ ਤਲਾਸ਼ੀ ਮੁਹਿੰਮ ਮੰਗਲਵਾਰ ਨੂੰ ਵੀ ਸਵੇਰੇ ਜ਼ਿਲ੍ਹੇ ਦੇ ਫੇਰਿਪੋਰਾ ਖੇਤਰ ਵਿੱਚ ਚਲਾਈ ਗਈ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵੀ ਹੋਈ। ਇਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਇਲਾਕੇ 'ਚ ਫੌਜ ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ

In The Market