LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ ਇਕ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ, AK-47 ਸਮੇਤ ਕਈ ਹਥਿਆਰ ਬਰਾਮਦ 

12 oct millitant

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਇਕ ਪਾਕਿਸਤਾਨੀ ਆਤੰਕੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਤੰਕੀ ਰਾਜਧਾਨੀ ਨੂੰ ਦਹਿਲਾਉਣ ਦੀ ਫਿਰਾਕ ਵਿਚ ਸਨ।ਆਤੰਕੀ ਦੇ ਕੋਲੋਂ ਸਪੈਸ਼ਲ ਸੈਲ ਨੂੰ Ak-47 ਅਤੇ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ ਹੈ।ਇਸ ਆਤੰਕੀ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਨੇ ਭਾਰਤ 'ਤੇ ਹਮਲਾ ਕਰਨ ਲਈ ਤਿਆਰ ਕੀਤਾ ਸੀ।ਆਤੰਕੀ ਨੂੰ ਗ੍ਰਿਫਤਾਰ ਕਰ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Also Read : ਰਾਮ ਰਹੀਮ ਸਮੇਤ ਪੰਜ ਦੋਸ਼ਿਆਂ ਦੀ ਸਜ਼ਾ 'ਤੇ ਅੱਜ ਹੋਵੇਗਾ ਫੈਸਲਾ, ਸੁੱਰਖਿਆ ਦੇ ਮੱਦੇਨਜ਼ਰ ਧਾਰਾ 144 ਲਾਗੂ


ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਦੱਸਿਆ ਕਿ ਸੋਮਵਾਰ ਰਾਤ 9:20 'ਤੇ ਮੁਹਮੰਦ ਅਸ਼ਰਫ ਉਰਫ ਅਲੀ ਨਾਮ ਦੇ ਇਕ ਪਾਕਿਸਤਾਨੀ ਸਖਸ ਨੂੰ ਦਿੱਲੀ ਦੇ ਲੱਕਸ਼ਮੀ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ।ਮੁਹਮੰਦ ਅਸ਼ਰਫ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਨਰੋਵਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਮੁਹਮੰਦ ਅਸ਼ਰਫ ਭਾਰਤੀ ਨਾਗਰਿਕ ਬਣਕੇ ਰਹਿ ਰਿਹਾ ਸੀ।ਇਸ ਲਈ ਉਸਨੇ ਮੁਹਮੰਦ ਨੂਰੀ ਨਾਮ ਤੋਂ ਨਕਲੀ ਆਈ ਕਾਰਡ ਬਣਵਾ ਲਿਆ ਸੀ।ਉਹ ਦਿੱਲੀ ਦੇ ਸ਼ਾਸਤਰੀ ਨਗਰ 'ਚ ਆਰਾਮ ਪਾਰਕ ਇਲਾਕੇ 'ਚ ਇਕ ਘਰ ਵਿਚ ਰਹਿ ਰਿਹਾ ਸੀ।ਭਾਰਤੀ ਆਈ ਕਾਰਡ ਬਣਾਉਣ ਲਈ ਉਸਨੇ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ ਸੀ।

Also Read : SDM ਦੇ ਘਰ ਚੋਰੀ ਕਰਨ ਗਏ ਚੋਰਾਂ ਨੇ ਕੀਤਾ ਕੁਝ ਅਜਿਹਾ, ਦੇਖ ਕੇ ਸਭ ਦੇ ਉੱਡੇ ਹੋਸ਼


ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਇਹ ਆਤਮਕੀ ਦਿੱਲੀ ਵਿਚ ਇਕ ਬਹੁਤ ਵੱਡੇ ਆਤੰਕੀ ਹਮਲੇ ਨੂੰ ਅੰਜ਼ਾਮ ਦੇਣ ਆਇਆ ਸੀ।ਇਸਨੂੰ ਆਈਐਸਆਈ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ  ਸੀ। ਉਸ ਤੋਂ ਬਾਅਦ ਨੇਪਾਲ ਦੇ ਰਾਸਤੇ ਰਾਹੀ ਭਾਰਤ ਦਾਖਲ ਕੀਤਾ ਕਰਵਾਇਆ ਗਿਆ।ਸਪੈਸ਼ਲ ਸੈਲ ਨੇ ਉਸ ਦੇ ਕੋਲੋਂ ਇਕ ਹੈਂਡਬੈਗ,ਦੋ ਮੋਬਾਈਲ ਫੋਨ,ਏਕੇ-47,ਮੈਗਜ਼ੀਨ ਅਤੇ 60 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।ਇਕ ਹੈਂਡ ਗ੍ਰੇਨੇਡ, 2 ਪਿਸਤੋਲਾਂ ਅਤੇ 50 ਕਾਰਤੂਸ ਵੀ ਕਾਲਿੰਦੀ ਕੁੰਜ ਘਾਟ ਤੋਂ ਬਰਾਮਦ ਕੀਤੇ ਗਏ ਹਨ। ਇਸਨੇ ਹਥਿਆਰ ਕਾਲਿੰਦੀ  ਕੁੰਜ ਦੇ ਕੋਲੋਂ ਯਮੂਨਾ ਕਿਨਾਰੇ ਰੇਤ ਦੇ ਹੇਠਾਂ ਦਬਾ ਕੇ ਰੱਖੇ ਹੋਏ ਸਨ।ਤੁਰਕਮਾਨ ਗੇਟ ਇਲਾਕੇ ਤੋਂ ਇਕ ਭਾਰਤੀ ਪਾਸਪੋਰਟ ਵੀ ਉਸਨੇ ਬਰਾਮਦ ਕਰਵਾਇਆ ਹੈ।

Also Read : ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 14,313 ਨਵੇਂ ਮਾਮਲੇ, 181 ਲੋਕਾਂ ਦੀ ਹੋਈ ਮੌਤ


ਆਰੋਪੀ ਮੁਹਮੰਦ ਅਸ਼ਰਫ ਦੇ ਖਿਲਾਫ ਯੂਪੀਏ,ਐਕਸਪਲੋਸਿਵ ਐਕਟ,ਆਰਮਜ਼ ਐਕਟ ਸਮੇਤ ਕਈ ਧਾਰਾਵਾਂ 'ਚ ਕੇੇਸ ਦਰਜ ਕਰ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਆਤੰਕੀ ਭਾਰਤ 'ਚ ਅਲਗ-ਅਲਗ ਥਾਵਾਂ 'ਤੇ ਘੁੰਮ ਰਿਹਾ ਸੀ।ਗ੍ਰਿਫਤਾਰ ਆਤੰਕੀ ਨੇ ਜੰਮੂ 'ਚ ਕੁਝ ਆਤੰਕੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਵੀ ਕਬੂਲੀ ਹੈ।ਪਰ ਦਿੱਲੀ ਪੁਲਿਸ ਉਸੇ ਦਾਅਵਿਆਂ ਨੂੰ ਪੁਖਤਾ ਕਰਨ ਦੀ ਕੋਸ਼ਿਸ਼ 'ਚ ਜੁੱਟੀ ਹੈ।ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਨੇ ਉਸ ਨੂੰ ਪੂਰੀ ਤਰ੍ਹਾਂ ਟ੍ਰੈਂਡ ਕੀਤਾ ਹੈ ਕਿ ਜੇਕਰ ਉਹ ਕਦੇ ਫੜਿਆ ਜਾਵੇ ਤਾਂ ਉਹ ਪੁਲਿਸ ਨੂੰ ਗੁੰਮਰਾਹ ਕਰ ਸਕੇ।

Also Read : ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਤਿੰਨ ਜਵਾਨ ਸ਼ਹੀਦ


ਦਿੱਲੀ ਪੁਲਿਸ ਅਨੁਸਾਰ ਉਹ ਪਿਛਲੇ 15 ਸਾਲਾਂ ਤੋਂ ਦਿੱਲੀ ਵਿਚ ਰਹਿ ਰਿਹਾ ਸੀ ਅਤੇ ਹਿੰਦੁਸਤਾਨੀ ਲੜਕੀ ਨਾਲ ਵਿਆਹ ਵੀ ਕਰਵਾ ਲਿਆ ਸੀ।ਫਿਲਹਾਲ ਉਹ ਆਪਣੀ ਪਤਨੀ ਨਾਲ ਅਲਗ ਰਹਿ ਰਿਹਾ ਸੀ।ਇਹ ਦਿੱਲੀ ਦੇ ਸਲੀਪਰ ਸੈਲ ਦਾ ਮੁੱਖਿਆ ਸੀ ਅਤੇ ਹਿੰਦੁਸਤਾਨ ਆਉਣ ਵਾਲੇ ਆਤੰਕੀਆਂ ਨੂੰ ਹਥਿਆਰ ਅਤੇ ਲਾਜਿਸਟਿਕ ਮੁਹਾਇਆ ਕਰਵਾਉਂਦਾ ਸੀ।ਦਿੱਲੀ ਵਿਚ ਇਸਦੇ ਨੈਟਵਰਕ 'ਚ ਆਉਣ ਵਾਲੇ ਹੋਰ ਵੀ ਲੋਕ ਹਨ, ਜਿੰਨਾਂ ਦੀ ਜਲਦ ਹੀ ਇਸ ਮਾਮਲੇ 'ਚ ਗ੍ਰਿਫਤਾਰੀ ਹੋ ਸਕਦੀ ਹੈ।

In The Market