ਰਹੋ ਸਾਵਧਾਨ! ਇਨ੍ਹਾਂ 40 ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਵਧੇਰੇ ਖਤਰਾ

ਨਵੀਂ ਦਿੱਲੀ: ਕੋਰੋਨਾ ਨਾਲ ਪੀੜਤ ਅਤੇ 40 ਸਾਲ ਤੋਂ ਜ਼ਿਆਦਾ ਉਮਰ ਦੇ ਜਿਨ੍ਹਾਂ ਲੋਕਾਂ ਨੂੰ ਟਾਈਪ-1 ਸ਼ੂਗਰ ਹੈ, ਉਨ੍ਹਾਂ ਦੇ ਇਸ ਬੀਮਾਰੀ ਨਾਲ ਪੀੜਤ ਬੱਚਿਆਂ…

ਨਵੀਂ ਦਿੱਲੀ: ਕੋਰੋਨਾ ਨਾਲ ਪੀੜਤ ਅਤੇ 40 ਸਾਲ ਤੋਂ ਜ਼ਿਆਦਾ ਉਮਰ ਦੇ ਜਿਨ੍ਹਾਂ ਲੋਕਾਂ ਨੂੰ ਟਾਈਪ-1 ਸ਼ੂਗਰ ਹੈ, ਉਨ੍ਹਾਂ ਦੇ ਇਸ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਤੁਲਨਾ ‘ਚ ਹਸਪਤਾਲ ‘ਚ ਦਾਖਲ ਹੋਣ ਦਾ ਖਤਰਾ ਸੱਤ ਗੁਣਾ ਜ਼ਿਆਦਾ ਹੈ। ਇਕ ਅਧਿਐਨ ਦੇ ਨਤੀਜੇ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਪੜੋ ਹੋਰ ਖਬਰਾਂ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 26 ਹਜ਼ਾਰ ਮਾਮਲੇ, 16 ਹਜ਼ਾਰ ਸਿਰਫ ਕੇਰਲ ਤੋਂ

‘ਐਂਡੋਕ੍ਰਾਇਨ ਸੋਸਾਇਟੀ ਦੇ ਜਨਰਲ ਆਫ ਕਲੀਨਿਕਲ ਐਂਡੋਕ੍ਰਾਈਨਾਲੋਜੀ ਐਂਡ ਮੋਟਾਬੋਲਿਜ਼ਮ’ ‘ਚ ਪ੍ਰਕਾਸ਼ਿਤ ਅਧਿਐਨ (ਕੋਵਿਡ-19) ‘ਚ ਕਿਹਾ ਗਿਆ ਹੈ ਕਿ ‘ਸ਼ੂਗਰ ਦੇ ਮਰੀਜ਼ਾਂ ਨੂੰ ਕੋਵਿਡ-19 ਨਾਲ ਸੰਬੰਧਿਤ ਸਿਹਤ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੈ, ਖਾਸ ਕਰਕੇ ਜੇਕਰ ਉਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਹੈ। ਅਧਿਐਨ ਮੁਤਾਬਕ, ਕੋਵਿਡ-19 ਨਾਲ ਪੀੜਤ ਬੱਚਿਆਂ ‘ਚ ਸਾਹ ਸੰਬੰਧੀ ਗੰਭੀਰ ਲੱਛਣ ਹੋਣਾ ਦੁਰਲੱਭ ਹੈ ਅਤੇ ਉਨ੍ਹਾਂ ‘ਚ ਅਕਸਰ ਇਹ ਲੱਛਣ ਨਹੀਂ ਦਿਖਾਈ ਦਿੰਦੇ। ਇਸ ਦੇ ਉਲਟ ਬਾਲਗਾਂ ‘ਚ ਸਾਹ ਸੰਬੰਧੀ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ‘ਚ ਜ਼ਿਆਦਾ ਉਮਰ ਦੇ ਸ਼ੂਗਰ ਦੇ ਮਰੀਜ਼ਾਂ ਦੀ ਮੌਤ ਹੋਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ। 

ਪੜੋ ਹੋਰ ਖਬਰਾਂ: ਪੰਜਾਬ CM ਚੰਨੀ ਨੇ ਇਕ ਵਾਰ ਫਿਰ ਭਰਿਆ ਕਿਸਾਨਾਂ ਦੇ ਹੱਕ ‘ਚ ਹੁੰਗਾਰਾ, ਕੀਤੀ ਅਪੀਲ

ਸੈਨ ਡਿਏਗੋ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡਾ. ਕਾਲਰਾ ਡੇਮੇਟੇਰਕੋ-ਬਰਗਰੇਨ ਨੇ ਕਿਹਾ ਕਿ ਸਾਡੇ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਸ਼ੂਗਰ ਟਾਈਪ-1 ਦੇ ਰੋਗੀ 40 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਲੋਕਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਤੁਲਨਾ ਕੋਵਿਡ-19 ਨਾਲ ਜ਼ਿਆਦਾ ਖਤਰਾ ਹੈ। ਬੱਚਿਆਂ ਅਤੇ ਨੌਜਵਾਨਾਂ ‘ਚ ਹਲਕੇ ਲੱਛਣ ਹੁੰਦੇ ਹਨ ਅਤੇ ਜਲਦੀ ਠੀਕ ਹੋ ਜਾਂਦੇ ਹਨ।

ਪੜੋ ਹੋਰ ਖਬਰਾਂ: ਪੰਜਾਬ ਕੈਬਨਿਟ ‘ਚ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ, 1 ਅਕਤੂਬਰ ਨੂੰ ਹੋਵੇਗੀ ਅਗਲੀ ਬੈਠਕ

Leave a Reply

Your email address will not be published. Required fields are marked *