LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ 'ਚ ਮੁੜ ਕੋਰੋਨਾ ਦੀ ਦਹਿਸ਼ਤ, ਉੱਤਰੀ ਸ਼ਹਿਰਾਂ 'ਚ ਲੱਗਿਆ ਲਾਕਡਾਊਨ

19 oct corona case in china

ਬੀਜਿੰਗ : ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦਾ ਖਤਰਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸਤੰਬਰ ਦੇ ਬਾਅਦ ਤੋਂ ਸੋਮਵਾਰ ਨੂੰ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਦੇਖਦੇ ਹੋਏ ਦੇਸ਼ ਦੀ ਉੱਤਰੀ ਸਰਹੱਦ ਨਾਲ ਲੱਗਦੇ ਸੂਬਿਆਂ ਵਿਚ ਲਾਕਡਾਊਨ ਲਗਾਇਆ ਗਿਆ ਹੈ। ਨੈਸ਼ਨਲ ਹੈਲਥ ਕਮੀਸ਼ਨ ਦੇ ਮੁਤਾਬਕ ਇਨਰ ਮੰਗੋਲੀਆ ਕੋਰੋਨਾ ਦੇ ਨੌ ਮਾਮਲੇ, ਹੁਨਾਨ ਤੇ ਸ਼ਾਂਗਜੀ ਸੂਬੇ ਵਿਚ ਵੀ ਦੋ-ਦੋ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਤਕਰੀਬਨ 25 ਲੋਕ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ 19 ਸਿਪਟੋਮੈਟਿਕ ਮਰੀਜ਼ ਵੀ ਸਾਹਮਣੇ ਆਏ ਹਨ। ਸਰਕਾਰ ਦੇ ਮੁਤਾਬਕ ਫਿਲਹਾਲ ਕੋਰੋਨਾ ਦੇ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। ਦੱਸ ਦਈਏ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਇਨਫੈਕਸ਼ਨ ਕਾਰਨ 4636 ਮੌਤਾਂ ਹੋ ਚੁੱਕੀਆਂ ਹਨ। ਮੇਨਲੈਂਡ ਚਾਈਨਾ ਵਿਚ ਕੋਰੋਨਾ ਇਨਫੈਕਸ਼ਨ ਦੇ 96,571 ਮਾਮਲੇ ਹਨ।

Also Read : ਵਿਅਕਤੀ ਦੇ ਪੇਟ 'ਚ 6 ਮਹੀਨਿਆਂ ਤੋਂ ਸੀ ਦਰਦ, ਆਪ੍ਰੇਸ਼ਨ ਕੀਤਾ ਤਾਂ ਨਿਕਲਿਆ ਮੋਬਾਇਲ

ਇਰਨਹੋਟ ਸ਼ਹਿਰ ਇਨਰ ਮੰਗੋਲੀਆ ਦੇ ਇਕ ਆਟੋਮਾਨਸ ਖੇਤਰ ਦੇ ਅਧੀਨ ਆਉਂਦਾ ਹੈ। ਇਥੋਂ ਦੀ ਆਬਾਦੀ ਤਕਰੀਬਨ 76 ਹਜ਼ਾਰ ਹੈ। ਸੋਮਵਾਰ ਨੂੰ ਇਥੋਂ ਦੇ ਲੋਕ ਗੈਰ-ਜ਼ਰੂਰੀ ਚੀਜ਼ਾਂ ਦੇ ਲਈ ਘਰ ਤੋਂ ਬਾਹਰ ਨਹੀਂ ਨਿਕਲ ਸਕੇ। ਸੜਕਾਂ ਉੱਤੇ ਵਾਹਨਾਂ ਦੇ ਨਿਕਲਣ ਉੱਤੇ ਰੋਕ ਸੀ। ਨਾ ਕੋਈ ਵਾਹਨ ਸ਼ਹਿਰ ਦੇ ਅੰਦਰ ਆ ਸਕਦਾ ਸੀ ਤੇ ਨਾ ਹੀ ਬਾਹਰ ਜਾ ਸਕਦੇ ਸਨ। ਸ਼ਹਿਰ ਦੇ ਸਿਹਤ ਵਿਭਾਗ ਮੁਤਾਬਕ ਕੁਝ ਕਾਰਾਂ ਨੂੰ ਆਫੀਸ਼ਿਅਲ ਕਲੀਅਰੇਂਸ ਦੇ ਬਾਅਦ ਜਾਣ ਦੀ ਆਗਿਆ ਜ਼ਰੂਰ ਦਿੱਤੀ ਗਈ ਸੀ।

Also Read : ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ, ਦਿਵਾਲੀ 'ਤੇ ਮਿਲੇਗਾ ਅੱਧਾ ਬੋਨਸ

ਸ਼ਹਿਰ ਵਿਚ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਸਾਰੇ ਇੰਡੋਰ ਪਬਲਿਕ ਵੈਨਿਊ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਵਿਚ ਸਿਨੇਮਾ, ਇੰਟਰਨੈੱਟ ਕੈਫੇ, ਜਿਮ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਟੂਰਿਸਟ ਸਾਈਟਸ ਨੂੰ ਵੀ ਇਸ ਦੌਰਾਨ ਬੰਦ ਕਰ ਦਿੱਤਾ ਗਿਆ। ਇੰਨਾਂ ਹੀ ਨਹੀਂ ਇਸ ਦੇ ਕਾਰਨ ਧਾਰਮਿਕ ਗਤੀਵਿਧੀਆਂ ਉੱਤੇ ਵੀ ਰੋਕ ਲਗਾਈ ਗਈ ਹੈ। ਸ਼ਾਂਗਜੀ ਸੂਬੇ ਦੇ ਸ਼ਿਆਨ ਸ਼ਹਿਰ ਵਿਚ ਸੋਮਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਪੰਜ ਮਾਮਲੇ ਸਾਹਮਣੇ ਆਏ।

Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ

ਸ਼ਹਿਰ ਵਿਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਸਬੂਤ ਦਿਖਾਉਣਾ ਹੋਵੇਗਾ ਕਿ ਉਹ ਕੋਰੋਨਾ ਇਨਫੈਕਟਿਡ ਨਹੀਂ ਹਨ। ਇਹ ਰਿਪੋਰਟ 48 ਘੰਟਿਆਂ ਤੋਂ ਵਧੇਰੇ ਦੀ ਨਹੀਂ ਹੋਣੀ ਚਾਹੀਦੀ। ਤਦੇ ਉੱਥੇ ਆਉਣ ਵਾਲੇ ਟੂਰਿਸਟ ਕਿਸੇ ਸੈਲਾਨੀ ਸਥਾਨ ਉੱਤੇ ਜਾ ਸਕਣਗੇ ਤੇ ਹੋਟਲ ਵਿਚ ਰੁਕ ਸਕਣਗੇ। ਇਸੇ ਤਰ੍ਹਾਂ ਹੁਨਾਨ ਸੂਬੇ ਦੇ ਸ਼ਹਿਰ ਚਾਂਗਸਾ ਤੇ ਨਿੰਗਸ਼ਿਆ ਆਟੋਨੋਮਸ ਖੇਤਰ ਦੇ ਤਹਿਤ ਆਉਣ ਵਾਲੇ ਯਿਨਸ਼ੁਆਨ ਸ਼ਹਿਰ ਵਿਚ ਵੀ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨ ਵਲੋਂ ਅਜਿਹੇ ਲੋਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਬਿਨਾਂ ਕਾਰਨ ਸ਼ਹਿਰ ਛੱਡ ਕੇ ਬਾਹਰ ਨਾ ਜਾਣ। ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਜਨਤਕ ਥਾਵਾਂ ਜਿਵੇਂ ਬਾਰ ਤੇ ਸਿਨੇਮਾ ਹਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਲੋਕ ਕੋਰੋਨਾ ਇਨਫੈਕਟਿਡ ਹੋਏ ਹਨ ਜਾਂ ਕਿੰਨੇ ਮਾਮਲੇ ਇਥੇ ਸਾਹਮਣੇ ਆਏ ਹਨ। ਨਾ ਹੀ ਇਹ ਦੱਸਿਆ ਗਿਆ ਹੈ ਕਿ ਉਹ ਕਿਸ ਵੇਰੀਐਂਟ ਦੀ ਚਪੇਟ ਵਿਚ ਆਏ ਹਨ।

In The Market