LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਅਕਤੀ ਦੇ ਪੇਟ 'ਚ 6 ਮਹੀਨਿਆਂ ਤੋਂ ਸੀ ਦਰਦ, ਆਪ੍ਰੇਸ਼ਨ ਕੀਤਾ ਤਾਂ ਨਿਕਲਿਆ ਮੋਬਾਇਲ

19 oct operation

ਨਵੀਂ ਦਿੱਲੀ : ਕਈ ਵਾਰ ਡਾਕਟਰਾਂ ਦੇ ਪੇਟ ਵਿਚੋਂ ਕੁਝ ਅਜਿਹਾ ਕੱਢਦੇ ਹਨ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਥੇ ਵਿਅਕਤੀ ਦੇ ਪੇਟ ਵਿਚ 6 ਮਹੀਨੇ ਤੋਂ ਮੋਬਾਇਲ ਪਿਆ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਵਿਅਕਤੀ ਨੂੰ ਅਜੇ ਵੀ ਨਹੀਂ ਪਤਾ ਸੀ ਕਿ ਉਸ ਨੇ ਮੋਬਾਇਲ ਨਿਗਲ ਲਿਆ ਹੈ। ਜਦੋਂ ਉਸ ਦੇ ਪੇਟ ਵਿਚ ਦਰਦ ਹੋਇਆ ਤਾਂ ਉਸ ਨੇ ਡਾਕਟਰਾਂ ਨਾਲ ਸੰਪਰਕ ਕੀਤਾ। ਇਸ ਦੇ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ।

Also Read : ਭਾਰਤੀ ਫੌਜ ਨੇ ਰਾਜੌਰੀ 'ਚ ਢੇਰ ਕੀਤੇ 6 ਅੱਤਵਾਦੀ, ਹੁਣ ਵੀ ਐਨਕਾਊਂਟਰ ਜਾਰੀ

ਦਰਅਸਲ ਇਹ ਘਟਨਾ ਮਿਸਰ ਦੇ ਇਕ ਹਸਪਤਾਲ ਵਿਚ ਸਾਹਮਣੇ ਆਈ ਹੈ। ਗਲਫ ਨਿਊਜ਼ ਨੇ ਆਪਣੀ ਇਕ ਆਨਲਾਈਨ ਰਿਪੋਰਟ ਵਿਚ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਵਿਅਕਤੀ ਮੂਲ ਰੂਪ ਨਾਲ ਬ੍ਰਿਟੇਨ ਦਾ ਰਹਿਣ ਵਾਲਾ ਹੈ। 33 ਸਾਲ ਦੇ ਇਸ ਵਿਅਕਤੀ ਨੇ ਤਕਰੀਬਨ 6 ਮਹੀਨੇ ਪਹਿਲਾਂ ਗਲਤੀ ਨਾਲ ਮੋਬਾਇਲ ਨਿਗਲ ਲਿਆ ਸੀ। ਇਸ ਦੀ ਉਸ ਨੂੰ ਖੁਦ ਵੀ ਜਾਣਕਾਰੀ ਨਹੀਂ ਸੀ। ਲਗਾਤਾਰ ਪੇਟ ਵਿਚ ਦਰਦ ਦੀ ਸ਼ਿਕਾਇਤ ਤੇ ਸਿਹਤ ਖਰਾਬ ਹੋਣ ਉੱਤੇ ਉਹ ਡਾਕਟਰ ਕੋਲ ਗਿਆ।

Also Read : ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ, ਦਿਵਾਲੀ 'ਤੇ ਮਿਲੇਗਾ ਅੱਧਾ ਬੋਨਸ

ਇਸੇ ਲੜੀ ਵਿਚ ਇਕ ਦਿਨ ਡਾਕਟਰ ਨੇ ਉਸ ਵਿਅਕਤੀ ਦਾ ਐਕਸਰੇ ਕੀਤਾ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਡਾਕਟਰਾਂ ਨੇ ਦੇਖਿਆ ਕਿ ਉਸ ਦੇ ਪੇਟ ਵਿਚ ਮੋਬਾਇਲ ਹੈ। ਇਸ ਤੋਂ ਬਾਅਦ ਤੈਅ ਹੋਇਆ ਕਿ ਆਪ੍ਰੇਸ਼ਨ ਦੇ ਰਾਹੀਂ ਇਸ ਮੋਬਾਇਲ ਨੂੰ ਕੱਢਿਆ ਜਾਵੇਗਾ। ਡਾਕਟਰਾਂ ਦੀ ਇਕ ਟੀਮ ਨੇ ਉਸ ਦਾ ਜਦੋਂ ਆਪ੍ਰੇਸ਼ਨ ਕੀਤਾ ਤਾਂ ਗੁਲਾਬੀ ਰੰਗ ਦਾ ਮੋਬਾਇਲ ਕੱਢਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਵਿਅਕਤੀ ਦੇ ਪੇਟ ਵਿਚ ਸੀ।

Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ

ਜਾਂਚ ਵਿਚ ਵੀ ਇਹੀ ਪਤਾ ਲੱਗਿਆ ਕਿ ਤਕਰੀਬਨ 6 ਮਹੀਨਿਆਂ ਤੋਂ ਇਹ ਵਿਅਕਤੀ ਦੇ ਪੇਟ ਵਿਚ ਸੀ। ਹਾਲਾਂਕਿ ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਵਿਅਕਤੀ ਦੇ ਪੇਟ ਵਿਚ ਇਹ ਕਿਵੇਂ ਪਹੁੰਚਿਆ। ਵਿਅਕਤੀ ਆਪ੍ਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਇਕ ਮੈਂਬਰ ਡਾਕਟਰ ਨੇ ਗੁਲਾਬੀ ਰੰਗ ਦੇ ਨੋਕੀਆ ਫੋਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈ ਹੈ।

Also Read : ਸਿੱਧੂ ਨਾਲ ਮੀਟਿੰਗ 'ਚ ਹੋਈ ਬਹਿਸ, CM ਚੰਨੀ ਨੇ ਕੁਰਸੀ ਛੱਡਣ ਦੀ ਕਹੀ ਗੱਲ

ਫਿਲਹਾਲ ਆਪ੍ਰੇਸ਼ਨ ਦੇ ਬਾਅਦ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਿਸ ਹਸਪਤਾਲ ਵਿਚ ਵਿਅਕਤੀ ਦਾ ਆਪ੍ਰੇਸ਼ਨ ਹੋਇਆ ਉਸ ਦਾ ਨਾਂ ਅਸਵਾਨ ਯੂਨੀਵਰਸਿਟੀ ਹਸਪਤਾਲ ਹੈ। ਇਸ ਦੇ ਨਿਰਦੇਸ਼ਕ ਮੁਹੰਮਦ ਅਲ ਦਹਸ਼ੌਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਮਾਮਲਾ ਦੇਖਿਆ ਹੈ, ਜਿਸ ਵਿਚ ਇਕ ਮਰੀਜ਼ ਦੇ ਪੇਟ ਵਿਚੋਂ ਇਕ ਪੂਰਾ ਮੋਬਾਇਲ ਕੱਢਿਆ ਗਿਆ ਹੈ। ਫਿਲਹਾਲ ਉਹ ਹੁਣ ਖਤਰੇ ਤੋਂ ਬਾਹਰ ਹੈ।

In The Market