LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਦੀ ਪਰਮ ਯੂਨੀਵਰਸਿਟੀ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 8 ਦੀ ਮੌਤ ਕਈ ਜ਼ਖਮੀ

20 s russia

ਮਾਸਕੋ : ਰੂਸ ਦੀ ਯੂਨੀਵਰਸਿਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਲੋਕ ਜ਼ਖਮੀ ਹੋ ਗਏ ਹਨ। ਰੂਸ ਦੇ ਪਰਮ ਖੇਤਰ ਵਿਚ ਪਰਮ ਸਟੇਟ ਯੂਨੀਵਰਸਿਟੀ ਵਿਚ ਇਕ ਅਣਪਛਾਤੇ ਸਖਸ ਵੱਲੋਂ ਅੰਨ੍ਹੇਵਾਹ ਫਾਈਰਿੰਗ ਕੀਤੀ ਗਈ।ਆਪਣੇ ਆਪ ਨੂੰ ਬਚਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਕੁਝ ਨੇ ਬਿਲਡਿੰਗ ਤੋਂ ਛਾਲ ਵੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ ਹੈ।ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਹਮਲਾਵਰ ਪਰਮ ਯੂਨੀਵਰਸਿਟੀ ਦਾ ਵਿਦਿਆਰਥੀਆਂ ਵੀ ਹੋ ਸਕਦਾ ਹੈ, ਹਾਲਾਂਕਿ ਇਸਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ।

Also Read : BSP ਮੁੱਖੀ ਮਾਇਆਵਤੀ ਨੇ ਕਾਂਗਰਸ ਪਾਰਟੀ 'ਤੇ ਸਾਧਿਆ ਨਿਸ਼ਾਨਾ,ਦਲਿਤਾਂ ਨੂੰ ਲੈਕੇ ਕਹੀ ਇਹ ਵੱਡੀ ਗੱਲ

ਰੂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਾਂਚ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਸ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਗੋਲੀਬਾਰੀ ਅਤੇ ਇਮਾਰਤ ਤੋਂ ਭੱਜਣ ਦੀ ਕੋਸ਼ਿਸ ਕਰ ਰਹੇ ਕੁਖ ਲੋਕਾ ਨੂੰ ਸੱਟਾਂ ਲੱਗੀਆਂ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Also Read :  ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਰਾਤੀ 8 ਵਜੇ ਹੋਵੇਗੀ ਪੰਜਾਬ ਕੈਬਿਨੇਟ ਦੀ ਬੈਠਕ

ਪਰਮ ਸਟੇਟ ਯੂਨੀਵਰਸਿਟੀ ਪ੍ਰੈਸ ਸਰਵਿਸ ਦੇ ਮੁਤਾਬਕ ਅਣਪਛਾਤੇ ਵਿਅਕਤੀ ਨੇ ਗੈਰ-ਘਾਤਕ ਬੰਦੂਕ ਦੀ ਵਰਤੋਂ ਕੀਤੀ ਸੀ।ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਖੁਦ ਨੂੰ ਕਮਰਿਆਂ 'ਚ ਬੰਦ ਕਰ ਲਿਆ ਅਤੇ ਯੂਨੀਵਰਸਿਟੀ ਨੇ ਉਨ੍ਹਾਂ ਲੋਕਾਂ ਨੂੰ ਕੈਂਪਸ ਚੋਂ ਬਾਹਰ ਜਾਣ ਦੀ ਅਪਲਿ ਕੀਤੀ ਜੋ ਅਜਿਹਾ ਕਰਨ ਦੀ ਸਥਿਤੀ ਵਿਚ ਸਨ।  

In The Market