LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UN 'ਚ ਭਾਗੀਦਾਰੀ ਦੀ ਮੰਗ ਕਰ ਰਿਹਾ ਤਾਲਿਬਾਨ, ਨਹੀਂ ਕਰਨਾ ਚਾਹੁੰਦਾ ਕੋਈ ਵੀ ਰਿਫਾਰਮ

25 sep taliban

ਅਫਗਾਨਿਸਤਾਨ : ਦੁਨਿਆ ਜਦ 'ਰਿਫਾਰਮ' ਦਾ ਇੰਤਜਾਰ ਕਰ ਰਹੀ ਹੈ ਤਾਂ ਉਸ ਸਮੇਂ ਹੀ ਤਾਲਿਬਾਨ ਨੇ ਨਵੇਂ ਫਰਮਾਨ ਦਾ ਐਲਾਨ ਕਰ ਸਾਰਿਆਂ ਦੇ ਹੋਸ਼ ਉੜਾ ਦਿੱਤੇ ਹਨ।ਅਫਗਾਨਿਸਤਾਨ 'ਚ ਫਿਰ ਤੋਂ ਮੌਤ ਦੀ ਸਜ਼ਾ ਅਤੇ ਅਪਰਾਧੀਆਂ ਦੇ ਹੱਥ ਪੈਰ ਕੱਟਣ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਤਾਲਿਬਾਨ ਨੇ ਅਫਗਾਨਿਸਤਾਨ 'ਚ ਕਾਨੂੰਨ ਵਿਵਸਥਾ ਸਥਾਪਿਤ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ।


ਤਾਲਿਬਾਨ ਦੇ ਸੰਸਥਾਪਕਾਂ 'ਚ ਸ਼ਾਮਲ ਮੁੱਲਾ ਨੁਰੂੳਦੀਨ ਤੁਰਾਬੀ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਫਾਂਸੀ ਅਤੇ ਸ਼ਰੀਰ ਦੇ ਅੰਗ ਕੱਟਣ ਦੀ ਸਜ਼ਾ ਫਿਰ ਤੋਂ ਲਾਗੂ ਕੀਤੀ ਜਾਵੇਗੀ। ਹਾਲਾਂਕਿ ਇਨ੍ਹਾਂ ਦ ਜਨਤਕ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।

Also Read : ਕਸ਼ਮੀਰ 'ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-'ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ'


ਮੁੱਲਾ ਨੁਰੂੳਦੀਨ ਨੇ ਕਿਹਾ ਕਿ ਸਾਰੇ ਲੋਕਾਂ ਨੇ ਸਟੇਡੀਅਮ 'ਚ ਸਜ਼ਾ ਦੇਣ ਵਾਲੇ ਫੈਸਲੇ ਦੀ ਅਲੋਚਨਾ ਕੀਤੀ ਸੀ।ਪਰ ਅਸੀ ਉਨ੍ਹਾਂ ਨੂੰ ਕਾਨੂੰਨਾਂ ਅਤੇ ਸਜ਼ਾ ਬਾਰੇ ਕੁਝ ਨਹੀਂ ਕਿਹਾ ਹੈ।ਤੁਰਾਬੀ ਨੇ ਕਿਹਾ ਕਿ ਅਸੀਂ ਦੁਨਿਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕਾਨੂੰਨ ਕਿਸ ਤਰ੍ਹਾਂ ਦੇ ਹੋਣਗੇ ਅਤੇ ਆਪਣੇ ਕਾਨੂੰਨ ਕੁਰਾਨ ਦੇ ਅਧਾਰ 'ਤੇ ਹੀ ਬਣਾਵਾਂਗੇ।


ਸੁਰੱਖਿਆ ਲਈ ਹੱਥ ਕੱਟਣਾ ਜਰੂਰੀ 
ਤਾਲਿਬਾਨੀ ਨੇਤਾ ਨੇ ਕਿਹਾ ਸੁਰੱਖਿਆ ਲਈ ਹੱਥ ਕੱਟਣਾ ਬਹੁਤ ਜਰੂਰੀ ਹੈ। ਮੁੱਲਾ ਤੁਰਾਬੀ ਦਾ ਕਹਿਣਾ ਹੈ ਕਿ ਅਪਰਾਧ ਨੂੰ ਘੱਟ ਕਰਨ ਲਈ ਅਜਿਹੀ ਸਜ਼ਾਵਾਂ ਦੇਣੀਆਂ ਜਰੂਰੀ ਹਨ।ਤਾਲਿਬਾਨ ਜਦ ਪਿਛਲੀ ਵਾਰ ਸੱਤਾ ਵਿਚ ਆਇਆ ਸੀ ਤਦ ਵੀ ਉਨ੍ਹਾਂ ਨੇ ਲੋਕਾਂ ਨੂੰ ਅਜਿਹੀ ਹੀ ਸਜਾਵਾਂ ਦਿੱਤੀਆਂ ਸਨ।ਜਿਸਦੇ ਵਿਚ ਅੋਰਤਾਂ ਨੂੰ ਪੱਥਰ ਮਾਰਨਾ ,ਸ਼ਰੇਆਮ ਗੋਲੀ ਮਾਰਨੀ,ਹੱਥ ਪੈਰ ਕੱਟਣਾ ਆਦਿ ਸ਼ਾਮਲ ਸੀ।

Also Read : PM ਮੋਦੀ ਨੇ ਬਿਡੇਨ ਨਾਲ ਕੀਤੀ ਦੁਵੱਲੀ ਮੀਟਿੰਗ,ਇੰਨ੍ਹਾਂ ਖਾਸ ਮੁੱਦਿਆਂ 'ਤੇ ਹੋਈ ਚਰਚਾ


ਸੰਯੁਕਤ ਰਾਸ਼ਟਰ 'ਚ ਭਾਗੀਦਾਰੀ ਦੀ ਮੰਗ ਕਰ ਰਿਹਾ ਤਾਲਿਬਾਨ 
ਦੱਸ ਦਈਏ ਕਿ ਤਾਲਿਬਾਨ ਦੇ ਵੱਲੋਂ ਇਹ ਐਲਾਨ ਤਦ ਕੀਤਾ ਗਿਆ, ਜਦ ਹਾਲ ਹੀ 'ਚ ਉਸਨੇ ਸੰਯੁਕਤ ਰਾਸ਼ਟਰ ਵਿਚ ਆਪਣੀ ਭਾਗੀਦਾਰੀ ਦੀ ਮੰਗ ਕੀਤੀ ਸੀ।ਇਸ ਤੋਂ ਇਲਾਵਾ ਤਾਲਿਬਾਨ ਨੇ ਕਥਿਤ ਤੌਰ ਅੋਰਤਾਂ ਨੂੰ ਕੁਝ ਛੂਟ ਦੇਣ ਦਾ ਵਾਅਦਾ ਕੀਤਾ ਸੀ ਅਤੇ ਤਾਲਿਬਾਨ ਨੇ ਕਿਹਾ ਹੈ ਕਿ ਉਹ ਆਪਣੇ ਸਿਸਟਮ 'ਚ ਰਿਫਾਰਮ ਕਰੇਗਾ,ਅੋਰਤਾਂ ਨੂੰ ਕੰਮ ਅਤੇ ਪੜ੍ਹਾਈ ਕਰਨ ਦੀ ਛੂਟ ਦਵੇਗਾ, ਪਰ ਤਾਲਿਬਾਨ ਦਾ ਇਹ ਕਦਮ ਉਨ੍ਹਾਂ ਦੇ ਵਾਦਿਆਂ ਤੋਂ ਬਹੁਤ ਦੂਰ ਦਿਖਾਈ ਦੇ ਰਿਹਾ ਹੈ।

In The Market