LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਸ਼ਮੀਰ 'ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-'ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ'

25s 1

ਨਿਊਯਾਰਕ- ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਉੱਤੇ ਝੂਠ ਫੈਲਾਉਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਇਮਰਾਨ ਖਾਨ ਦੇ ਭਾਸ਼ਣ ਉੱਤੇ ਰਾਈਟ ਟੂ ਰਿਪਲਾਈ ਦੀ ਵਰਤੋਂ ਕਰਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸਾਡੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਗਲੋਬਲ ਮੰਚ ਦੀ ਦੁਰਵਰਤੋਂ ਕਰ ਰਹੇ ਹਨ। ਭਾਰਚ ਨੇ ਫਟਕਾਰ ਲਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਅੱਗ ਲਾਉਣ ਵਾਲਾ ਦੇਸ਼ ਹੈ ਜਦਕਿ ਖੁਦ ਨੂੰ ਅੱਗ ਬੁਝਾਉਣ ਵਾਲਿਆਂ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ।

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

UNGA ਵਿਚ ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੁਬੇ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਦੇ ਨੇਤਾ ਨੇ ਮੇਰੇ ਦੇਸ਼ ਦੇ ਖਿਲਾਫ ਝੂਠੇ ਤੇ ਮੰਦਭਾਗੇ ਪ੍ਰਚਾਰ ਦੇ ਲਈ ਸੰਯੁਕਤ ਰਾਸ਼ਟਰ ਵਲੋਂ ਪ੍ਰਦਾਨ ਕੀਤੇ ਗਏ ਮੰਚ ਦੀ ਦੁਰਵਰਤੋਂ ਕੀਤੀ ਹੈ ਤੇ ਆਪਣੇ ਦੇਸ਼ ਦੀ ਖਰਾਬ ਹਾਲਤ ਤੋਂ ਦੁਨੀਆ ਦਾ ਧਿਆਨ ਹਟਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀ ਖੁੱਲੇ ਆਮ ਘੁੰਮਦੇ ਹਨ, ਜਦਕਿ ਆਮ ਲੋਕਾਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਉੱਤੇ ਦਰਿੰਦਗੀ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਮੈਂਬਰ ਦੇਸ਼ ਇਸ ਗੱਲ ਤੋਂ ਜਾਣੂ ਹਨ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣ, ਸਹਾਇਤਾ ਕਰਨ ਤੇ ਸਰਗਰਮ ਰੂਪ ਨਾਲ ਸਮਰਥਨ ਦੇਣ ਦੀ ਨੀਤੀ ਦਾ ਇਤਿਹਾਸ ਰਿਹਾ ਹੈ। ਇਹ ਇਕ ਅਜਿਹਾ ਦੇਸ਼ ਹੈ ਜਿਸ ਨੂੰ ਵਿਸ਼ਵ ਪੱਧਰ ਉੱਤੇ ਸੂਬੇ ਦੀ ਨੀਤੀ ਦੇ ਰੂਪ ਵਿਚ ਅੱਤਵਾਦੀਆਂ ਦਾ ਸਮਰਥਨ, ਰੱਖਿਆ ਕਰਨ, ਵਿੱਤ-ਪੋਸ਼ਣ ਕਰਨ ਤੇ ਹਥਿਆਰ ਦੇਣ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸਭ ਤੋਂ ਵੱਡੀ ਗਿਣਤੀ ਦੀ ਮੇਜ਼ਬਾਨੀ ਕਰਨ ਦਾ ਅਪਮਾਨਜਨਕ ਰਿਕਾਰਡ ਰੱਖਦਾ ਹੈ।

ਪੜੋ ਹੋਰ ਖਬਰਾਂ: ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਹੋ ਸਕਦਾ ਹੈ ਨਵੇਂ ਮੰਤਰੀਆਂ ਦਾ ਐਲਾਨ

ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਦਾ ਰਾਹ ਅਲਾਪਿਆ। ਇਹ ਕਹਿੰਦੇ ਹੋਏ ਕਿ ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਚਾਹੁੰਦਾ ਹੈ, ਖਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ਉੱਤੇ ਨਿਰਭਰ ਹੈ। ਇਸ ਦੇ ਜਵਾਬ ਵਿਚ ਭਾਰਤ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਹਿੱਸਾ ਸਨ, ਹੈ ਤੇ ਰਹਿਣਗੇ। ਇਸ ਵਿਚ ਉਹ ਖੇਤਰ ਸ਼ਾਮਲ ਹਨ ਜੋ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਿਚ ਹਨ। ਅਸੀਂ ਪਾਕਿਸਤਾਨ ਨਾਲ ਆਪਣੇ ਗੈਰ-ਕਾਨੂੰਨ ਕਬਜ਼ੇ ਵਾਲੇ ਸਾਰੇ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦਾ ਸੱਦਾ ਦਿੰਦੇ ਹਨ।

ਭਾਰਤ ਦੀ ਸਕੱਤਰ ਸਨੇਹਾ ਦੁਬੇ ਨੇ 9/11 ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ 9/11 ਅੱਤਵਾਦੀ ਹਮਲਿਆਂ ਦੀ ਬਰਸੀ ਉੱਤੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ। ਦੁਨੀਆ ਨਹੀਂ ਭੁੱਲੀ ਹੈ ਕਿ ਤੁਸੀਂ ਕਾਇਰਾਨਾ ਹਮਲੇ ਦੇ ਪਿਛੇ ਦਾ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਨੇ ਸ਼ਰਣ ਦਿੱਤੀ ਸੀ। ਅੱਤ ਵੀ ਪਾਕਿਸਤਾਨੀ ਅਗਵਾਈ ਓਸਾਮਾ ਨੂੰ ਸ਼ਹਿਦ ਦੇ ਰੂਪ ਵਿਚ ਯਾਦ ਕਰਦਾ ਹੈ।

ਦੁਬੇ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਅਸੀਂ ਪਾਕਿਸਸਾਨ ਦੇ ਨੇਤਾ ਨੂੰ ਅੱਤਵਾਦ ਵਾਲੇ ਕੰਮਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ ਸੁਣਦੇ ਹਾਂ। ਆਧੁਨਿਕ ਦੁਨੀਆ ਵਿਚ ਅੱਤਵਾਦ ਦੀ ਇਸ ਤਰ੍ਹਾਂ ਦੀ ਸੋਚ ਅਸਵਿਕਾਰਯੋਗ ਹੈ। ਖੁਦ ਨੂੰ ਅੱਤਵਾਦ ਦਾ ਸ਼ਿਕਾਰ ਦੱਸਣ ਦੀ ਪਾਕਿਸਤਾਨੀ ਬਿਆਨਬਾਜ਼ੀ ਉੱਤੇ ਉਨ੍ਹਾਂ ਨੇ ਕਿਹਾ ਕਿ ਇਹ ਉਹ ਦੇਸ਼ ਹੇ ਜੋ ਖੁਦ ਨੂੰ ਅੱਗ ਬੁਝਾਉਣ ਵਾਲਾ ਦੱਸ ਕੇ ਅੱਗ ਲਾਉਂਦਾ ਹੈ। ਪਾਕਿਸਤਾਨ ਆਪਣੇ ਘਰ ਵਿਚ ਅੱਤਵਾਦੀਆਂ ਨੂੰ ਇਸ ਉਮੀਦ ਵਿਚ ਪਾਲਦਾ ਹੈ ਕਿ ਉਹ ਸਿਰਫ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣਗੇ। ਸਾਡੇ ਖੇਤਰ ਤੇ ਅਸਲ ਵਿਚ ਪੂਰੀ ਦੁਨੀਆ ਨੂੰ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਨੁਕਸਾਨ ਚੁੱਕਣਾ ਪਿਆ ਹੈ। ਦੂਜੇ ਪਾਸੇ ਉਹ ਆਪਣੇ ਦੇਸ਼ ਵਿਚ ਫਿਰਕੂ ਹਿੰਸਾ ਨੂੰ ਅੱਤਵਾਦੀ ਕੰਮਾਂ ਦੇ ਰੂਪ ਵਿਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

In The Market