LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਹੋ ਸਕਦਾ ਹੈ ਨਵੇਂ ਮੰਤਰੀਆਂ ਦਾ ਐਲਾਨ

25 sep channi

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ਾਰਤੀ ਵਾਧੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਅੱਧੀ ਰਾਤ ਤੋਂ ਬਾਅਦ 2.00 ਵਜੇ ਖਤਮ ਹੋਈ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ,  ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਅਜੈ ਮਾਕਣ ਤੇ ਕੇ ਸੀ ਵੇਨੂਗੋਪਾਲ ਮੌਜੂਦ ਸਨ। ਮੀਟਿੰਗ ਵਿਚ ਵਜ਼ਾਰਤੀ ਵਾਧੇ ਬਾਰੇ ਫੈਸਲਾ ਕੀਤਾ ਗਿਆ ਤੇ ਕਿਸ ਕਿਸ ਨੁੰ ਮੰਤਰੀ ਬਣਾਇਆ ਜਾਣਾ ਹੈ, ਇਸਦੀ ਪ੍ਰਵਾਨਗੀ ਦਿੱਤੀ ਗਈ। ਇਸਦੀ ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ ਹੈ। 

Also Read : PM ਮੋਦੀ ਨੇ ਬਿਡੇਨ ਨਾਲ ਕੀਤੀ ਦੁਵੱਲੀ ਮੀਟਿੰਗ,ਇੰਨ੍ਹਾਂ ਖਾਸ ਮੁੱਦਿਆਂ 'ਤੇ ਹੋਈ ਚਰਚਾ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਤੜਕਸਾਰ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਕੇ ਚੰਡੀਗੜ੍ਹ ਪਹੁੰਚ ਗਏ ਹਨ। ਉਹ ਸੜਕੀ ਮਾਰਗ ਰਾਹੀਂ ਪੰਜਾਬ ਆਏ। ਰਾਹੁਲ ਗਾਂਧੀ ਤੇ ਉਨ੍ਹਾਂ ਵਿਚਕਾਰ ਦੇਰ ਰਾਤ 2 ਵਜੇ ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਚਲਦੀ ਰਹੀ ਤੇ ਉਸ ਤੋਂ ਬਾਅਦ ਉਹ ਪੰਜਾਬ ਭਵਨ ਪਹੁੰਚੇ ਤੇ 4.00 ਵਜੇ ਸਵੇਰੇ ਉਹ ਪੰਜਾਬ ਲਈ ਰਵਾਨਾ ਹੋ ਗਏ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਅੱਜ ਇਸ ਦਾ ਖੁਲਾਸਾ ਹੋ ਸਕਦਾ ਹੈ। ਨਵੇਂ ਮੰਤਰੀ ਮੰਡਲ ਵਿੱਚ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਹੋਵੇਗਾ।

Also Read : ਕੈਪਟਨ 'ਤੇ ਭੜਕੀ ਨਵਜੋਤ ਕੌਰ ਸਿੱਧੂ ,ਕਿਹਾ ਜੇ ਸਿੱਧੂ ਗਲਤ ਹੈ ਤਾਂ ਜੇਲ੍ਹ 'ਚ ਕਿਉਂ ਨਹੀਂ ਕੀਤਾ ਬੰਦ

ਸੂਤਰਾਂ ਮੁਤਾਬਕ ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ , ਰਣਦੀਪ ਨਾਭਾ, ਸੰਗਤ ਸਿੰਘ ਗਿਲਜੀਆ ਤੇ ਸੁਰਜੀਤ ਧੀਮਾਨ ਨਵੀਂ ਵਜਾਰਤ ਵਿਚ ਸ਼ਾਮਲ ਹੋ ਸਕਦੇ ਹਨ। ਦਂੱਸ ਦੇਈਏ ਕਿ ਸੁਰਜੀਤ ਧੀਮਾਨ ਤੇ ਗਿਲਜੀਆ ਦੇ ਨਾਮ ਨੂੰ ਲੈ ਕੇ ਪੇਚ ਫਸਿਆ ਹੋਇਆ ਕਿਉਂ ਕਿ ਇਹਨਾਂ ਵਿੱਚੋ ਇਕ ਨੂੰ ਲਿਆ ਜਾਣਾ ਹੈ। ਕਈ ਗਿਲਜੀਆ ਤੇ ਕਈ ਧੀਮਾਨ ਦਾ ਪੱਖ ਲੈ ਰਹੇ ਹਨ।ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਸਾਧੂ ਸਿੰਘ ਧਰਮਸੋਤ ਤੇ ਅਰੁਣਾ ਚੌਧਰੀ ਕੋਲੋਂ ਕੈਬਨਿਟ ਦੀ ਕੁਰਸੀ ਖੁੱਸ ਸਕਦੀ ਹੈ। 

In The Market