LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UNGA: ਮੈਂ ਉਸ ਦੇਸ਼ ਦੀ ਅਗਵਾਈ ਕਰ ਰਿਹਾਂ, ਜਿਸ ਨੂੰ ਲੋਕਤੰਤਰ ਦੀ ਮਾਂ ਦਾ ਮਾਣ ਹਾਸਲ: PM ਮੋਦੀ

25s modi

ਨਿਊਯਾਰਕ: ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ, ਜਿਸ ਨੂੰ ਲੋਕਤੰਤਰ ਦੀ ਮਾਂ ਦਾ ਮਾਣ ਹਾਸਲ ਹੈ। ਸਾਡੇ ਕੋਲ ਹਜ਼ਾਰਾਂ ਸਾਲਾਂ ਤੋਂ ਫੈਲੀ ਲੋਕਤੰਤਰ ਦੀ ਮਹਾਨ ਪਰੰਪਰਾ ਹੈ। ਇਸ 15 ਅਗਸਤ ਨੂੰ ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿਚ ਪ੍ਰਵੇਸ਼ ਕੀਤਾ। ਸਾਡੀ ਵਿਭਿੰਨਤਾ ਸਾਡੇ ਮਜ਼ਬੂਤ ਲੋਕਤੰਤਰ ਦੀ ਵਿਸ਼ੇਸ਼ਤਾ ਹੈ। ਇਕ ਅਜਿਹਾ ਦੇਸ਼ ਜਿਸ ਵਿਚ ਦਰਜਨਾਂ ਭਾਸ਼ਾਵਾਂ, ਸੈਂਕੜੇ ਉਪਭਾਸ਼ਾਵਾਂ, ਵੱਖਰੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਇਹ ਵਾਈਬ੍ਰੇਂਡ ਡੈਮੋਕ੍ਰੇਸੀ ਦਾ ਉਦਾਹਰਣ ਹੈ।

ਪੜੋ ਹੋਰ ਖਬਰਾਂ: Arjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇੱਕ ਛੋਟਾ ਬੱਚਾ ਜੋ ਕਦੇ ਰੇਲਵੇ ਸਟੇਸ਼ਨ ਦੇ ਚਾਹ ਦੇ ਸਟਾਲ 'ਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ, ਅੱਜ ਪ੍ਰਧਾਨ ਮੰਤਰੀ ਬਣ ਗਿਆ। ਚੌਥੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਯੂਐੱਨਜੀਏ ਨੂੰ ਸੰਬੋਧਨ ਕਰਦੇ ਹੋਏ।

ਪੜੋ ਹੋਰ ਖਬਰਾਂ: 'ਗੁਲਾਬ' ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟ

ਕੋਰੋਨਾ ਮਹਾਮਾਰੀ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪੂਰੀ ਦੁਨੀਆ 100 ਸਾਲਾਂ ਵਿਚ ਸਭ ਤੋਂ ਵੱਡੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਇਸ ਭਿਆਨਕ ਮਹਾਂਮਾਰੀ ਵਿਚ ਆਪਣੀਆਂ ਤੇ ਆਪਣੇ ਪਿਆਰਿਆਂ ਦੀਆਂ ਜਾਨਾਂ ਗੁਆਈਆਂ। ਭਾਸ਼ਣ ਦੇ ਸ਼ੁਰੂ ਵਿਚ ਉਨ੍ਹਾਂ ਨੇ ਅਬਦੁੱਲਾ ਸ਼ਾਹਿਦ ਨੂੰ ਪ੍ਰਧਾਨ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ।

ਪੜੋ ਹੋਰ ਖਬਰਾਂ: ਪੰਜਾਬ ਦੇ 2 ਹੋਰ IAS ਅਧਿਕਾਰੀਆਂ ਦਾ ਤਬਾਦਲਾ

ਦੱਸ ਦਈਏ ਕਿ ਇਹ ਸੈਸ਼ਨ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਵਰਚੁਅਲੀ ਆਯੋਜਿਤ ਕੀਤਾ ਗਿਆ ਸੀ। ਯੂਐੱਨਜੀਏ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹ ਕਵਾਡ ਲੀਡਰਾਂ ਨਾਲ ਇੱਕ ਮੀਟਿੰਗ ਵਿਚ ਵੀ ਸ਼ਾਮਲ ਹੋਏ।

In The Market