LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਗੁਲਾਬ' ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟ

25s rain

ਨਵੀਂ ਦਿੱਲੀ: ਦੇਸ਼ ਦੇ ਇਕ ਵੱਡੇ ਹਿੱਸੇ ’ਚ ਵਾਪਸ ਆ ਰਹੇ ਮੌਨਸੂਨ ਕਾਰਨ ਭਾਰੀ ਬਾਰਿਸ਼ ਹੋ ਰਹੀ ਹੈ। ਇਸੀ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਨਵੇਂ ਚੱਕਰਵਾਤੀ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਇਸ ਤੂਫਾਨ ਨੂੰ ਗੁਲਾਬ ਦਾ ਨਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਓਡੀਸ਼ਾ ਅਤੇ ਆਂਧਰ ਪ੍ਰਦੇਸ਼ ’ਚ ਇਸ ਚੱਕਰਵਾਤੀ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸਦਾ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ-ਪੂਰਬੀ ਅਤੇ ਉਸਦੇ ਨੇੜੇ ਪੂਰਬ-ਮੱਧ ਬੰਗਾਲ ਦੀ ਖਾੜੀ ’ਤੇ ਦਬਾਅ ਦਾ ਖੇਤਰ ਬਣਿਆ ਹੈ ਜੋ ਜਲਦ ਹੀ ਚੱਕਰਵਾਤੀ ਤੂਫਾਨ ਗੁਲਾਬ ਦਾ ਰੂਪ ਧਾਰਨ ਕਰ ਲਵੇਗਾ। ਤੂਫਾਨ ਦੱਖਣੀ ਉਡੀਸ਼ਾ ਅਤੇ ਉੱਤਰੀ ਆਂਧਰ ਪ੍ਰਦੇਸ਼ ਵੱਲ ਵੱਧ ਸਕਦਾ ਹੈ। ਇਸਦੇ ਪ੍ਰਭਾਵ ’ਚ ਕੋਲਕਾਤਾ, ਪੂਰਬੀ ਮਿਦਨਾਪੁਰ, ਉੱਤਰ 24 ਪਰਗਨਾ ਅਤੇ ਦੱਖਣੀ 24 ਪਰਗਨਾ ਸਮੇਤ ਪੱਛਮੀ ਬੰਗਾਲ ਦੇ ਕਈ ਹਿੱਸਿਆਂ ’ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਪੜੋ ਹੋਰ ਖਬਰਾਂ: Arjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰ

Cyclone Alert : ਪੱਛਮੀ ਬੰਗਾਲ ’ਚ ਖ਼ਾਸ ਤਿਆਰੀਆਂ
ਕੋਲਕਾਤਾ ਪੁਲਿਸ ਨੇ ‘ਯੂਨੀਫਾਈਡ ਕਮਾਂਡ ਸੈਂਟਰ’ ਨਾਮ ਨਾਲ ਕੰਟਰੋਲ ਰੂਮ ਖੋਲ੍ਹਿਆ ਹੈ। ਖੇਤਰ ਦੇ ਸਾਰੇ ਪੁਲਿਸ ਥਾਣਿਆਂ ਅਤੇ ਵਿਭਾਗਾਂ ਨੂੰ ਹਾਈ ਅਲਰਟ ’ਤੇ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਕੋਲਕਾਤਾ ਅਤੇ ਪੱਛਮੀ ਬੰਗਾਲ ਦੇ ਹੋਰ ਇਲਾਕਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਸਾਰੇ ਪੁਲਿਸ ਥਾਣਿਆਂ ਨੂੰ ਤੂਫ਼ਾਨ ਨਾਲ ਹੋਣ ਵਾਲੀ ਕਿਸੀ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸਾਧਨ ਤਿਆਰ ਰੱਖਣ ਲਈ ਕਿਹਾ ਗਿਆ ਹੈ। ਇਸੀ ਦੌਰਾਨ, ਆਂਧਰ ਪ੍ਰਦੇਸ਼ ਅਤੇ ਉਡੀਸ਼ਾ ’ਚ ਚੱਕਰਵਾਤ ਦੇ ਅਲਰਟ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ’ਚ ਵੀ ਤਿਆਰੀ ਚੱਲ ਰਹੀ ਹੈ।

ਪੜੋ ਹੋਰ ਖਬਰਾਂ: ਮਹਾਰਾਸ਼ਟਰ 'ਚ ਮੁੜ ਖੁੱਲ੍ਹਣਗੇ ਥੀਏਟਰ, ਮਲਟੀਪਲੈਕਸ ਤੇ ਮੰਦਰਾਂ ਦੇ ਦਰਵਾਜ਼ੇ; ਨਵੇਂ ਦਿਸ਼ਾ ਨਿਰਦੇਸ਼ ਜਾਰੀ

IMD ਅਨੁਸਾਰ, ਸ਼ਨੀਵਾਰ ਨੂੰ ਉਡੀਸ਼ਾ ਅਤੇ ਤੱਟੀ ਆਂਧਰ ਪ੍ਰਦੇਸ਼ ’ਚ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਬਾਰਿਸ਼ ਦੇ ਨਾਲ ਜ਼ਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ 12 ਘੰਟਿਆਂ ’ਚ ਚੱਕਰਵਾਤੀ ਤੂਫਾਨ ਦੇ ਤੇਜ਼ ਹੋਣ ਦੀ ਸੰਭਾਵਨਾ ਹੈ। ਇਹ ਪੱਛਮ ਵੱਲ ਵੱਧ ਸਕਦਾ ਹੈ ਅਤੇ 26 ਸਤੰਬਰ ਦੀ ਸ਼ਾਮ ਤਕ ਕਲਿੰਗਪਟਨਮ ਦੇ ਨੇੜੇ ਵਿਸ਼ਾਖਾਪਟਨਮ ਅਤੇ ਗੋਪਾਲਪੁਰ ’ਚ ਉੱਤਰੀ ਆਂਧਰ ਪ੍ਰਦੇਸ਼ ਅਤੇ ਦੱਖਣ ਉਡੀਸ਼ਾ ਤੱਟਾਂ ਨੂੰ ਪਾਰ ਕਰ ਸਕਦਾ ਹੈ।

ਪੜੋ ਹੋਰ ਖਬਰਾਂ: ਕਪਿਲ ਸ਼ਰਮਾ ਦੀ ਸ਼ਿਕਾਇਤ 'ਤੇ ਕਾਰ ਡਿਜ਼ਾਇਨਰ ਦਿਲੀਪ ਛਾਬੜੀਆ ਦਾ ਬੇਟਾ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ

In The Market