LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ 2 ਹੋਰ IAS ਅਧਿਕਾਰੀਆਂ ਦਾ ਤਬਾਦਲਾ

25s transfer

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ 2 ਹੋਰ ਆਈ.ਏ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਦੱਸ ਦਈਏ ਕਿ ਦਿਲਰਾਜ ਸਿੰਘ, IAS (ਸੈਕ੍ਰੇਟਰੀ, ਰੈਵੇਨਿਊ ਤੇ ਰੀਹੈਬੀਲੀਟੇਸ਼ਨ) ਨੂੰ IAS ਤੇ ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਿੰਸੀਪਲ ਸੈਕ੍ਰੇਟਰੀ, ਸ੍ਰੀ ਅਭਿਨਵ ਦੀ ਥਾਂ ਡਾਇਰੈਕਟਰ, ਫੂਡ, ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰਸ ਦਾ ਕਾਰਜਭਾਰ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ਸ੍ਰੀ ਅਭਿਨਵ ਨੂੰ ਸੈਕ੍ਰੇਟਰੀ, ਰੈਵੇਨਿਊ ਤੇ ਰੀਹੈਬੀਲੀਟੇਸ਼ਨ ਦਾ ਕਾਰਜਭਾਰ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: Arjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 5 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਨਿਰਦੇਸ਼ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ ਆਈ. ਏ. ਐਸ. ਕਮਲ ਕਿਸ਼ੋਰ ਯਾਦਵ, ਤਨੂ ਕਸ਼ੱਯਪ, ਅਮਿਤ ਕੁਮਾਰ, ਸੁਮਿਤ ਜਾਰੰਗਲ ਅਤੇ ਗਿਰੀਸ਼ ਦਿਆਲਨ ਦਾ ਤਬਾਦਲਾ ਕੀਤਾ ਗਿਆ ਹੈ।ਤਬਦੀਲ ਕੀਤੇ ਗਏ ਪੀ. ਸੀ. ਐਸ. ਅਧਿਕਾਰੀਆਂ 'ਚ ਅਨਮੋਲ ਸਿੰਘ ਧਾਲੀਵਾਲ, ਕਨੂ ਥਿੰਦ, ਉਪਾਧਿਆਏ ਸਿੰਘ ਸਿੱਧੂ, ਮਨਜੀਤ ਸਿੰਘ ਚੀਮਾ ਤੇ ਗੋਪਾਲ ਸਿੰਘ ਸ਼ਾਮਲ ਹਨ।

ਪੜੋ ਹੋਰ ਖਬਰਾਂ: 'ਗੁਲਾਬ' ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟ

In The Market