LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ 'ਚ ਬੰਦੂਕ ਦੀ ਨੋਕ 'ਤੇ ਭਾਰਤੀ ਕਾਰੋਬਾਰੀ ਅਗਵਾ, ਸੰਪਰਕ 'ਚ ਭਾਰਤੀ ਵਿਦੇਸ਼ ਮੰਤਰਾਲਾ

15s 4

ਕਾਬੁਲ: ਅਫਗਾਨਿਸਤਾਨ ਦੀ ਸੱਤਾ ਵਿਚ ਵਾਪਸੀ ਦੇ ਨਾਲ ਹੀ ਤਾਲਿਬਾਨ ਦੀ ਬੇਰਹਿਮੀ ਜਾਰੀ ਹੈ। ਤਾਲਿਬਾਨ ਆਪਣੇ ਵਿਰੋਧੀਆਂ ਤੋਂ ਚੁਣ-ਚੁਣ ਕੇ ਬਦਲਾ ਲੈ ਰਿਹਾ ਹੈ। ਰਾਜਧਾਨੀ ਕਾਬੁਲ ਵਿਚ ਅਫਗਾਨ ਮੂਲ ਦੇ ਇਕ ਭਾਰਤੀ ਨਾਗਰਿਕ ਨੂੰ ਬੰਦੂਕ ਦੀ ਨੋਕ 'ਤੇ ਉਸ ਦੀ ਦੁਕਾਨ ਦੇ ਨੇੜੇ ਤੋਂ ਅਗਵਾ ਕਰ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਹੀ ਭਾਰਤੀ ਨਾਗਰਿਕ ਨੂੰ ਅਗਵਾ ਕੀਤਾ ਹੈ ਭਾਵੇਂਕਿ ਇਸ ਘਟਨਾ ਨੂੰ ਲੈ ਕੇ ਹੁਣ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਹੁਣ ਇੱਕ ਖੁਰਾਕ 'ਚ ਹੋਵੇਗਾ ਕੋਰੋਨਾ ਤੋਂ ਬਚਾਅ! ਸਪੁਤਨਿਕ ਲਾਈਟ ਨੂੰ ਮਿਲੀ ਭਾਰਤ 'ਚ ਫੇਜ਼-3 ਟ੍ਰਾਇਲ ਦੀ ਮਨਜ਼ੂਰੀ

ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਕਰਨ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਫਗਾਨ ਹਿੰਦੂ-ਸਿੱਖ ਭਾਈਚਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਫਗਾਨ ਮੂਲ ਦੇ ਇਕ ਭਾਰਤੀ ਨਾਗਰਿਕ ਬੰਸਰੀ ਲਾਲ ਅਰੇਂਦੇ (50) ਨੂੰ ਕਾਬੁਲ ਸਥਿਤ ਉਹਨਾਂ ਦੀ ਦੁਕਾਨ ਦੇ ਨੇੜਿਓਂ ਸੋਮਵਾਰ ਸਵੇਰੇ ਲੱਗਭਗ 8 ਵਜੇ ਅਗਵਾ ਕਰ ਲਿਆ ਗਿਆ। ਚੰਡੋਕ ਨੇ ਦੱਸਿਆ ਕਿ ਬੰਸਰੀ ਲਾਲ ਫਾਰਮਾਸੂਟੀਕਲ ਉਤਪਾਦਾਂ ਦੇ ਕਾਰੋਬਾਰੀ ਹਨ। 

ਪੜੋ ਹੋਰ ਖਬਰਾਂ: ਗਿੱਦੜਬਾਹਾ ਦੇ ਖੇਤਾਂ 'ਚੋਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਪ੍ਰੇਮ ਸਬੰਧਾਂ ਦੇ ਚੱਲਦਿਆਂ ਨਿਗਲਿਆ ਜ਼ਹਿਰੀਲਾ ਪਦਾਰਥ

ਇਸ ਘਟਨਾ ਸਮੇਂ ਉਹ ਆਪਣੇ ਕਰਮਚਾਰੀਆਂ ਨਾਲ ਆਪਣੀ ਦੁਕਾਨ 'ਤੇ ਸਧਾਰਨ ਰੁਟੀਨ ਵਿਚ ਲੱਗੇ ਸਨ। ਉਹਨਾਂ ਨੇ ਦੱਸਿਆ ਕਿ ਬੰਸਰੀ ਲਾਲ ਨੂੰ ਉਸ ਦੇ ਕਰਮਚਾਰੀਆਂ ਨਾਲ ਅਗਵਾ ਕੀਤਾ ਗਿਆ ਸੀ ਪਰ ਉਸ ਦੇ ਕਰਮਚਾਰੀ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਰਹੇ। ਭਾਵੇਂਕਿ ਅਗਵਾ ਕਰਤਾਵਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਇੱਥੇ ਦੱਸ ਦਈਏ ਕਿ ਬੰਸਰੀ ਲਾਲ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ। ਚੰਡੋਕ ਨੇ ਦੱਸਿਆ ਕਿ ਬੰਸਰੀ ਦਾ ਪਰਿਵਾਰ ਦਿੱਲੀ ਐੱਨ.ਸੀ.ਆਰ ਵਿਚ ਰਹਿੰਦਾ ਹੈ।ਸਥਾਨਕ ਜਾਂਚ ਏਜੰਸੀਆਂ ਨੇ ਅਗਵਾ ਦੇ ਸੰਬੰਧ ਵਿਚ ਕੇਸ ਦਰਜ ਕਰ ਕੇ ਉਹਨਾਂ ਦੀ ਖੋਜ ਜਾਰੀ ਕਰ ਦਿੱਤੀ ਹੈ। ਭਾਵੇਂਕਿ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਕਾਰੋਬਾਰੀ ਦੇ ਅਗਵਾ ਹੋਣ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: ਅਭਿਨੇਤਰੀ ਨਾਲ ਬੰਦੂਕ ਦੀ ਨੋਕ 'ਤੇ 7 ਲੱਖ ਦੀ ਲੁੱਟ, ਕਿਹਾ-'ਡਰ ਸੀ ਕਿਤੇ ਜਬਰ-ਜ਼ਨਾਹ ਨਾ ਕਰ ਦੇਣ'

In The Market