LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

US 'ਚ ਸਕੂਲ ਖੋਲਣ ਸਾਰ ਕੋਰੋਨਾ ਦਾ ਕਹਿਰ, ਇਕ ਹਫਤੇ 'ਚ 2.5 ਲੱਖ ਤੋਂ ਵਧੇਰੇ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ

10s school

ਵਾਸ਼ਿੰਗਟਨ: ਅਮਰੀਕਾ 'ਚ ਸਕੂਲਾਂ ਦੇ ਖੁੱਲ੍ਹਣ ਨਾਲ ਹੀ ਬੱਚਿਆਂ 'ਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਵਧ ਰਿਹਾ ਹੈ। ਅਮਰੀਕਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਕ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਲਗਪਗ ਢਾਈ ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਦਾ ਇਹ ਅੰਕੜਾ ਬੇਹੱਦ ਡਰਾਉਣ ਵਾਲਾ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਦਿ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਵੀਕਲੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬੱਚਿਆਂ 'ਚ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਕੋਰੋਨਾ ਮਹਾਮਾਰੀ ਦਾ ਅਸਰ ਦੇਖਿਆ ਗਿਆ ਹੈ।

ਪੜੋ ਹੋਰ ਖਬਰਾਂ: 'ਕਿਸਾਨ ਕਚਿਹਰੀ' ਲਈ ਕਾਂਗਰਸ ਦਾ 3 ਮੈਂਬਰੀ ਪੈਨਲ ਤਿਆਰ, ਸਿੱਧੂ ਵੀ ਸ਼ਾਮਲ

ਇਸ ਰਿਪੋਰਟ ਮੁਤਾਬਕ ਪਿਛਲੇ ਹਫਤੇ ਲਗਪਗ 252,000 ਬੱਚੇ ਕੋਰੋਨਾ ਸੰਕ੍ਰਿਮਤ ਪਾਏ ਗਏ। ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਕੋਰੋਨਾ ਮਹਾਮਾਰੀ ਆਈ ਹੈ ਉਦੋਂ ਤੋਂ ਹੁਣ ਤਕ 50 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜੇਕਰ ਸਿਰਫ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ 750,000 ਤੋਂ ਵੀ ਜ਼ਿਆਦਾ ਬੱਚਿਆਂ 'ਚ ਕੋਰੋਨਾ ਸੰਕ੍ਰਮਣ ਦੇਖਿਆ ਗਿਆ ਹੈ।

ਪੜੋ ਹੋਰ ਖਬਰਾਂ: ਹੁਣ ਪਿਆਜ ਵੀ ਕਢਾਉਣਗੇ 'ਹੰਝੂ', ਕੀਮਤਾਂ ਹੋ ਸਕਦੀਆਂ ਨੇ ਦੁੱਗਣੀਆਂ

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਉੱਥੋਂ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੱਚਿਆਂ ਤੋਂ ਇਲਾਵਾ ਹਰ ਉਮਰ ਵਰਗ ਦੇ ਲੋਕਾਂ 'ਚ ਇਹ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। 'ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਬੀਤੇ ਦਿਨ ਸੱਤ ਸਤੰਬਰ ਨੂੰ ਇਕ ਦਿਨ 'ਚ ਕੋਰੋਨਾ ਦੇ 152,393 ਮਾਮਲੇ ਦਰਜ ਕੀਤੇ ਗਏ ਜਦਕਿ ਮਹਾਮਾਰੀ ਨਾਲ 1,499 ਲੋਕਾਂ ਦੀ ਮੌਤ ਹੋ ਗਈ।

ਪੜੋ ਹੋਰ ਖਬਰਾਂ: ਸਿਸਵਾਂ ਫਾਰਮ ਵੱਲ ਰੋਡਵੇਜ਼ ਮੁਲਾਜ਼ਮਾਂ ਦਾ ਕੂਚ, CM ਰਿਹਾਇਸ਼ ਦਾ ਕਰਨਗੇ ਘੇਰਾਓ

In The Market