LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਪਿਆਜ ਵੀ ਕਢਾਉਣਗੇ 'ਹੰਝੂ', ਕੀਮਤਾਂ ਹੋ ਸਕਦੀਆਂ ਨੇ ਦੁੱਗਣੀਆਂ

10s onion

ਚੰਡੀਗੜ੍ਹ: ਪਿਆਜ ਦੀਆਂ ਕੀਮਤਾਂ ਵਿਚ ਵਾਧਾ ਹੋਣ ਦਾ ਅੰਦਾਜਾ ਲਾਇਆ ਗਿਆ ਹੈ। ਇਸ ਦਾ ਕਾਰਨ ਅਨਿਸਚਿਤ ਮਾਨਸੂਨ ਇਸ ਸਾਲ ਫਸਲ 'ਚ ਦੇਰੀ ਹੋ ਸਕਦੀ ਹੈ। ਕ੍ਰਿਸਿਲ ਰਿਸਰਚ ਦੀ ਇਕ ਰਿਪੋਰਟ 'ਚ ਇਹ ਕਿਹਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਖਰੀਫ ਫਸਲ ਦੀ ਆਮਦ 'ਚ ਦੇਰੀ ਤੇ ਚੱਕਰਵਾਤ ਤੌਕਤੇ ਦੀ ਵਜ੍ਹਾ ਨਾਲ ਬਫਰ ਸਟੌਕ 'ਚ ਰੱਖੇ ਮਾਲ ਦੀ ਮਿਆਦ ਕਾਰਨ ਕੀਮਤਾਂ 'ਚ ਵਾਧੇ ਦੀ ਸੰਭਾਵਨਾ ਹੈ।

ਪੜੋ ਹੋਰ ਖਬਰਾਂ: ਪੰਜਾਬ ਦੇ ਸਥਾਈ ਰਾਜਪਾਲ ਬਣੇ ਬਨਵਾਰੀ ਲਾਲ ਪੁਰੋਹਿਤ, ਰਾਸ਼ਟਰਪਤੀ ਭਵਨ ਵਲੋਂ ਹੁਕਮ ਜਾਰੀ

ਰਿਪੋਰਟ ਮੁਤਾਬਕ, ਸਾਲ 2018 ਦੇ ਮੁਕਾਬਲੇ ਇਸ ਸਾਲ ਵੀ ਪਿਆਜ ਦੀਆਂ ਕੀਮਤਾਂ 'ਚ 100 ਫੀਸਦ ਤੋਂ ਜ਼ਿਆਦਾ ਵਾਧੇ ਦੀ ਸੰਭਾਵਨਾ ਹੈ। ਮਹਾਰਾਸ਼ਟਰ 'ਚ ਫ਼ਸਲ ਦੀ ਰੋਪਾਈ 'ਚ ਆਉਣ ਵਾਲੀਆਂ ਚੁਣੌਤੀਆਂ ਕਾਰਨ ਖਰੀਫ 2021 ਲਈ ਕੀਮਤਾਂ 30 ਰੁਪਏ ਪ੍ਰਤੀ ਕਿੱਲੋਗ੍ਰਾਮ ਪਾਰ ਕਰਨ ਦੀ ਉਮੀਦ ਹੈ। ਹਾਲਾਂਕਿ ਇਹ ਖਰੀਫ 2020 ਦੇ ਉੱਚ ਪੱਧਰ ਦੇ ਕਾਰਨ ਸਾਲ ਦਰ ਸਾਲ ਤੋਂ ਥੋੜਾ ਘੱਟ ਰਹੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਰਸ਼ ਦੀ ਕਮੀ ਕਾਰਨ ਫਸਲ ਦੀ ਆਮਦ 'ਚ ਦੇਰੀ ਤੋਂ ਬਾਅਦ ਅਕਤੂਬਰ-ਨਵੰਬਰ ਦੌਰਾਨ ਪਿਆਜ਼ ਦੀਆਂ ਕੀਮਤਾਂ ਦੇ ਉੱਚ ਪੱਧਰ 'ਤੇ ਰਹਿਣ ਦੀ ਸੰਭਾਵਨਾ ਹੈ। ਕਿਉਂਕਿ ਰੋਪਾਈ ਲਈ ਮਹੱਤਵਪੂਰਨ ਮਹੀਨਾ, ਅਗਸਤ 'ਚ ਮਾਨਸੂਨ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ।

ਪੜੋ ਹੋਰ ਖਬਰਾਂ: ਅੱਜ ਚੰਡੀਗੜ੍ਹ 'ਚ ਲੱਗੇਗੀ ਕਿਸਾਨਾਂ ਦੀ ਕਚਿਹਰੀ, ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਸ਼ਾਮਲ ਹੋਣ ਦੀ ਹਦਾਇਤ

ਕ੍ਰਿਸਿਲ ਰਿਸਰਚ ਨੂੰ ਉਮੀਦ ਹੈ ਕਿ ਖਰੀਫ 2021 ਦਾ ਉਤਪਦਾਨ ਸਾਲ ਦਰ ਸਾਲ ਤਿੰਨ ਫੀਸਦ ਵਧੇਗਾ। ਹਾਲਾਂਕਿ ਮਹਾਰਾਸ਼ਟਰ ਤੋਂ ਪਿਆਜ਼ ਦੀ ਫਸਲ ਦੇਰ ਨਾਲ ਆਉਣ ਦੀ ਉਮੀਦ ਹੈ। ਵਾਧੂ ਰਕਬਾ, ਬਿਹਤਰ ਪੈਦਾਵਾਰ, ਬਫ਼ਰ ਸਟੌਕ ਕਾਰਨ ਕੀਮਤਾਂ 'ਚ ਮਾਮੂਲੀ ਗਿਰਾਵਟ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਇਸ ਤਿਉਹਾਰੀ ਸੀਜ਼ਨ 'ਚ ਪਿਆਜ ਦੀਆਂ ਕੀਮਤਾਂ 2018 ਦੇ ਮੁਕਾਬਲੇ ਸਾਲ ਦੇ ਮੁਕਾਬਲੇ 'ਚ ਦੁੱਗਣੀਆਂ ਹੋ ਗਈਆਂ ਸਨ। ਜੋ ਮੁੱਖ ਤੌਰ 'ਤੇ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ 'ਚ ਖਰੀਫ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਭਾਰੀ ਤੇ ਅਨਿਸਚਿਤ ਮਾਨਸੂਨ ਕਾਰਨ ਆਪੂਰਤੀ 'ਚ ਰੁਕਾਵਟ ਪੈਣ ਕਾਰਨ ਹੋਇਆ।

ਪੜੋ ਹੋਰ ਖਬਰਾਂ: 'ਕਿਸਾਨ ਕਚਿਹਰੀ' ਲਈ ਕਾਂਗਰਸ ਦਾ 3 ਮੈਂਬਰੀ ਪੈਨਲ ਤਿਆਰ, ਸਿੱਧੂ ਵੀ ਸ਼ਾਮਲ

ਮਾਨਸੂਨ ਦੀ ਅਨਿਸਚਿਤਤਾ ਨਾਲ ਅਕਤੂਬਰ ਦੇ ਅੰਤ ਜਾਂ ਨਵੰਬਰ ਦੀ ਸ਼ੁਰੂਆਤ ਤਕ ਬਜ਼ਾਰ 'ਚ ਖਰੀਫ ਪਿਆਜ ਦੀ ਆਮਦ 'ਚ 2-3 ਹਫਤੇ ਦੀ ਦੇਰੀ ਹੋਣ ਦੀ ਉਮੀਦ ਹੈ। ਇਸ ਲਈ ਕੀਮਤਾਂ 'ਚ ਉਦੋਂ ਤਕ ਵਾਧੇ ਦੀ ਸੰਭਾਵਨਾ ਹੈ।

In The Market