LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

7.0 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਮੈਕਸੀਕੋ, ਕਾਫੀ ਦੇਰ ਤੱਕ ਹਿੱਲਦੀਆਂ ਰਹੀਆਂ ਇਮਾਰਤਾਂ

earthquake 7

ਮੈਕਸੀਕੋ (ਇੰਟ.)- ਭੂਚਾਲ ਦੇ ਤੇਜ਼ ਝਟਕਿਆਂ ਤੋਂ ਮੰਗਲਵਾਰ ਰਾਤ ਮੈਕਸੀਕੋ ਸ਼ਹਿਰ ਕੰਬ ਉਠਿਆ। ਝਟਕੇ ਇੰਨੇ ਤੇਜ਼ ਸਨ ਕਿ ਦੱਖਣੀ ਮੈਕਸੀਕੋ ਸ਼ਹਿਰ ਦੀਆਂ ਜ਼ਿਆਦਾਤਰ ਇਮਾਰਤਾਂ ਹਿੱਲਦੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਮਰੀਕਾ ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਗਿਊਰੇਰੋ ਤੋਂ 11 ਕਿਲੋਮੀਟਰ ਦੂਰ ਅਕਾਪੁਲਕੋ ਵਿਚ 7.0 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਗਿਊਰੇਰੋ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂ ਵਿਚ ਯੂ.ਐੱਸ.ਜੀ.ਐੱਸ. ਵਲੋਂ ਰਿਕਟਰ ਸਕੇਲ 'ਤੇ 7.4 ਦੀ ਤੀਬਰਤਾ ਮਾਪੀ ਗਈ ਸੀ। ਇਸ ਕਾਰਣ ਚੱਟਾਨਾਂ 'ਚ ਦਰਾਰ ਆ ਗਈ ਅਤੇ ਕਈ ਥਾਈਂ ਸੜਕਾਂ ਧੱਸ ਗਈਆਂ।

earthquake-logo – Dailyaag.com: Urdu daily newspaper, Lucknow, Uttar  Pradesh, India

SAD-BSP ਦੀ ਸੀਟਾਂ 'ਤੇ ਅਦਲਾ-ਬਦਲੀ ਲਈ ਬਣੀ ਸਹਿਮਤੀ

ਤੇਜ਼ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਦੇ ਸੜਕਾਂ 'ਤੇ ਆ ਗਏ। ਝਟਕੇ ਰੁਕਣ ਤੋਂ ਬਾਅਦ ਵਾ ਲੋਕ ਕਾਫੀ ਦੇਰ ਤੱਕ ਘਰਾਂ ਦੇ ਅੰਦਰ ਨਹੀਂ ਗਏ। ਨਿਊਜ਼ ਏਜੰਸੀ ਮੁਤਾਬਕ ਲੋਕ ਇਕ ਦੂਜੇ ਨੂੰ ਫੜ ਕੇ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਭੂਚਾਲ ਜ਼ਮੀਨ ਤੋਂ 12 ਕਿਲੋਮੀਟਰ ਹੇਠਾਂ ਟਕਰਾਇਆ।

In The Market