LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਨਾਲ ਚੰਗੇ ਸਬੰਧਾਂ 'ਤੇ ਤਾਲਿਬਾਨ ਦਾ ਵੱਡਾ ਬਿਆਨ, ਕਿਹਾ-'ਨਹੀਂ ਦੇਵਾਂਗੇ ਕਸ਼ਮੀਰ ਵਿਚ ਦਖਲ'

3s taliban

ਕਾਬੁਲ- ਤਾਲਿਬਾਨ ਨੇ ਆਪਣਾ ਰੁਖ਼ ਸਾਫ਼ ਕਰਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਦਖ਼ਲ ਨਹੀਂ ਦੇਵੇਗਾ ਅਤੇ ਅਫ਼ਗਨਿਸਤਾਨ ਨੂੰ ਅੱਤਵਾਦੀਆਂ ਦੇ ਹੱਥ ਵਿਚ ਨਹੀਂ ਪੈਣ ਦੇਵੇਗਾ। ਤਾਲਿਬਾਨ ਨੇਤਾ ਅਨਸ ਹੱਕਾਨੀ ਨੇ ਇਕ ਨਿੱਜੀ ਚੈਨਲ ਸੀ.ਐੱਨ.ਐੱਨ.-ਨਿਊਜ਼ 18 ਨੂੰ ਦਿੱਤੇ ਇੰਟਰਵਿਊ ਵਿਚ ਬੁੱਧਵਾਰ ਨੂੰ ਕਿਹਾ ਕਿ ਅਸੀਂ ਕਸ਼ਮੀਰ ਦੇ ਮੁੱਦੇ ’ਚ ਦਖ਼ਲ ਨਹੀਂ ਦੇਵਾਂਗੇ। 

ਪੜੋ ਹੋਰ ਖਬਰਾਂ: ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਗਮਾ

ਇਸ ਤੋਂ ਅੱਗੇ ਤਾਲਿਬਾਨ ਨੇ ਕਿਹਾ ਕਿ ਅਸੀਂ ਭਾਰਤ ਨਾਲ ਦੋਸਤਾਨਾ ਅਤੇ ਚੰਗੇ ਸਬੰਧ ਚਾਹੁੰਦੇ ਹਾਂ। ਕਸ਼ਮੀਰ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਅਸੀਂ ਸਾਡੀ ਨੀਤੀ ਖਿਲਾਫ਼ ਕੰਮ ਨਹੀਂ ਕਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਦੂਸਰੇ ਵੀ ਸਾਡੇ ਮਾਮਲਿਆਂ ਵਿਚ ਵੀ ਦਖ਼ਲ ਨਹੀਂ ਦੇਣਗੇ। ਅਸੀਂ ਚਾਹੁੰਦੇ ਹਾਂ ਕਿ ਸਾਰੇ ਮਾਮਲਿਆਂ ਨੂੰ ਆਪਸੀ ਤਾਲਮੇਲ ਨਾਲ ਸੁਲਝਾਇਆ ਜਾਏ। ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਅਸੀਂ ਬਾਕੀ ਦੁਨੀਆ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦੇ ਹਾਂ।

ਪੜੋ ਹੋਰ ਖਬਰਾਂ: ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਵਲੋਂ ਮਿਲੀ ਸੁਰੱਖਿਆ ਕੀਤੀ ਵਾਪਸ 

ਹੱਕਾਨੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਬਾਰੇ ਗਲਤ ਸੋਚੇ। ਭਾਰਤ ਨੇ 20 ਸਾਲਾਂ ਤੋਂ ਸਾਡੇ ਦੁਸ਼ਮਣ ਦੀ ਮਦਦ ਕੀਤੀ ਹੈ ਪਰ ਅਸੀਂ ਸਭ ਕੁਝ ਭੁੱਲ ਕੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ। ਹੱਕਾਨੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਨੀਤੀਆਂ ਨੂੰ ਸਪੱਸ਼ਟ ਕਰਾਂਗੇ। ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਲਈ ਹਰ ਸੰਭਵ ਸਹਾਇਤਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਆਵੇ ਅਤੇ ਸਾਡਾ ਸਮਰਥਨ ਕਰੇ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੇ ਜਾਣ ਦੇ ਅਗਲੇ ਹੀ ਦਿਨ ਅਲਕਾਇਦਾ ਨੇ ਤਾਲਿਬਾਨ ਨੂੰ ਭੇਜੇ ਵਧਾਈ ਸੰਦੇਸ਼ ਵਿਚ ਕਿਹਾ ਸੀ ਕਿ ਅਫ਼ਗਾਨਿਸਤਾਨ ਵਾਂਗ ਹੀ ਕਸ਼ਮੀਰ ਨੂੰ ਆਜ਼ਾਦ ਕਰਵਾਇਆ ਜਾਵੇਗਾ।

In The Market