ਬੀਜਿੰਗ- ਬੱਚਿਆਂ ਦੇ ਹਰ ਵੇਲੇ ਮੋਬਾਇਲ ਨਾਲ ਚਿਪਕੇ ਰਹਿਣ ਉੱਤੇ ਤਕਰੀਬਨ ਸਾਰੇ ਮਾਪੇ ਪਰੇਸ਼ਾਨ ਰਹਿੰਦੇ ਹਨ। ਇਸ ਵਿਚਾਲੇ ਚੀਨੀ ਸਰਕਾਰ ਨੇ ਆਨਲਾਈਨ ਗੇਮਿੰਗ ਦੇ ਸਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਹੁਣ ਬੱਚੇ ਹਫ਼ਤੇ 'ਚ ਸਿਰਫ਼ ਤਿੰਨ ਘੰਟੇ ਹੀ ਆਨਲਾਈਨ ਗੇਮਸ ਖੇਡ ਸਕਣਗੇ।
ਪੜੋ ਹੋਰ ਖਬਰਾਂ: ਭਾਰਤ ਹਿੱਸੇ ਇਕ ਹੋਰ ਮੈਡਲ, ਸਿੰਘਰਾਜ ਅਧਾਨਾ ਨੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਕਾਂਸੀ ਤਮਗਾ
ਸਰਕਾਰ ਨੇ ਇਹ ਫ਼ੈਸਲਾ ਸਰੀਰਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਹੈ। ਇਹ ਨਿਯਮ ਅਜਿਹੇ ਬੱਚਿਆਂ ਲਈ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਨਵੇਂ ਨਿਯਮ ਤੋਂ ਬਾਅਦ ਬੱਚੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸਿਰਫ਼ 1-1 ਘੰਟੇ ਲਈ ਆਨਲਾਈਨ ਗੇਮਸ ਖੇਡ ਸਕਣਗੇ। ਬੱਚਿਆਂ ਨੂੰ ਹਫ਼ਤੇ 'ਚ ਤਿੰਨ ਦਿਨ 1-1 ਘੰਟਾ ਆਨਲਾਈਨ ਗੇਮਸ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਛੁੱਟੀਆਂ ਵਾਲੇ ਦਿਨ 1 ਘੰਟਾ ਗੇਮ ਖੇਡ ਸਕਣਗੇ। ਚੀਨੀ ਸਰਕਾਰ ਇਸ ਬਾਰੇ ਬਹੁਤ ਸਖ਼ਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਚੀਨ ਦੀ ਪ੍ਰਸਿੱਧ ਤਕਨੀਕੀ ਕੰਪਨੀ ਟੈਂਸੈਂਟ ਸਰਕਾਰ ਵੱਲੋਂ ਲਾਗੂ ਕੀਤੇ ਨਿਯਮਾਂ ਨੂੰ ਅਮਲ 'ਚ ਲੈ ਕੇ ਆਈ ਹੈ। ਸਰਕਾਰ ਦਾ ਮੰਨਣਾ ਹੈ ਕਿ ਆਨਲਾਈਨ ਗੇਮ ਅਫੀਮ ਵਾਂਗ ਹਨ। ਇਸ ਤੋਂ ਬਾਅਦ ਹੀ ਆਨਲਾਈਨ ਗੇਮਸ ਕੰਪਨੀਆਂ 'ਤੇ ਸਖ਼ਤੀ ਕਰ ਦਿੱਤੀ ਗਈ।
ਪੜੋ ਹੋਰ ਖਬਰਾਂ: 70 ਸਾਲ ਦੀ ਬਜ਼ੁਰਗ ਮਹਿਲਾ ਨਾਲ ਜ਼ਬਰ-ਜਨਾਹ, ਦੋਸ਼ੀ ਗ੍ਰਿਫਤਾਰ
ਇਸ ਲਈ ਫ਼ੈਸਲਾ ਲਿਆ
ਚੀਨ ਦੀ ਸਰਕਾਰ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਮੱਦੇਨਜ਼ਰ ਅਜਿਹਾ ਸਖ਼ਤ ਫ਼ੈਸਲਾ ਲਿਆ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਮਾਪੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੁੰਦੇ ਹਨ, ਇਹ ਵੀ ਇਸ ਫੈਸਲੇ 'ਚ ਵੱਡਾ ਐਂਗਲ ਹੈ। ਸਰਕਾਰ ਦੇ ਗੇਮਿੰਗ ਦੇ ਇਹ ਨਵੇਂ ਨਿਯਮ ਦੇਸ਼ ਦੀਆਂ ਟੈਕਨਾਲੋਜੀ ਕੰਪਨੀਆਂ 'ਤੇ ਕੀਤੀ ਜਾਣ ਵਾਲੀ ਵੱਡੀ ਕਾਰਵਾਈਆਂ ਵਿੱਚੋਂ ਇੱਕ ਹੈ।
ਪੜੋ ਹੋਰ ਖਬਰਾਂ: ਫਿਰੋਜ਼ਪੁਰ 'ਚ ਦਿਨ ਦਿਹਾੜੇ ਗੁੰਡਾਗਰਦੀ, ਸ਼ਰੇਆਮ ਚੱਲੀਆਂ ਗੋਲੀਆਂ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट