LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ ਵਿਚ ਅਮਰੀਕਾ ਦੀ ਏਅਰ ਸਟ੍ਰਾਈਕ, ਆਤਮਘਾਤੀ ਸਣੇ 9 ਦੀ ਮੌਤ

afghanistan

ਕਾਬੁਲ (ਇੰਟ.)- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਵਿਚਾਲੇ ਅੱਤਵਾਦੀ ਹਮਲਿਆਂ ਦਾ ਖਤਰਾ ਵੱਧ ਗਿਆ ਹੈ। ਵੀਰਵਾਰ ਨੂੰ ਕਾਬੁਲ ਏਅਰਪੋਰਟ 'ਕੇ 2 ਧਮਾਕਿਆਂ ਵਿਚ 170 ਲੋਕਾਂ ਦੀ ਮੌਤ ਹੋਈ ਸੀ। ਅੱਤਵਾਦੀ ਇਸ ਤਰ੍ਹਾਂ ਦਾ ਹਮਲਾ ਐਤਵਾਰ ਨੂੰ ਵੀ ਕਰਨਾ ਚਾਹੁੰਦੇ ਸਨ। ਅਮਰੀਕਾ ਨੇ ਏਅਰਸਟ੍ਰਾਈਕ ਕਰ ਕੇ ਉਨ੍ਹਾਂ ਦੀ ਸਾਜ਼ਿਸ਼ ਨਾਕਾਮ ਕਰਨ  ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਡਰੋਨ ਅਟੈਕ ਵਿਚ 6 ਬੱਚਿਆਂ ਸਣੇ 9 ਲੋਕਾਂ ਦੀ ਮੌਤ ਹੋਈ ਹੈ।
ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਕਾਬੁਲ ਏਅਰਪੋਰਟ ਵਲੋਂ ਵੱਧ ਰਹੇ ਆਤਮਘਾਤੀ ਹਮਲਾਵਰ ਨੂੰ ਮਾਰਣ ਲਈ ਉਨ੍ਹਾਂ ਦੀ ਕਾਰ ਨੂੰ ਟਾਰਗੈੱਟ ਕੀਤਾ ਸੀ। ਹਾਲਾਂਕਿ, ਹੁਣ ਤੱਕ ਮਾਰੇ ਗਏ ਅੱਤਵਾਦੀਆਂ ਦੇ ਬਾਰੇ ਵਿਚ ਕੋਈ ਖਬਰ ਨਹੀਂ ਮਿਲੀ ਹੈ। ਜਦੋਂ ਕਿ ਆਮ ਨਾਗਰਿਕ ਅਤੇ ਅਮਰੀਕੀ ਫੌਜ ਦੇ ਮਦਦਗਾਰਾਂ ਦੀ ਮੌਤ ਦੀ ਖਬਰ ਕਨਫਰਮ ਹੋ ਚੁੱਕੀ ਹੈ।

Afghanistan-Taliban Crisis LIVE Updates: US Carries Out Air Strike In  Kabul, Destroys Car Bomb
ਮਾਰੇ ਗਏ ਲੋਕਾਂ ਵਿਚ ਅਮਰੀਕਾ ਦੇ ਲਈ ਕੰਮ ਕਰਨ ਵਾਲਾ ਟਰਾਂਸਲੇਟਰ ਜਮਰੇ ਅਹਿਮਦੀ ਅਤੇ ਇਕ ਸਾਬਕਾ ਅਫਗਾਨ ਅਫਸਰ ਨਸੀਰ ਨਜਾਬੀ ਵੀ ਸ਼ਾਮਲ ਹੈ। ਨਸੀਰ ਨਜਾਬੀ ਦਾ ਸੋਮਵਾਰ ਨੂੰ ਵਿਆਹ ਹੋਣਾ ਸੀ। ਅਮਰੀਕਾ ਦੀ ਸੈਂਟਰਲ ਕਮਾਂਡ ਫੋਰਸ ਦੇ ਸਪੋਕਸਪਰਸਨ ਬਿਲ ਅਰਬਨ ਨੇ ਦੱਸਿਆ ਕਿ ਅਮਰੀਕੀ ਫੌਜ ਨੇ ਐਤਵਾਰ ਸ਼ਾਮ ਕਾਬੁਲ ਏਅਰਪੋਰਟ ਦੇ ਕੋਲ ਏਅਰਸਟ੍ਰਾਈਕ ਕੀਤੀ। ਇਥੇ ਆਈ.ਐਸ.ਆਈ.ਐੱਸ.-ਕੇ ਇਕ ਆਤਮਘਾਤੀ ਹਮਲਾਵਰ ਇਕ ਕਾਰ ਵਿਚ ਵੱਡੀ ਗਿਣਤੀ ਵਿਚ ਧਮਾਕਾਖੇਜ਼ ਸਮੱਗਰੀ ਲੈ ਕੇ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਿਹਾ ਸੀ। ਅਮਰੀਕੀ ਫੌਜ ਨੇ ਡਰੋਨ ਦੀ ਮਦਦ ਨਾਲ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਹਵਾਈ ਹਮਲੇ ਤੋਂ ਬਾਅਦ ਕਾਰ ਵਿਚ ਇਕ ਦੂਜਾ ਧਮਾਕਾ ਹੋਇਆ। ਏਅਰਸਟ੍ਰਾਈਕ ਕਾਬੁਲ ਏਅਰਪੋਰਟ ਦੇ ਪੱਛਮੀ ਵਿਚ 11ਵੇਂ ਸਕਿਓਰਿਟੀ ਡਿਸਟ੍ਰਿਕਟ ਦੇ ਰਿਹਾਇਸ਼ੀ ਇਲਾਕੇ ਖਾਜ-ਏ-ਬਗਰਾ ਵਿਚ ਕੀਤੀ ਗਈ।
ਏਅਰਸਟ੍ਰਾਈਕ ਤੋਂ ਪਹਿਲਾਂ ਅਮਰੀਕਾ ਅਤੇ ਤਾਲਿਬਾਨ ਦੋਹਾਂ ਨੇ ਹੀ ਕਾਬੁਲ ਏਅਰਪੋਰਟ 'ਤੇ ਹਮਲੇ ਦਾ ਅਲਰਟ ਜਾਰੀ ਕੀਤਾ ਸੀ। ਨਿਊਜ਼ ਚੈਨਲ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਤਾਲਿਬਾਨ ਨੇ ਕਿਹਾ ਸੀ ਕਿ ਕਾਬੁਲ ਏਅਰਪੋਰਟ 'ਤੇ ਆਈ.ਐੱਸ.ਆਈ.ਐੱਸ. ਦੇ ਹਮਲੇ ਦਾ ਖਦਸ਼ਾ ਬਹੁਤ ਜ਼ਿਆਦਾ ਹੈ। ਲੋਕ ਏਅਰਪੋਰਟ ਨਾ ਜਾਣ।

In The Market