LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ 'ਚ ਯੂਕ੍ਰੇਨ ਦਾ ਜਹਾਜ਼ ਹਾਈਜੈਕ, ਯੂਕ੍ਰੇਨ ਦੇ ਮੰਤਰੀ ਨੇ ਦਿੱਤੀ ਜਾਣਕਾਰੀ

24 ukrain

ਕਾਬੁਲ- ਅਫਗਾਨਿਸਤਾਨ ਵਿਚ ਯੂਕ੍ਰੇਨ ਦੇ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਜਹਾਜ਼ ਹਾਈਜੈਕ ਕੀਤਾ ਹੈ ਤੇ ਇਸ ਨੂੰ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਗੰਨਾ ਕਿਸਾਨਾਂ ਦੀ ਅੱਜ ਪੰਜਾਬ ਮੁੱਖ ਮੰਤਰੀ ਨਾਲ ਹੋਵੇਗੀ ਮੁਲਾਕਾਤ, ਫਿਲਹਾਲ ਬੰਦ ਦੀ ਕਾਲ ਮੁਲਤਵੀ

 

ਯੇਨਿਨ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਨੇ ਸਾਡਾ ਜਹਾਜ਼ ਹਾਈਜੈਕ ਕਰ ਲਿਆ। ਮੰਗਲਵਾਰ ਨੂੰ ਇਸ ਨੂੰ ਅਣਪਛਾਤੇ ਯਾਤਰੀਆਂ ਦੇ ਨਾਲ ਈਰਾਨ ਲਿਜਾਇਆ ਗਿਆ ਹੈ, ਇਸ ਵਿਚ ਯੂਕ੍ਰੇਨ ਦੇ ਉਹ ਲੋਕ ਨਹੀਂ ਹਨ, ਜਿਨ੍ਹਾਂ ਨੂੰ ਏਅਰਲਿਫਟ ਕਰਨ ਦੇ ਲਈ ਅਸੀਂ ਜਹਾਜ਼ ਭੇਜਿਆ ਸੀ। ਆਪਣੇ ਲੋਕਾਂ ਨੂੰ ਕੱਢਣ ਦੀਆਂ ਸਾਡੀਆਂ ਅਗਲੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਰਹੀਆਂ ਕਿਉਂਕਿ ਸਾਡੇ ਲੋਕ ਕਾਬੁਲ ਏਅਰਪੋਰਟ ਤੱਕ ਨਹੀਂ ਪਹੁੰਚ ਸਕੇ।

ਪੜੋ ਹੋਰ ਖਬਰਾਂ: ਦੇਸ਼ ਵਿਚ ਕੋਰੋਨਾ ਵਾਇਰਸ ਦੇ 25,467 ਨਵੇਂ ਮਾਮਲੇ ਆਏ ਸਾਹਮਣੇ, 354 ਲੋਕਾਂ ਦੀ ਹੋਈ ਮੌਤ

 

ਤਾਲਿਬਾਨ ਨੇ ਗਜਨੀ ਦੀ ਐਂਟਰੀ ਕ੍ਰੇਨ ਨਾਲ ਤੋੜੀ
ਅਫਗਾਨਿਸਤਾਨ ਉੱਤੇ ਕਬਜ਼ੇ ਦੇ ਬਾਅਦ ਤਾਲਿਬਾਨ ਹੁਣ ਉਥੋਂ ਦੀ ਹੈਰੀਟੇਜ ਸਾਈਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਫਗਾਨਿਸਤਾਨ ਦੇ ਹਾਲਾਤ ਉੱਤੇ ਨਜ਼ਰ ਰੱਖ ਰਹੇ ਲੋਕਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਕ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਗਜਨੀ ਸੂਬੇ ਦੇ ਐਂਟਰੀ ਗੇਟ ਨੂੰ ਕ੍ਰੇਨ ਨਾਲ ਤੋੜ ਦਿੱਤਾ ਹੈ। ਇਹ ਗੇਟ ਇਸਲਾਮੀ ਸਮਰਾਜ ਦੀ ਸਥਾਪਨਾ ਦੀ ਯਾਦ ਵਿਚ ਬਣਾਇਆ ਗਿਆ ਸੀ।

ਪੜੋ ਹੋਰ ਖਬਰਾਂ: 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਗਿੱਦੜਬਾਹਾ ਪਹੁੰਚੇ ਸੁਖਬੀਰ ਸਿੰਘ ਬਾਦਲ, ਹੋਇਆ ਭਰਵਾਂ ਸਵਾਗਤ

In The Market