LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ : ਜਨਮਅਸ਼ਟਮੀ 'ਤੇ ਹਿੰਦੂ ਮੰਦਿਰ ਵਿਚ ਤੋੜਭੰਨ, ਮੂਰਤੀ ਨੂੰ ਤੋੜਿਆ

janamashtmi pakistan

ਲਾਹੌਰ (ਇੰਟ.)- ਪਾਕਿਸਤਾਨ 'ਚ ਆਏ ਦਿਨ ਹਿੰਦੂਆਂ ਤੇ ਉਨ੍ਹਾਂ ਦੇ ਮੰਦਰਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਖ਼ਬਰ ਸਿੰਧ ਤੋਂ ਹੈ ਜਿਹੜਾ ਪਹਿਲਾਂ ਹੀ ਧਰਮ ਪਰਿਵਰਤਨ ਲਈ ਬਦਨਾਮ ਹੈ। ਇੱਥੇ ਸਥਿਤ ਖਿਪਰੋ 'ਚ ਜਨਮ ਅਸ਼ਟਮੀ ਵਾਲੇ ਦਿਨ ਪੂਜਾ ਕਰ ਰਹੇ ਹਿੰਦੂਆਂ 'ਤੇ ਹਮਲਾ ਹੋਇਆ। ਜਨਮ ਅਸ਼ਟਮੀ ਦੇ ਸ਼ੁੱਭ ਅਵਸਰ 'ਤੇ ਗੁਆਂਢੀ ਮੁਲਕ ਪਾਕਿਸਤਾਨ 'ਚ ਕੱਟੜਪੰਥੀਆਂ ਨੇ ਇਸ ਤਿਉਹਾਰ 'ਚ ਖ਼ਲਲ ਪੈਦਾ ਕੀਤਾ। ਨਾਲ ਹੀ ਲੋਕਾਂ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਸ਼੍ਰੀਕ੍ਰਿਸ਼ਨ ਦੀ ਮੂਰਤੀ ਵੀ ਤੋੜ ਦਿੱਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਤਸਵੀਰਾਂ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਪਾਕਿਸਤਾਨ ਦੇ ਵਰਕਰ ਰਾਹਤ ਆਸਟਿਨ ਨੇ ਦੱਸਿਆ ਕਿ ਸਿੰਧ ਦੇ ਸੰਘਰ ਜ਼ਿਲ੍ਹੇ ਦੇ ਖਿਪਰੋ 'ਚ ਇਕ ਹਿੰਦੂ ਮੰਦਰ 'ਚ ਤੋੜਭੰਨ ਕੀਤੀ ਗਈ ਹੈ। ਹਿੰਦੂ ਭਗਵਾਨ ਦਾ ਅਪਮਾਨ ਕੀਤਾ ਗਿਆ ਹੈ ਕਿਉਂਕਿ ਉਹ ਜਨਮ ਅਸ਼ਟਮੀ ਮਨਾ ਰਹੇ ਸਨ।

पाकिस्तान: जन्माष्टमी पर हिंदू मंदिर में तोड़फोड़, खंडित की गई भगवान कृष्ण  की मूर्ति - Hindu temple vandalised in Pakistan Sindh province on  janmashtami NTC - AajTak

ਪਹਿਲੀ ਵਾਰ ਸੁਪਰੀਮ ਕੋਰਟ ਦੇ 9 ਜੱਜਾਂ ਨੇ ਚੁੱਕੀ ਇਕੱਠਿਆਂ ਸਹੁੰ, ਹੁਣ ਚੋਟੀ ਦੀ ਕੋਰਟ ਵਿਚ ਹੋਏ 33 ਜੱਜ

ਕਾਬਿਲੇਗ਼ੌਰ ਹੈ ਕਿ ਪਾਕਿਸਤਾਨ 'ਚ ਇਸਲਾਮ ਖਿਲਾਫ਼ ਈਸ਼-ਨਿੰਦਾ ਦੇ ਝੂਠੇ ਦੋਸ਼ 'ਚ ਵੀ ਮੌਬ ਲਿੰਚਿੰਗ ਜਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਗ਼ੈਰ-ਮੁਸਲਿਮ ਦੇਵਤਿਆਂ ਖਿਲਾਫ਼ ਅਪਰਾਧ 'ਚ ਕੋਈ ਸਜ਼ਾ ਨਹੀਂ ਹੁੰਦੀ। ਪਾਕਿਸਤਾਨ 'ਚ ਆਏ ਦਿਨ ਹਿੰਦੂ ਮੰਦਰਾਂ 'ਤੇ ਹਮਲਾ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਅੰਤਿਮ ਹਫ਼ਤੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਨੇੜੇ ਸਥਿਤ ਭੋਂਗ 'ਚ ਗਣੇਸ਼ ਜੀ ਦੇ ਮੰਦਰ 'ਚ ਤੋੜਭੰਨ ਕੀਤੀ ਗਈ ਸੀ। ਉੱਥੇ ਹੀ ਸਿੰਧ ਸੂਬਾ ਮੰਦਰਾਂ 'ਤੇ ਹਮਲੇ ਅਤੇ ਧਰਮ ਪਰਿਵਰਤਨ ਲਈ ਬਦਨਾਮ ਹੈ। ਇਸ ਸੂਬੇ 'ਚ ਲਗਾਤਾਰ ਮੰਦਰਾਂ 'ਤੇ ਹਮਲੇ ਹੁੰਦੇ ਰਹਿੰਦੇ ਹਨ ਜਦਕਿ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਅਕਤੂਬਰ 2020 'ਚ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ 'ਚ ਸਥਿਤ ਨਾਗਾਰਪਾਰਕਰ 'ਚ ਧਾਰਮਿਕ ਅੱਤਵਾਦੀਆਂ ਨੇ ਦੁਰਗਾ ਮਾਤਾ ਦੀ ਮੂਰਤੀ ਨੂੰ ਖੰਡਿਤ ਕਰ ਦਿੱਤਾ ਸੀ। ਉੱਥੇ ਹੀ ਸਤੰਬਰ 2020 'ਚ ਸਿੰਧ ਸੂਬੇ ਦੇ ਬਾਦਿਨ ਜ਼ਿਲ੍ਹੇ 'ਚ ਇਕ ਮੰਦਰ 'ਚ ਤੋੜਭੰਨ ਕੀਤੀ ਗਈ ਸੀ।

In The Market