LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਹਿਲੀ ਵਾਰ ਸੁਪਰੀਮ ਕੋਰਟ ਦੇ 9 ਜੱਜਾਂ ਨੇ ਚੁੱਕੀ ਇਕੱਠਿਆਂ ਸਹੁੰ, ਹੁਣ ਚੋਟੀ ਦੀ ਕੋਰਟ ਵਿਚ ਹੋਏ 33 ਜੱਜ

31sc

ਨਵੀਂ ਦਿੱਲੀ (ਇੰਟ.)- ਸੁਪਰੀਮ ਕੋਰਟ (Supreme Court) ਦੇ ਇਤਿਹਾਸ ਵਿਚ ਮੰਗਲਵਾਰ ਨੂੰ ਪਹਿਲੀ ਵਾਰ ਇਕੱਠਿਆਂ 9 ਜੱਜਾਂ ਨੂੰ ਸਹੁੰ ਚੁਕਾਈ ਗਈ। ਦੇਸ਼ ਦੇ ਚੀਫ ਜਸਟਿਸ ਐਨਵੀ ਰਮਨਾ (Justice NV Ramana) ਇਨ੍ਹਾਂ ਸਾਰਿਆਂ ਨੂੰ ਸਹੁੰ ਚੁਕਵਾਉਣਗੇ। ਸਹੁੰ ਚੁੱਕਣ ਵਾਲਿਆਂ ਵਿਚ ਤਿੰਨ ਮਹਿਲਾ ਜੱਜ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 33 ਹੋ ਜਾਵੇਗੀ। ਇਹ ਸਹੁੰ ਚੁੱਕ ਸਮਾਰੋਹ ਸੁਪਰੀਮ ਕੋਰਟ ਤੋਂ ਇਲਾਵਾ ਭਵਨ ਕੰਪਲੈਕਸ ਸਭਾਗਾਰ ਵਿਚ ਹੋਇਆ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਹ ਰਸਮ ਸੀ ਕਿ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੀਫ ਜਸਟਿਸ ਦੀ ਕੋਰਟ ਰੂਮ ਵਿਚ ਦਿਵਾਈ ਜਾਂਦੀ ਹੈ। ਇਸ ਸਹੁੰ ਚੁੱਕ ਸਮਾਰੋਹ ਦਾ ਡੀ.ਡੀ.ਨਿਊਜ਼, ਡੀ.ਡੀ.ਇੰਡੀਆ 'ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।

Supreme Court Issues Contempt Notice To Suraz Trust MD For His Failure To  Appear Before It Citing Covid Vaccination

ਸਾਡੇ ਕੋਲ ਸੋਨੀਆ ਅਤੇ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਰਾਸ਼ਟਰੀ ਚਿਹਰੇ - ਹਰੀਸ਼ ਰਾਵਤ

ਇਸ ਤੋਂ ਇਲਾਵਾ ਇਸ ਸਮਾਰੋਹ ਨੂੰ ਸੁਪਰੀਮ ਕੋਰਟ ਦੇ ਅਧਿਕਾਰਤ ਵੈੱਬ ਪੋਰਟਲ ਦੇ ਹੋਮ ਪੇਜ 'ਤੇ ਵੀ ਕੀਤਾ ਗਿਆ ਹੈ। ਸਹੁੰ ਚੁੱਕਣ ਵਾਲੇ 9 ਨਵੇਂ ਜੱਜਾਂ ਵਿਚ ਜਸਟਿਸ ਅਭੈ ਸ਼੍ਰੀਨਿਵਾਸ ਓਕਾ, ਵਿਕਰਮ ਨਾਥ, ਜਤਿੰਦਰ ਕੁਮਾਰ ਮਹੇਸ਼ਵਰੀ, ਹਿਮਾ ਕੋਹਲੀ ਅਤੇ ਬੀ.ਵੀ. ਨਾਗਰਤਨਾ ਸ਼ਾਮਲ ਹਨ। ਇਸ ਤੋਂ ਇਲਾਵਾ ਜਸਟਿਸ ਸਿਟੀ ਰਵੀਕੁਮਾਰ, ਐੱਮ.ਐੱਮ. ਸੁੰਦਰੇਸ਼, ਬੇਲਾ ਐੱਮ. ਤ੍ਰਿਵੇਦੀ ਅਤੇ ਪੀ.ਐੱਸ. ਨਰਸਿਮ੍ਹਾ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਇਨ੍ਹਾਂ ਜੱਜਾਂ ਦੇ ਨਾਂ ਸਰਕਾਰ ਨੂੰ ਭੇਜੇ ਸਨ ਜਿਨ੍ਹਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ।

In The Market