LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

31 ਅਗਸਤ ਤੱਕ ਖਾਲੀ ਕਰੋ ਅਫਗਾਨਿਸਤਾਨ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ, ਤਾਲਿਬਾਨ ਦੀ ਯੂ.ਐੱਸ. ਨੂੰ ਧਮਕੀ

joe

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (US President Joe Biden) ਨੇ ਕਿਹਾ ਹੈ ਕਿ ਅਮਰੀਕਾ ਅਫ਼ਗਾਨਿਸਤਾਨ (USA Afghanistan) ਤੋਂ 31 ਅਗਸਤ ਤੱਕ ਆਪਣਾ ਬਾਹਰ ਨਿਕਲਣ ਦਾ ਮਿਸ਼ਨ ਪੂਰਾ ਕਰ ਲਏਗਾ ਜੇਕਰ ਤਾਲਿਬਾਨ (Taliban) ਅਮਰੀਕਾ (America) ਨਾਲ ਸਹਿਯੋਗ ਕਰਦਾ ਹੈ ਅਤੇ ਅਮਰੀਕਾ ਦੇ ਮਿਸ਼ਨ (Mission) ਵਿਚ ਕੋਈ ਅੜਚਣ ਪੈਦਾ ਨਹੀਂ ਕਰਦਾ। ਉੱਥੇ ਹੀ, ਕਾਬੁਲ (Kabul) ਵਿਚ ਅਰਾਜਕਤਾ ਭਰੇ ਮਾਹੌਲ ਵਿਚ ਅਮਰੀਕਾ ਦੇ ਨਿਕਾਸੀ ਦੇ ਚੱਲ ਰਹੇ ਮਿਸ਼ਨ ਵਿਚਕਾਰ ਦੋ ਅਮਰੀਕੀ ਕਾਂਗਰਸ ਮੈਂਬਰ ਸੇਥ ਮਾਲਟਨ (Congressman Seth Malton) ਅਤੇ ਪੀਟਰ ਮੇਜਰ ਕਾਬੁਲ (Peter Major Kabul) ਪਹੁੰਚ ਰਹੇ ਹਨ, ਜਿਸ ਕਾਰਨ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਕਦਮ ਚੁੱਕਣੇ ਪੈਣਗੇ।

Afghanistan: Talibani terrorists enter Indian consulates, take away  bulletproof vehicles

Read more- ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਵਿਰੋਧੀ ਖੇਮਾ ਦੇਹਰਾਦੂਨ ਲਈ ਹੋਇਆ ਰਵਾਨਾ 

ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਫੌਜ 31 ਅਗਸਤ ਦੀ ਸਮਾ ਸੀਮਾ ਤੋਂ ਅੱਗੇ ਰਹਿੰਦੀ ਹੈ ਤਾਂ ਨਤੀਜੇ ਭੁਗਤਣੇ ਪੈਣਗੇ। ਤਾਲਿਬਾਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਦੇ ਨਤੀਜੇ ਸੰਯੁਕਤ ਰਾਜ ਅਮਰੀਕਾ ਨੂੰ ਭੁਗਤਣੇ ਪੈਣਗੇ। ਅੱਤਵਾਦੀ ਸੰਗਠਨ 31 ਅਗਸਤ ਨੂੰ ਡੈੱਡ ਲਾਈਨ ਦੇ ਤੌਰ 'ਤੇ ਦੇਖ ਰਿਹਾ ਹੈ।

Will India also give recognition to Talibani rule in Afghanistan? a lot  will depend on - PressWire18

Read more- ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ 

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪਹਿਲਾਂ ਕਿਹਾ ਸੀ ਕਿ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਲਈ 31 ਅਗਸਤ ਤੋਂ ਬਾਅਦ ਉਨ੍ਹਾਂ ਦੇ ਫੌਜੀ ਕਾਬੁਲ ਵਿਚ ਰਹਿ ਸਕਦੇ ਹਨ। ਰਾਸ਼ਟਰਪਤੀ ਬਾਈਡੇਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਤੋਂ ਅਮਰੀਕੀਆਂ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਹਵਾਈ ਰਸਤੇ ਲਿਆਉਣ ਦਾ ਮੁਸ਼ਕਲ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਤਣਾਅਗ੍ਰਸਤ ਦੇਸ਼ ਤੋਂ ਇਸ ਮੁਹਿੰਮ ਨੂੰ 31 ਅਗਸਤ ਦੀ ਸਮਾ ਸੀਮਾ ਤੋਂ ਅੱਗੇ ਚਲਾਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ।

In The Market