LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ 

putin modi

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨਾਲ ਫ਼ੋਨ 'ਤੇ ਤਕਰੀਬਨ 45 ਮਿੰਟ ਗੱਲਬਾਤ ਕੀਤੀ। ਉਨ੍ਹਾਂ ਨੇ ਅਫ਼ਗ਼ਾਨਿਸਤਾਨ (Afghanistan) ਦੀ ਸਥਿਤੀ 'ਤੇ ਵਿਸਤਰਿਤ ਗੱਲਬਾਤ ਕੀਤੀ। ਇਸ ਦੌਰਾਨ ਅਫਗਾਨਿਸਤਾਨ (Afghanistan) ਦੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਮੌਜੂਦਾ ਸਥਿਤੀ 'ਤੇ ਵਿਸਥਾਰ ਨਾਲ ਗੱਲ ਕੀਤੀ। ਪੀ.ਐੱਮ. ਮੋਦੀ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਹੈ।

Modi-Putin meet: How India, Russia balance US-China domination - India News

Read more- CM ਰਿਹਾਇਸ਼ ਦੇ ਬਾਹਰ ਪੈਰਾਲੰਪਿਕ ਖਿਡਾਰੀਆਂ ਦਾ ਧਰਨਾ ਖਤਮ, ਓ.ਐੱਸ.ਡੀ. ਨੇ ਦਿੱਤਾ ਭਰੋਸਾ

ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹਾਲ ਦੇ ਘਟਨਾਕ੍ਰਮ 'ਤੇ ਆਪਣੇ ਦੋਸਤ ਰੋਸ਼ਟਰਪਤੀ ਪੁਤਿਨ ਦੇ ਨਾਲ ਵਿਸਥਾਰਤ ਅਤੇ ਉਪਯੋਗੀ ਚਰਚਾ ਕੀਤੀ। ਅਸੀਂ ਦੋ ਪੱਖੀ ਏਜੰਡੇ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ।ਜਿਸ ਵਿਚ ਕੋਵਿਡ-19 ਦੇ ਖਿਲਾਫ ਭਾਰਤ-ਰੂਸ ਸਹਿਯੋਗ ਸ਼ਾਮਲ ਹੈ। ਅਸੀਂ ਮਹੱਤਵਪੂਰਨ ਮੁੱਦਿਆਂ 'ਤੇ ਕਰੀਬੀ ਵਿਚਾਰ ਵਟਾਂਦਰਾ ਜਾਰੀ ਰੱਖਣ 'ਤੇ ਸਹਿਮਤ ਹੋਏ ਹਾਂ। ਇਸ ਤੋਂ ਪਹਿਲਆਂ ਪੀ.ਐੱਮ. ਮੋਦੀ ਨੇ ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਤੋਂ ਵੀ ਅਫਗਾਨਿਸਤਾਨ ਦੇ ਮਸਲੇ 'ਤੇ ਗੱਲ ਕੀਤੀ ਸੀ।

PM Modi welcomes Vladimir Putin with warm hug, dinner; official summit  today - Oneindia News

Read more- ਗੰਨਾ ਕੀਮਤਾਂ ਵਿਚ ਵਾਧੇ ਮਗਰੋਂ ਕਿਸਾਨਾਂ ਨੇ ਸੀ.ਐੱਮ. ਕੈਪਟਨ ਦਾ ਮੂੰਹ ਕਰਵਾਇਆ ਮਿੱਠਾ

ਸਾਰੇ ਦੇਸ਼ ਫਿਲਹਾਲ ਅਫਗਾਨਿਸਤਾਨ ਮੌਜੂਦਾ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਅਫਗਾਨਿਸਤਾਨ ਵਿਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਆਪ੍ਰੇਸ਼ਾਨ ਚਲਾ ਰਹੇ ਹਨ। ਅਫਗਾਨਿਸਤਾਨ ਵਿਚ ਫਸੇ ਭਾਰਤੀ ਅਤੇ ਅਫਗਾਨ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਨੇ ਆਪ੍ਰੇਸ਼ਨ ਦੇਵੀ ਸ਼ਕਤੀ ਚਲਾਇਆ ਹੈ। ਇਸ ਆਪ੍ਰੇਸ਼ਨ ਦੇ ਤਹਿਤ 16 ਅਗਸਤ ਤੋਂ ਹੁਣ ਤੱਕ 800 ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਪਹੁੰਚਾਇਆ ਗਿਆ ਹੈ। ਅੱਜ 24 ਅਗਸਤ ਨੂੰ ਵੀ ਕਾਬੁਲ ਤੋਂ 78 ਨਾਗਰਿਕ ਭਾਰਤ ਪਹੁੰਚੇ।

In The Market