ਵਾਸ਼ਿੰਗਟਨ (ਇੰਟ.)- ਅਮਰੀਕਾ (US) ਨੇ ਅਫਗਾਨਿਸਤਾਨ ਏਅਰਪੋਰਟ (Afghanistan Airport) ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਉਥੋਂ ਕਿਤੇ ਸੁਰੱਖਿਅਤ ਥਾਂ 'ਤੇ ਚਲੇ ਜਾਣ ਨੂੰ ਕਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਏਅਰਪੋਰਟ (Airport) ਦੇ ਬਾਹਰ ਖੜੇ ਅਮਰੀਕੀਆਂ 'ਤੇ ਅੱਤਵਾਦੀ ਹਮਲਾ (Terrorist Attack) ਹੋ ਸਕਦਾ ਹੈ। ਇਸ ਲਈ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲਾ (Ministry of Foreign Affairs) ਨੇ ਅਫਗਾਨਿਸਤਾਨ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਹੈ। ਕਾਬੁਲ (Kabul) ਸਥਿਤ ਅਮਰੀਕੀ ਸਫਾਰਤਖਾਨੇ (US Embassy) ਨੇ ਕਿਹਾ ਹੈ ਕਿ ਜੋ ਵੀ ਏਅਰਪੋਰਟ (Airport) ਦੇ ਏਬੇ ਗੇਟ, ਪੂਰਬੀ ਗੇਟ ਅਤੇ ਉੱਤਰੀ ਗੇਟ 'ਤੇ ਮੌਜੂਦ ਹਨ ਉਹ ਤੁਰੰਤ ਉਥੋਂ ਹਟ ਜਾਣ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਇਸ ਗੱਲ ਦਾ ਖਦਸ਼ਾ ਪਹਿਲਾਂ ਵੀ ਜ਼ਾਹਿਰ ਕੀਤਾ ਸੀ ਕਿ ਅੱਤਵਾਦੀ ਏਅਰਪੋਰਟ 'ਤੇ ਹਮਲਾ ਕਰ ਸਕਦੇ ਹਨ।
Read more- ਪੰਜਾਬ ਦੌਰੇ 'ਤੇ ਪਹੁੰਚੇ ਅਰਵਿੰਦ ਕੇਜਰੀਵਾਲ, ਗੁਰਦਾਸਪੁਰ ਵਿਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ
ਮਹੱਤਵਪੂਰਨ ਗੱਲ ਇਹ ਹੈ ਕਿ ਕਾਬੁਲ ਹਵਾਈ ਅੱਡੇ ਦੀ ਸੁਰੱਖਿਆਹੁਣ ਪੂਰੀ ਤਰ੍ਹਾਂ ਅਮਰੀਕੀ ਫੌਜ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ, ਦੇਸ਼ ਛੱਡਣ ਵਾਲੇ ਲੋਕਾਂ ਦੀ ਇੱਕ ਵੱਡੀ ਭੀੜ ਏਅਰਪੋਰਟ ਤੇ ਇਕੱਠੀ ਹੋ ਗਈ ਸੀ। ਇਸ ਕਾਰਨ ਉੱਥੇ ਆਉਣ ਵਾਲੇ ਬਚਾਅ ਜਹਾਜ਼ਾਂ ਨੂੰ ਉਤਰਨ ਤੇ ਉਡਾਣ ਭਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਹਫੜਾ-ਦਫੜੀ ਕਾਰਨ ਹਵਾਈ ਅੱਡੇ ਤੋਂ ਜਹਾਜ਼ਾਂ ਦੀ ਆਵਾਜਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ ਸੀ।
Read more- ਕੋਰੋਨਾ ਫਿਰ ਹੋਇਆ ਬੇਲਗਾਮ, 46 ਹਜ਼ਾਰ ਨਵੇਂ ਮਾਮਲੇ ਤੇ 607 ਮੌਤਾਂ
ਇੱਕ ਵੀਡੀਓ ਵਿੱਚ, ਯੂਐਸ ਏਅਰ ਫੋਰਸ ਦੇ ਜਹਾਜ਼ ਸੀ -17 ਗਲੋਬਲ ਮਾਸਟਰ ਦੇ ਲੈਂਡਿੰਗ ਗੀਅਰ ਤੇ ਹੋਰ ਥਾਵਾਂ 'ਤੇ ਵੀ ਲੋਕਾਂ ਨੂੰ ਲਟਕਦੇ ਵੇਖਿਆ ਗਿਆ ਸੀ। ਇਸ ਫੁਟੇਜ ਵਿੱਚ ਅਮਰੀਕੀ ਜਹਾਜ਼ ਦੇ ਹਵਾ ਵਿੱਚ ਪਹੁੰਚਣ ਤੋਂ ਬਾਅਦ ਕੁਝ ਲੋਕਾਂ ਨੂੰ ਡਿੱਗਦੇ ਵੀ ਵੇਖਿਆ ਗਿਆ। ਇਸ ਹਫੜਾ-ਦਫੜੀ ਨੂੰ ਰੋਕਣ ਲਈ, ਅਮਰੀਕੀ ਸੈਨਿਕਾਂ ਨੇ ਗੋਲੀਬਾਰੀ ਵੀ ਕੀਤੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਜਾਂਚ ਕੀਤੀ ਸੀ ਕਿ ਭੀੜ ਜਹਾਜ਼ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਈ ਕਿ ਨਾ ਸਿਰਫ ਜਹਾਜ਼ ਬਲਕਿ ਅਮਰੀਕੀ ਫੌਜੀਆਂ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਹੁਣ ਅਮਰੀਕਾ ਨੇ ਇਸ ਏਅਰਪੋਰਟ ਦੀ ਸੁਰੱਖਿਆ ਆਪਣੇ ਹੱਥਾਂ ਵਿੱਚ ਲੈ ਲਈ ਹੈ। ਹਾਲਾਂਕਿ, ਨਾ ਸਿਰਫ ਅਮਰੀਕਨ, ਸਗੋਂ ਦੂਜੇ ਦੇਸ਼ਾਂ ਦੇ ਲੋਕ ਵੀ ਏਅਰਪੋਰਟ ਦੇ ਬਾਹਰ ਮੌਜੂਦ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट