LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਫਿਰ ਹੋਇਆ ਬੇਲਗਾਮ, 46 ਹਜ਼ਾਰ ਨਵੇਂ ਮਾਮਲੇ ਤੇ 607 ਮੌਤਾਂ 

26covid

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 46,164 ਨਵੇਂ ਮਾਮਲੇ ਆਏ, 34,159 ਰਿਕਵਰੀ ਹੋਈ ਅਤੇ 607 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ। ਕੇਰਲ ਅਤੇ ਮਹਾਰਾਸ਼ਟਰ ਵਿਚ ਕੋਰੋਨਾ ਦੇ ਵੱਧਦੇ ਅੰਕੜਿਆਂ ਨੇ ਟੈਂਸ਼ਨ ਵਧਾ ਦਿੱਤੀ ਹੈ। ਪਿਛਲੇ 24 ਘੰਟੇ ਵਿਚ ਪੂਰੇ ਦੇਸ਼ ਵਿਚ ਦਰਜ ਨਵੇਂ ਕੋਰੋਨਾ ਮਾਮਲਿਆਂ ਦਾ 79 ਫੀਸਦੀ ਹਿੱਸਾ ਸਿਰਫ ਇਨ੍ਹਾਂ ਦੋਹਾਂ ਸੂਬਿਆਂ ਦਾ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 46 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਵਿਚੋਂ 36 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਿਰਫ ਕੇਰਲ ਅਤੇ ਮਹਾਰਾਸ਼ਟਰ ਵਿਚ ਦਰਜ ਕੀਤੇ ਗਏ ਹਨ। ਪਿਛਲੇ 24 ਘੰਟੇ ਵਿਚ ਦੇਸ਼ ਵਿਚ ਕੋਰੋਨਾ ਤੋਂ 607 ਲੋਕਾਂ ਦੀ ਮੌਤ ਹੋਈ ਹੈ, ਜਿਸ ਵਿਚੋਂ ਮਹਾਰਾਸ਼ਟਰ ਵਿਚ 216 ਅਤੇ ਕੇਰਲ ਵਿਚ 215 ਲੋਕਾਂ ਦੀ ਜਾਨ ਗਈ ਹੈ। ਭਾਰਤ ਵਿਚ ਰਿਕਵਰੀ ਰੇਟ 97.63 ਫੀਸਦੀ ਹੈ।

Asymptomatic, mild-symptomatic COVID patients in Punjab to now give  undertaking for home-isolation facility

Read more- ਅਗਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਵਲੋਂ ਇਨ੍ਹਾਂ ਸੂਬਿਆਂ 'ਚ ਮੀਂਹ ਦੀ ਚਿਤਾਵਨੀ

ਕੇਰਲ ਵਿਚ 31445, ਮਹਾਰਾਸ਼ਟਰ ਵਿਚ 5031, ਆਂਧਰਾ ਪ੍ਰਦੇਸ਼ ਵਿਚ 1601, ਤਾਮਿਲਨਾਡੂ ਵਿਚ 1573 ਅਤੇ ਕਰਨਾਟਕ ਵਿਚ 1224 ਮਾਮਲੇ ਆਏ ਹਨ। ਕੇਰਲ ਵਿਚ ਕੋਰੋਨਾ ਵਾਇਰਸ ਦੇ ਡਰਾਉਣ ਵਾਲੇ ਅੰਕੜੇ ਸਾਹਮਣੇ ਆਏ ਹਨ। ਇਥੇ ਪਿਛਲੇ 24 ਘੰਟਿਆਂ ਵਿਚ 31,445 ਕੋਰੋਨਾ ਦੇ ਮਰੀਜ਼ ਮਿਲੇ ਹਨ। ਉਥੇ ਹੀ ਮਹਾਰਾਸ਼ਟਰ ਵਿਚ 6 ਦਿਨਾਂ ਬਾਅਦ ਕੋਵਿਡ 19 ਦੇ ਨਵੇਂ ਮਾਮਲੇ 5 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ। 215 ਮਰੀਜ਼ਾਂ ਦੀ ਵਾਇਰਸ ਕਾਰਣ ਮੌਤ ਹੋ ਗਈ ਹੈ। ਕੇਰਲ ਦੀ ਪਾਜ਼ੇਟੀਵਿਟੀ ਦਰ ਵੀ ਵੱਧ ਕੇ 19.03 ਫੀਸਦੀ ਹੋ ਗਈ ਹੈ। ਬੀਤੇ ਦਿਨ 20,271 ਲੋਕ ਕੋਰੋਨਾ ਤੋਂ ਰਿਕਵਰ ਹੋਏ ਹਨ। ਕੇਰਲ ਵਿਚ ਹੁਣ ਤੱਕ ਕੋਰੋਨਾ ਦੇ 38.83 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ ਅਤੇ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਚੁੱਕੀ ਹੈ।

In The Market