LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫ਼ਗਾਨ ਨਾਗਰਿਕ ਹੁਣ ਸਿਰਫ ਈ-ਵੀਜ਼ਾ 'ਤੇ ਹੀ ਭਾਰਤ ਯਾਤਰਾ ਕਰ ਸਕਣਗੇ

air force

ਕਾਬੁਲ (ਇੰਟ.)- ਕੇਂਦਰੀ ਗ੍ਰਹਿ ਮੰਤਰਾਲਾ (Union Home Ministry) ਵਲੋਂ ਐਲਾਨ ਕੀਤਾ ਗਿਆ ਹੈ ਕਿ ਸਾਰੇ ਅਫ਼ਗਾਨ ਨਾਗਰਿਕ (Afghan citizens) ਹੁਣ ਕੇਵਲ ਈ-ਵੀਜ਼ਾ 'ਤੇ ਹੀ ਭਾਰਤ ਯਾਤਰਾ 'ਤੇ ਆ ਸਕਣਗੇ। ਅਫ਼ਗਾਨਿਸਤਾਨ (Afghanistan) 'ਤੇ ਤਾਲਿਬਾਨ ਦੇ (Taliban) ਕਬਜ਼ੇ ਤੋਂ ਬਾਅਦ ਸੁਰੱਖਿਆ ਸਥਿਤੀ ਨੂੰ ਧਿਆਨ 'ਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਸਾਰੇ ਅਫਗਾਨ ਨਾਗਰਿਕਾਂ ਨੂੰ ਹੁਣ ਤੋਂ ਸਿਰਫ ਈ-ਵੀਜ਼ਾ 'ਤੇ ਹੀ ਭਾਰਤ ਦੀ ਯਾਤਰਾ ਕਰਨੀ ਚਾਹੀਦੀ ਹੈ।

Afghan Evacuation Options Narrow As U.S. Struggles To Help Those Who Remain

Read more- ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ 

ਮੰਤਰਾਲਾ ਵਲੋਂ ਇਹ ਫੈਸਲਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਅਫਗਾਨ ਨਾਗਰਿਕਾਂ ਲਈ ਐਮਰਜੈਂਸੀ ਵੀਜ਼ਾ ਦੀ ਸ਼ੁਰੂਆਤ ਕੀਤੀ। ਗ੍ਰਹਿ ਮੰਤਰਾਲਾ ਦੇ ਇਕ ਬਿਆਨ ਵਿਚ ਕਿਹਾ ਕਿ ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਐਮਰਜੈਂਸੀ ਵੀਜ਼ਾ ਦੀ ਸ਼ੁਰੂਆਤ ਰਾਹੀਂ ਵੀਜ਼ਾ ਕਾਰਵਾਈ ਨੂੰ ਬਿਜ਼ੀ ਕਰਨ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਅਫਗਾਨ ਨਾਗਰਿਕ ਹੁਣ ਸਿਰਫ ਈ-ਵੀਜ਼ਾ 'ਤੇ ਹੀ ਭਾਰਤ ਦੀ ਯਾਤਰਾ ਕਰ ਸਕਣਗੇ।

UNHCR - Afghans dream of stepping out of the shadows with Pakistan ID scheme

Read more- CM ਰਿਹਾਇਸ਼ ਦੇ ਬਾਹਰ ਪੈਰਾਲੰਪਿਕ ਖਿਡਾਰੀਆਂ ਦਾ ਧਰਨਾ ਖਤਮ, ਓ.ਐੱਸ.ਡੀ. ਨੇ ਦਿੱਤਾ ਭਰੋਸਾ
ਗ੍ਰਹਿ ਮੰਤਰਾਲਾ ਨੇ ਇਹ ਐਲਾਨ ਵੀ ਕੀਤਾ ਹੈ ਕਿ ਕੁਝ ਅਫਗਾਨ ਨਾਗਰਿਕਾਂ ਦੇ ਪਾਸਪੋਰਟ ਗੁਆਚਣ ਸਬੰਧੀ ਖਬਰਾਂ ਦੇ ਮੱਦੇਨਜ਼ਰ ਉਨ੍ਹਾਂ ਸਾਰੇ ਅਫਗਾਨ ਨਾਗਰਿਕਾਂ ਨੂੰ ਪਹਿਲਾਂ ਜਾਰੀ ਵੀਜ਼ਾ ਤੁਰੰਤ ਪ੍ਰਭਾਵ ਰੱਦ ਕੀਤੇ ਜਾਂਦੇ ਹਨ ਜੋ ਫਿਲਹਾਲ ਭਾਰਤ ਵਿਚ ਨਹੀਂ ਹਨ। ਮੰਤਰਾਲਾ ਨੇ ਕਿਹਾ ਕਿ ਭਾਰਤ ਦਾ ਦੌਰਾ ਕਰਨ ਦੇ ਇੱਛੁਕ ਅਫਗਾਨ ਨਾਗਰਿਕ ਈ-ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਭਾਰਤ ਦੇ ਸਾਰੇ ਡਿਪਲੋਮੈਟ ਦਫਤਰ ਬੰਦ ਹਨ, ਇਸ ਲਈ ਅਰਜ਼ੀਆਂ ਦੀ ਛਾਣਬੀਣ ਅਤੇ ਇਸ 'ਤੇ ਕਾਰਵਾਈ ਨੂੰ ਅੱਗੇ ਵਧਾਉਣ ਦਾ ਕੰਮ ਨਵੀਂ ਦਿੱਲੀ ਵਿਚ ਹੋਵੇਗਾ।

Pakistan to issue smart cards to Afghan refugees - Newspaper - DAWN.COM

Read more- ਗੰਨਾ ਕੀਮਤਾਂ ਵਿਚ ਵਾਧੇ ਮਗਰੋਂ ਕਿਸਾਨਾਂ ਨੇ ਸੀ.ਐੱਮ. ਕੈਪਟਨ ਦਾ ਮੂੰਹ ਕਰਵਾਇਆ ਮਿੱਠਾ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਹੁਣ ਕੁਲ 626 ਲੋਕਾਂ, ਜਿਸ ਵਿਚ 228 ਭਾਰਤ ਦੇ ਨਾਗਰਿਕ ਹਨ, ਨੂੰ ਅਫਗਾਨਿਸਤਾਨ ਤੋਂ ਕੱਢਿਆ ਗਿਆ ਹੈ। ਇਨ੍ਹਾਂ ਲੋਕਾਂ ਵਿਚੋਂ 77 ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖ ਹਨ, ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸਫਾਰਤਖਾਨੇ ਵਿਚ ਕੰਮ ਕਰ ਰਹੇ ਲੋਕ ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ। ਭਾਰਤ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਲੋਕਾਂ ਨੂੰ ਭਾਰਤ ਆਉਣ ਦੀ ਸਹੂਲਤ ਪ੍ਰਦਾਨ ਕਰੇਗਾ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਇਸ ਵਿਚ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਪਹਿਲ ਦਿੱਤੀ ਜਾਵੇਗੀ।

In The Market