LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਮਰਾਨ ਖਾਨ ਦੇ ਮੰਤਰੀ ਨੇ ਕੀਤਾ ਤਾਲਿਬਾਨ ਨਾਲ ਡੀਲ ਦਾ ਦਾਅਵਾ, ਬਣ ਸਕਦੈ ਪਾਕਿ ਲਈ ਮੁਸੀਬਤ

17 imran

ਇਸਲਾਮਾਬਾਦ- ਤਾਲਿਬਾਨ ਨੂੰ ਕਠਪੁਤਲੀ ਵਾਂਗ ਇਸਤੇਮਾਲ ਕਰਦੇ ਹੋਏ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦਾ ਸੁਪਨਾ ਪਾਲ ਰਹੇ ਪਾਕਿਸਤਾਨ ਦੇ ਲਈ ਇਹ ਦਾਅ ਉਲਟਾ ਵੀ ਪੈ ਸਕਦਾ ਹੈ। ਅਫਗਾਨਿਸਤਾਨ ਦੀਆਂ ਜੇਲਾਂ ਵਿਚ ਬੰਦ ਤਹਿਰੀਕ-ਏ-ਇਨਸਾਫ ਪਾਕਿਸਤਾਨ ਦੇ ਅੱਤਵਾਦੀ ਬਾਹਰ ਆਉਣ ਲੱਗੇ ਹਨ ਤੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਪਸ਼ਤੂਨੀ ਅੱਤਵਾਦੀ ਤਾਲਿਬਾਨ ਦੇ ਨਾਲ ਮਿਲ ਕੇ ਇਮਰਾਨ ਖਾਨ ਦੀ ਨੱਕ ਵਿਚ ਦਮ ਕਰ ਸਕਦੇ ਹਨ। ਇਸ ਵਿਚਾਲੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਇਸ ਨੇ ਟੀਟੀਪੀ ਨੂੰ ਲੈ ਕੇ ਅਫਗਾਨ ਤਾਲਿਬਾਨ ਨੂੰ ਭਰੋਸੇ ਵਿਚ ਲਿਆ ਹੈ। ਨਾਲ ਹੀ ਉਮੀਦ ਜਤਾਈ ਹੈ ਕਿ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਪਾਕਿਸਤਾਨ ਦੇ ਖਿਲਾਫ ਨਹੀਂ ਹੋਣ ਦਿੱਤੀ ਜਾਵੇਗੀ।

ਪੜੋ ਹੋਰ ਖਬਰਾਂ: ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਵਿਗੜੀ ਸਿਹਤ, ਸਵਾਗਤ ਪ੍ਰੋਗਰਾਮ ਵਿਚਾਲਿਓਂ ਲਿਜਾਇਆ ਗਿਆ ਹਸਪਤਾਲ

ਪਾਕਿਸਤਾਨੀ ਨਿਊਜ਼ ਚੈਨਲ ਜਿਓ ਨੂੰ ਦਿੱਤੇ ਇੰਟਰਵਿਊ ਵਿਚ ਉਹ ਅਫਗਾਨਿਸਤਾਨ ਵਿਚ ਜੇਲ ਤੋਂ ਰਿਹਾਅ ਕੀਤੇ ਜਾ ਰਹੇ ਟੀਟੀਪੀ ਕਮਾਂਡਰਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਟੀਟੀਪੀ ਦੇ ਸਾਬਕਾ ਉਕ-ਮੁਖੀ ਮੌਲਾਨਾ ਫਕੀਰ ਮੁਹੰਮਦ ਨੂੰ ਵੀ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ੇ ਤੋਂ ਬਾਅਦ ਜੇਲ ਵਿਚੋਂ ਕੱਢ ਦਿੱਤਾ ਹੈ। ਸ਼ੇਖ ਰਾਸ਼ਿਦ ਨੇ ਕਿਹਾ ਕਿ ਪਾਬੰਦੀਸ਼ੁਦਾ ਟੀਟੀਪੀ ਤੇ ਦਾਏਸ਼ ਅੱਤਵਾਦੀ ਨੂਰਿਸਤਾਨ ਤੇ ਨਿਘਰ ਦੀਆਂ ਪਹਾੜੀਆਂ ਵਿਚ ਹਨ। ਅਸੀਂ ਟੀਟੀਪੀ ਮੁੱਦੇ ਉੱਤੇ ਤਾਲਿਬਾਨ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਅਫਗਾਨਿਸਤਾਨ ਦੇ ਖਿਲਾਫ ਨਹੀਂ ਹੋਣ ਦੇਵੇਗਾ ਤੇ ਇਹ ਉਮੀਦ ਕਰਦਾ ਹੈ ਕਿ ਅਫਗਾਨਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਪਾਕਿਸਤਾਨ ਦੇ ਖਿਲਾਫ ਨਹੀਂ ਹੋਣ ਦੇਵੇਗਾ।

ਪੜੋ ਹੋਰ ਖਬਰਾਂ: 18 ਅਗਸਤ ਨੂੰ ਹੋਵੇਗੀ ਰਾਮ ਰਹੀਮ ਖਿਲਾਫ ਰੰਜੀਤ ਕਤਲ ਮਾਮਲੇ 'ਚ ਸੁਣਵਾਈ, ਜਲਦ ਆ ਸਕਦੈ ਫੈਸਲਾ

ਪਾਕਿਸਤਾਨ ਦੇ ਗ੍ਰਹਿ ਮੰਤਰੀ ਨੂੰ ਜਦੋਂ ਇਸ ਮਾਮਲੇ ਵਿਚ ਹੋਰ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੀਡੀਆ ਵਿਚ ਇਸ ਦਾ ਖੁਲਾਸਾ ਨਹੀਂ ਕਰ ਸਕਦੇ ਹਨ ਕਿ ਪਾਕਿਸਤਾਨ ਦੀ ਤਾਲਿਬਾਨ ਨਾਲ ਕੀ ਗੱਲ ਹੋਈ ਹੈ। ਉਨ੍ਹਾਂ ਨੇ ਅਮਰੀਕਾ ਦਾ ਸਾਥ ਦੇਣ ਉੱਤੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਪਹਿਲਾਂ ਪਾਕਿਸਤਾਨ ਨੇ ਅਮਰੀਕਾ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਟੀਟੀਪੀ ਤੇ ਤਾਲਿਬਾਨ ਇਕ ਸਨ, ਪਰ ਹੁਣ ਅਜਿਹਾ ਨਹੀਂ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਉੱਤੇ ਅਜੇ ਸ਼ਰਣਾਰਥੀਆਂ ਦਾ ਬੋਝ ਨਹੀਂ ਵਧਿਆ ਹੈ ਕਿਉਂਕਿ ਅਫਗਾਨ ਬਾਰਡਰ ਉੱਤੇ 97-98 ਫੀਸਦੀ ਹਿੱਸੇ ਦੀ ਫੇਂਸਿੰਗ ਹੋ ਚੁੱਕੀ ਹੈ। 

ਪੜੋ ਹੋਰ ਖਬਰਾਂ: ਇਨ੍ਹਾਂ ਚੀਜ਼ਾਂ ਨਾਲ ਵਧ ਸਕਦੈ ਪੱਥਰੀ ਦਾ ਖਤਰਾ, ਜਾਣੋਂ ਗੁਰਦੇ ਦੀ ਪੱਥਰੀ ਦੇ ਲੱਛਣ

In The Market