LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਾਲਿਬਾਨੀ ਗੋਲੀਬਾਰੀ ਕਾਰਨ ਕਾਬੁਲ ਏਅਰਪੋਰਟ 'ਤੇ ਮਚੀ ਭਾਜੜ, 7 ਲੋਕਾਂ ਦੀ ਹੋਈ ਮੌਤ

22 afghan

ਕਾਬੁਲ: ਕਾਬੁਲ ਏਅਰਪੋਰਟ ਉੱਤੇ ਇਕ ਵਾਰ ਫਿਰ ਅਫਗਾਨਿਸਤਾਨ ਦੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਬ੍ਰਿਟੇਨ ਦੀ ਫੌਜ ਵਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਭਾਜੜ ਵਿਚ 7 ਅਫਗਾਨ ਨਾਗਰਿਕ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਅਜੇ ਵੀ ਤਾਲਿਬਾਨ ਦੇ ਕਬਜ਼ੇ ਤੋਂ ਬਚ ਕੇ ਦੇਸ਼ ਛੱਡ ਕੇ ਭੱਜ ਰਹੇ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਪੋਰਟ ਉੱਤੇ ਹਾਲਾਤ ਬੇਹੱਦ ਚੁਣੌਤੀਪੂਰਨ ਬਣੇ ਹੋਏ ਹਨ ਪਰ ਅਸੀਂ ਲੋਕ ਹਾਲਾਤ ਨੂੰ ਆਮ ਕਰਨ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ।

ਪੜੋ ਹੋਰ ਖਬਰਾਂ: ਕਾਬੁਲ ਤੋਂ ਭਾਰਤ ਪਹੁੰਚੇ 168 ਭਾਰਤੀ, ਗਾਜ਼ਿਆਬਾਦ ਦੇ ਹਿੰਡਨ IAF ਬੇਸ 'ਤੇ ਉਤਰਿਆ ਜਹਾਜ਼

 

ਦੱਸ ਦਈਏ ਕਿ ਐਤਵਾਰ ਨੂੰ ਕਾਬੁਲ ਉੱਤੇ ਤਾਲਿਬਾਨ ਦਾ ਕੰਟਰੋਲ ਹੋਣ ਤੋਂ ਬਾਅਦ ਤੋਂ ਹੀ ਏਅਰਪੋਰਟ ਉੱਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਏਪੀ ਦੀ ਖਬਰ ਮੁਤਾਬਕ ਇਹ ਮੌਤਾਂ ਅਫਗਾਨਿਸਤਾਨ ਵਿਚ ਕਥਿਤ ਤੌਰ ਉੱਤੇ ਇਸਲਾਮਿਕ ਸਟੇਟ ਨਾਲ ਸਬੰਧਿਤ ਸਮੂਹਾਂ ਵਲੋਂ ਉੱਠ ਰਹੇ ਨਵੇਂ ਖਤਰੇ ਦੇ ਤੌਰ ਉੱਤੇ ਸਾਹਮਣੇ ਆਈਆਂ ਹਨ। ਇੱਧਰ ਏਅਰਪੋਰਟ ਉੱਤੇ ਅਮਰੀਕਾ ਵਲੋਂ ਵੀ ਗਤੀਵਿਧੀਆਂ ਵਿਚ ਬਦਲਾਅ ਕੀਤੇ ਗਏ ਹਨ। ਅਮਰੀਕੀ ਜਹਾਜ਼ ਉਨ੍ਹਾਂ ਨੂੰ ਟਾਰਗੇਟ ਕਰ ਕੇ ਦਾਗੀਆਂ ਗਈਆਂ ਮਿਜ਼ਾਇਲਾਂ ਤੋਂ ਬਚਣ ਦੇ ਲਈ ਉਡਾਣ ਤੋਂ ਪਹਿਲਾਂ ਫਲੇਅਰਸ ਦੀ ਵਰਤੋਂ ਕਰ ਰਹੇ ਹਨ। ਬੀਤੇ ਸ਼ਨੀਵਾਰ ਨੂੰ ਹੀ ਅਮਰੀਕੀ ਦੂਤਘਰ ਨੇ ਨਵੇਂ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਵਿਚ ਨਾਗਰਿਕਾਂ ਨੂੰ ਅਮਰੀਕੀ ਸਰਕਾਰ ਦੇ ਹੁਕਮ ਬਿਨਾਂ ਕਾਬੁਲ ਏਅਰਪੋਰਟ ਤੱਕ ਯਾਤਰਾ ਨਹੀਂ ਕਰਨ ਲਈ ਕਿਹਾ ਗਿਆ ਸੀ।

ਪੜੋ ਹੋਰ ਖਬਰਾਂ: ਵਿਦੇਸ਼ੋਂ ਆਏ ਜਵਾਈ ਨੇ ਗੋਲੀਆਂ ਮਾਰ ਕੀਤਾ ਸੱਸ ਦਾ ਕਤਲ, ਪਤਨੀ ਵੀ ਗੰਭੀਰ ਜ਼ਖਮੀ

 

ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਆਈ.ਐੱਸ. ਦੇ ਖਤਰੇ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਵਲੋਂ ਹਮਲਿਆਂ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਹੈ, ਜਿਨ੍ਹਾਂ ਨੇ ਪਹਿਲਾਂ ਤਾਲਿਬਾਨ ਦੇ ਖਿਲਾਫ ਲੜਾਈ ਲੜੀ ਸੀ। ਐਤਵਾਰ ਨੂੰ ਬ੍ਰਿਟਿਸ਼ ਫੌਜ ਨੇ ਕਾਬੁਲ ਵਿਚ ਭੀੜ ਵਿਚ 7 ਨਾਗਰਿਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਭੀੜ ਵਿਚ ਲੋਕਾਂ ਨੂੰ ਕੁਚਲੇ ਜਾਣ ਕਾਰਨ ਸ਼ੱਟਾਂ ਲੱਗੀਆਂ। ਖਾਸ ਕਰਕੇ ਉਦੋਂ ਜਦੋਂ ਤਾਲਿਬਾਨ ਦੇ ਲੜਾਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਨਾਗਰਿਕਾਂ ਨੂੰ ਭਜਾਉਣ ਲਈ ਹਵਾ ਵਿਚ ਗੋਲੀਆਂ ਚਲਾ ਰਹੇ ਹਨ। 

In The Market