LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ ਤੋਂ ਭਾਰਤ ਪਹੁੰਚੇ 168 ਭਾਰਤੀ, ਗਾਜ਼ਿਆਬਾਦ ਦੇ ਹਿੰਡਨ IAF ਬੇਸ 'ਤੇ ਉਤਰਿਆ ਜਹਾਜ਼

22 air

ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਅਫਗਾਨਿਸਤਾਨ ਦੇ ਕਾਬੁਲ ਤੋਂ ਉਡਾਣ ਭਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਨੇ ਅੱਜ ਸਵੇਰੇ ਗਾਜ਼ੀਆਬਾਦ ਦੇ ਹਿੰਡਨ ਆਈਏਐੱਫ ਬੇਸ 'ਤੇ ਲੈਂਡ ਕੀਤਾ। ਜਹਾਜ਼ ਵਿਚ 168 ਲੋਕ ਸਵਾਰ ਸਨ, ਜਿਨ੍ਹਾਂ ਵਿਚ 107 ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਦੱਸ ਦਈਏ ਕਿ ਯਾਤਰੀ ਅਜੇ ਹਵਾਈ ਅੱਡੇ ਤੋਂ ਬਾਹਰ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕੋਰੋਨਾ ਆਰਟੀਪੀਸੀਆਰ ਕੋਰੋਨਾ ਟੈਸਟ ਕਰਵਾਉਣਾ ਪਏਗਾ।

ਪੜੋ ਹੋਰ ਖਬਰਾਂ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੇ ਮਾਮਲੇ ਵਿਚ ਆਇਆ ਨਵਾਂ ਮੋੜ

 

ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੇ ਜਹਾਜ਼ ਦੀ ਉਡਾਣ ਨੰਬਰ ਏਆਈ 1956 ਤੋਂ 89 ਯਾਤਰੀ ਸਵੇਰੇ 6 ਵਜੇ ਦੇ ਕਰੀਬ ਦਿੱਲੀ ਪਹੁੰਚੇ। ਇਨ੍ਹਾਂ ਵਿਚ ਦੋ ਯਾਤਰੀ, ਨੇਪਾਲ ਦੇ ਨਾਗਰਿਕ ਅਤੇ ਚਾਰ ਰਾਜਦੂਤ ਸ਼ਾਮਲ ਸਨ। ਡਿਪਲੋਮੈਟਾਂ ਵਿਚ ਅਫਗਾਨ ਸੈਨੇਟਰ ਨਰਿੰਦਰ ਸਿੰਘ ਖਾਲਸਾ ਅਤੇ ਅਨਾਰਕਲੀ ਸ਼ਾਮਲ ਸਨ। ਦੋਵਾਂ ਨੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਢੰਗ ਨਾਲ ਦਿੱਲੀ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਸਰਕਾਰ ਦਾ ਧੰਨਵਾਦ ਕੀਤਾ। ਦੋਵਾਂ ਨੇ ਉਮੀਦ ਜਤਾਈ ਕਿ ਉਹ ਸਾਰੇ ਲੋਕ ਜੋ ਉੱਥੇ ਮੁਸੀਬਤ ਵਿਚ ਹਨ, ਭਾਰਤ ਸਰਕਾਰ ਉਨ੍ਹਾਂ ਦੀ ਮਦਦ ਜ਼ਰੂਰ ਕਰੇਗੀ। ਇਸ ਤੋਂ ਬਾਅਦ ਇਕ ਇੰਡੀਗੋ ਜਹਾਜ਼ ਕਤਰ ਦੀ ਰਾਜਧਾਨੀ ਦੋਹਾ ਤੋਂ ਦਿੱਲੀ ਪਹੁੰਚਿਆ। ਇਸ ਜਹਾਜ਼ ਵਿਚ 135 ਯਾਤਰੀ ਸਵਾਰ ਸਨ।

ਪੜੋ ਹੋਰ ਖਬਰਾਂ: ਸਰਕਾਰ ਨਾਲ ਗੱਲਬਾਤ ਦੇ ਸੱਦੇ 'ਤੇ ਵੇਖੋ ਕੀ ਬੋਲੇ ਮਨਜੀਤ ਸਿੰਘ ਰਾਏ

 

ਪਿਛਲੇ ਦਿਨ 87 ਲੋਕ ਘਰ ਪਰਤੇ ਸਨ
ਇਸ ਦੇ ਨਾਲ ਹੀ ਸ਼ਨੀਵਾਰ ਦੇਰ ਰਾਤ 87 ਲੋਕਾਂ ਨੂੰ ਏਅਰ ਇੰਡੀਆ ਤੋਂ ਲਿਆਂਦਾ ਗਿਆ ਹੈ। ਸਾਰੀ ਦੁਨੀਆ ਦੀਆਂ ਸਰਕਾਰਾਂ ਕਾਬੁਲ ਵਿਚ ਤਾਲਿਬਾਨ ਦੇ ਚੁੰਗਲ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੇ ਪੱਧਰ 'ਤੇ ਮੁਹਿੰਮ ਚਲਾ ਰਹੀਆਂ ਹਨ। ਅੱਜ ਵੀ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਰਾਹੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਘਰ ਲਿਆਂਦਾ ਜਾਵੇਗਾ।

In The Market