LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਕਾਰ ਨਾਲ ਗੱਲਬਾਤ ਦੇ ਸੱਦੇ 'ਤੇ ਵੇਖੋ ਕੀ ਬੋਲੇ ਮਨਜੀਤ ਸਿੰਘ ਰਾਏ

kissan jarthe

ਜਲੰਧਰ (ਇੰਟ.)- ਪੰਜਾਬ (Punjab) ਵਿਚ ਕਿਸਾਨਾਂ (Kissan) ਵਲੋਂ ਗੰਨੇ ਦੀ ਐੱਮ.ਐੱਸ.ਪੀ. (MSP) ’ਚ ਵਾਧਾ ਕਰਨ ਅਤੇ ਤਕਰੀਬਨ 200 ਕਰੋੜ ਦੀ ਬਕਾਇਆ ਰਾਸ਼ੀ ਲੈਣ ਲਈ ਸੂਬਾ ਸਰਕਾਰ (State Government) ਵਿਰੁੱਧ ਜਲੰਧਰ (Jalandhar) ਦੀਆਂ ਬਰੂਹਾਂ 'ਤੇ ਬੈਠਿਆਂ ਨੂੰ ਅੱਜ ਦੂਜਾ ਦਿਨ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੇਲਵੇ ਟ੍ਰੈਕਸ (Railway Tracks) 'ਤੇ ਬੈਠੇ ਕਿਸਾਨਾਂ ਵਲੋਂ ਗੱਲਬਾਤ ਲਈ ਕਿਹਾ ਗਿਆ ਸੀ ਜਿਸ ਦਾ ਸਰਕਾਰ ਪਾਸੋਂ ਵੀ ਜਵਾਬ ਆ ਗਿਆ ਹੈ ਅਤੇ ਸਰਕਾਰ ਗੱਲਬਾਤ ਲਈ ਮੰਨ ਗਈ ਹੈ। ਪੰਜਾਬ ਸਰਕਾਰ (Punjab Government) ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਮੰਗਲਵਾਰ ਸਵੇਰੇ ਦੱਸ ਵਜੇ ਤੱਕ ਜੇਕਰ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਹਾਈਵੇਅ ਜਾਮ ਕੀਤੇ ਜਾਣਗੇ।

May be an image of 13 people, people standing and outdoors

Read more- ਪੰਜਾਬ : ਰੇਲਵੇ ਟ੍ਰੈਕ 'ਤੇ ਬੈਠੇ ਗੰਨਾ ਕਿਸਾਨ, ਦਿੱਤੀ ਪੰਜਾਬ ਬੰਦ ਦੀ ਚਿਤਾਵਨੀ

ਇਸ ਦੀ ਜਾਣਕਾਰੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ ਮਨਜੀਤ ਸਿੰਘ ਰਾਏ ਵਲੋਂ ਭਾਰਤੀ ਕਿਸਾਨ ਮੋਰਚਾ ਦੇ ਫੇਸਬੁੱਕ ਪੇਜ 'ਤੇ ਪਾਈ ਇਕ ਵੀਡੀਓ ਵਿਚ ਦਿੱਤੀ ਗਈ। ਇਸ ਤੋਂ ਇਲਾਵਾ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਧਰਨੇ ਤੋਂ ਡਰਦੀ ਦਿਖਾਈ ਦੇ ਰਹੀ ਹੈ, ਇਸ ਲਈ ਐਤਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਮੀਟਿੰਗ ਵਿਚ ਆਪਣੀ ਇਕੋ ਮੰਗ ’ਤੇ ਹੀ ਡਟੇ ਰਹਾਂਗੇ ਕਿ 400 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਕੀਤਾ ਜਾਵੇ।

May be an image of outdoors

Read more- ਅਫਗਾਨ ਮੀਡੀਆ ਦਾ ਦਾਅਵਾ ਕਾਬੁਲ 'ਚ 150 ਭਾਰਤੀਆਂ ਨੂੰ ਤਾਲਿਬਾਨ ਨੇ ਕੀਤਾ ਅਗਵਾ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤਾਂ ਮੰਗਲਵਾਰ ਸਵੇਰੇ ਦੱਸ ਵਜੇ ਤੋਂ ਪੰਜਾਬ ਭਰ ਵਿਚ ਚੱਕਾ ਜਾਮ ਦਾ ਸੱਦਾ ਦਿੱਤਾ ਜਾਵੇਗਾ। ਫਿਲਹਾਲ ਧੰਨੋਵਾਲੀ ਰੇਲਵੇ ਫਾਟਕ ਅਤੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਪੂਰਨ ਤੌਰ ’ਤੇ ਬੰਦ ਰਹੇਗਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਦੇ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਹਨ ਅਤੇ ਪ੍ਰਸ਼ਾਸਨ ਵਲੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕਈਆਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ।

In The Market