LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨ ਮੀਡੀਆ ਦਾ ਦਾਅਵਾ ਕਾਬੁਲ 'ਚ 150 ਭਾਰਤੀਆਂ ਨੂੰ ਤਾਲਿਬਾਨ ਨੇ ਕੀਤਾ ਅਗਵਾ

afgan

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਤੋਂ ਅਮਰੀਕੀ ਫੌਜ (American Force) ਦੇ ਪਰਤਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ (President Ashraf Ghani) ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਤਾਲਿਬਾਨ (Taliban) ਨੇ ਦੇਸ਼ 'ਤੇ ਕਬਜ਼ਾ ਕਰ ਲਿਆ ਹੈ। ਕਾਬੁਲ (Kabul) 'ਤੇ ਤਾਲਿਬਾਨ (Taliban) ਦੇ ਕਾਬਜ਼ ਹੋਣ ਤੋਂ ਬਾਅਦ ਵਿਦੇਸ਼ੀ ਲੋਕ ਉਥੋਂ ਕਿਸੇ ਵੀ ਤਰ੍ਹਾਂ ਨਿਕਲਣ ਦੀ ਕੋਸ਼ਿਸ਼ ਵਿਚ ਹਨ। ਭਾਰਤ ਵਲੋਂ ਵੀ ਆਪਣੇ ਨਾਗਰਿਕਾਂ ਅਤੇ ਮੁਲਾਜ਼ਮਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਵਿਚਾਲੇ ਅਫਗਾਨਿਸਤਾਨ (Afghanistan) ਦੇ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ 100-150 ਭਾਰਤੀਆਂ ਨੂੰ ਤਾਲਿਬਾਨ (Taliban) ਨੇ ਅਗਵਾ ਕਰ ਲਿਆ ਹੈ।

अफगानिस्तान में भारी अफरातफरी का माहौल

Read more- ਅਫਗਾਨਿਸਤਾਨ : ਏਅਰਫੋਰਸ ਦੇ ਸੀ-130ਜੇ ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੀ ਉਡਾਣ 

ਅਫਗਾਨਿਸਤਾਨ ਦੀ ਮੀਡੀਆ ਨੇ ਆਪਣੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਮੀਡੀਆ ਰਿਪੋਰਟਸ ਮੁਤਾਬਕ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਨੇੜੇ 150 ਤੋਂ ਜ਼ਿਆਦਾ ਲੋਕਾਂ ਨੂੰ ਅਗਵਾ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਹਨ। ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਤੋਂ 150 ਤੋਂ ਜ਼ਿਆਦਾ ਲੋਕਾਂ ਨੂੰ ਤਾਲਿਬਾਨ ਲੈ ਕੇ ਚਲੇ ਗਏ। ਇਨ੍ਹਾਂ ਲੋਕਾਂ ਵਿਚ ਕਈ ਅਫਗਾਨ ਨਾਗਰਿਕ ਅਤੇ ਅਫਗਾਨ ਸਿੱਖ ਸ਼ਾਮਲ ਹਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਹਨ। ਜੋ ਆਪਣੇ ਦੇਸ਼ ਪਰਤਣ ਲਈ ਏਅਰਪੋਰਟ ਨੜੇ ਇਕੱਠੇ ਹੋਏ ਸਨ।

Americans face Taliban, chaos as they flee Afghanistan - Los Angeles Times

Read more- ਹੱਥ ਨਾ ਮਿਲਾਉਣ 'ਤੇ ਵੱਢਿਆ ਨੌਜਵਾਨ ਦਾ ਹੱਥ, ਪੁਲਿਸ ਵਲੋਂ ਮੁਲਜ਼ਮਾਂ ਦੀ ਕੀਤੀ ਜਾ ਰਹੀ ਭਾਲ

ਅਫਗਾਨ ਪੱਤਰਕਾਰਾਂ ਦਾ ਦਾਅਵਾ ਹੈ ਕਿ ਭਾਰਤ ਸਰਕਾਰ ਬਾਰੀਕੀ ਨਾਲ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਹਾਲਾਂਕਿ ਭਾਰਤ ਸਰਕਾਰ ਜਾਂ ਯੂ.ਐੱਸ/ਨਾਟੋ ਦਸਤਿਆਂ ਵਲੋਂ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਕਾਬੁਲ ਵਿਚ ਕੰਮ ਕਰ ਰਹੇ ਪੱਤਰਕਾਰ ਜ਼ਕੀ ਦਰਯਾਬੀ ਨੇ ਆਪਣੇ ਇਕ ਟਵੀਟ ਵਿਚ ਕਿਹਾ ਹੈ ਕਿ ਤਾਲਿਬਾਨ ਦੇ ਬੁਾਲਰੇ ਅਹਿਮਦੁੱਲਾ ਵਾਸੇਕ ਨੇ ਕਾਬੁਲ ਤੋਂ ਤਕਰੀਬਨ 150 ਭਾਰਤੀ ਨਾਗਰਿਕਾਂ ਦੇ ਅਗਵਾ ਦੀ ਗੱਲ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਬੁਲਾਰੇ ਨੇ ਏਟਿਲਾਟ੍ਰੋਜ਼ ਨਾਲ ਗੱਲਬਾਤ ਵਿਚ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਕਿਸੇ ਨੂੰ ਨਹੀਂ ਉਠਾਇਆ ਹੈ।

 

In The Market