LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ : ਏਅਰਫੋਰਸ ਦੇ ਸੀ-130ਜੇ ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੀ ਉਡਾਣ 

afganisthan1

ਨਵੀਂ ਦਿੱਲੀ (ਇੰਟ.)- ਭਾਰਤੀ ਏਅਰਫੋਰਸ (Indian Air Force) ਦੇ ਇਕ ਸੀ-130ਜੇ ਟਰਾਂਸਪੋਰਟ ਜਹਾਜ਼ (C-130J transport aircraft) ਨੇ ਸ਼ਨੀਵਾਰ ਨੂੰ 85 ਭਾਰਤੀਆਂ ਦੇ ਨਾਲ ਕਾਬੁਲ (kabul) ਤੋਂ ਉਡਾਣ ਭਰੀ। ਇਹ ਜਹਾਜ਼ ਤਾਜ਼ਿਕਿਸਤਾਨ (Tajikistan) ਵਿਚ ਰਿਫਿਊਲਿੰਗ (Refueling) ਲਈ ਰੁਕਿਆ, ਜਿਸ ਤੋਂ ਬਾਅਦ ਇਹ ਅਗਲੇ ਕੁਝ ਘੰਟਿਆਂ ਵਿਚ ਭਾਰਤ ਪਹੁੰਚੇਗਾ। ਇਸ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲਾ (Indian Ministry of External Affairs) ਦੇ ਅਫਸਰ ਕਾਬੁਲ ਤੋਂ ਦੇਸ਼ ਦੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਜੁੱਟੇ ਹਨ। ਇਸ ਵਿਚਾਲੇ ਏਅਰਫੋਰਸ (Airforce) ਦਾ ਇਕ ਸੀ-17 ਟਰਾਂਸਪੋਰਟ ਏਅਰਕ੍ਰਾਫਟ (C-17 transport aircraft) ਕਾਬੁਲ ਲਈ ਉਡਾਣ ਭਰਣ ਲਈ ਤਿਆਰ ਹੈ। ਸੂਤਰਾਂ ਮੁਤਾਬਕ ਇਸ ਦੇ ਜ਼ਰੀਏ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜੰਗ ਦੇ ਹਾਲਾਤ ਵਿਚ ਉਲਝੇ ਅਫਗਾਨਿਸਤਾਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਜਾਏਗਾ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਜਿਵੇਂ ਹੀ ਭਰਪੂਰ ਭਾਰਤੀ ਨਾਗਰਿਕ ਅਫਗਾਨ ਰਾਜਧਾਨੀ ਦੇ ਹਵਾਈ ਅੱਡੇ ਪਹੁੰਚਣਗੇ, ਏਅਰਫੋਰਸ ਦਾ ਜਹਾਜ਼ ਕਾਬੁਲ ਰਵਾਨਾ ਹੋ ਜਾਵੇਗਾ।

US approves $90 million sale of spares, support for C-130J Super Hercules  aircraft to India

Read more- ਹੱਥ ਨਾ ਮਿਲਾਉਣ 'ਤੇ ਵੱਢਿਆ ਨੌਜਵਾਨ ਦਾ ਹੱਥ, ਪੁਲਿਸ ਵਲੋਂ ਮੁਲਜ਼ਮਾਂ ਦੀ ਕੀਤੀ ਜਾ ਰਹੀ ਭਾਲ

ਸੂਤਰਾਂ ਨੇ ਕਿਹਾ ਕਿ ਭਾਰਤ ਅਮਰੀਕੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਤਾਂ ਜੋ ਭਾਰਤੀ ਏਅਰਫੋਰਸ ਦੇ ਟਰਾਂਸਪੋਰਟ ਏਅਰਕ੍ਰਾਫਟ ਨੂੰ ਕਾਬੁਲ ਤੱਕ ਪਹੁੰਚਾਇਆ ਜਾ ਸਕੇ। ਸਰਕਾਰ ਨੂੰ ਉਮੀਦ ਹੈ ਕਿ ਇਸ ਸੀ-17 ਵਿਚ 250 ਭਾਰਤੀਆਂ ਨੂੰ ਕੱਢਿਆ ਜਾ ਸਕਦਾ ਹੈ। ਹਾਲਾਂਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਵਿਚੋਂ ਕਿੰਨੇ ਹਵਾਈ ਅੱਡੇ ਤੱਕ ਪਹੁੰਚਣ ਵਿਚ ਸਮਰੱਥ ਹਨ, ਕਿਉਂਕਿ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੈ ਅਤੇ ਹਰ ਚੌਕੀਆਂ 'ਤੇ ਚੈੱਕਪੁਆਇੰਟ 'ਤੇ ਵੀ ਉਸ ਦੇ ਲੜਾਕੇ ਨਜ਼ਰ ਬਣਾਏ ਹੋਏ ਹਨ। ਰਿਪੋਰਟਸ ਮੁਤਾਬਕ ਕਾਬੁਲ ਲਈ ਏਅਰ ਇੰਡੀਆ ਦੀ ਫਲਾਈਟ ਦੀ ਉਡਾਣ ਮੁਸ਼ਕਲ ਸਾਬਿਤ ਹੋ ਰਹੀ ਹੈ, ਇਸ ਲਈ ਆਈ.ਏ.ਐੱਫ. ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਅਫਗਾਨਿਸਤਾਨ ਵਿਚ 400 ਤੋਂ ਜ਼ਿਆਦਾ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਉਥੋਂ ਬਾਹਰ ਕੱਢਣ ਦੀ ਲੋੜ ਹੈ। ਹਾਲਾਂਕਿ, ਸਟੀਕ ਅੰਕੜਾ ਫਿਲਹਾਲ ਸਾਫ ਨਹੀਂ ਹੋ ਸਕਿਆ ਹੈ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਅਫਗਾਨ ਨਾਗਰਿਕਾਂ ਦੇ ਵੀਜ਼ਾ ਅਰਜ਼ੀਆਂ ਦਾ ਵੀ ਵਿਸ਼ਲੇਸ਼ਣ ਕਰ ਰਿਹਾ ਹੈ।

In The Market