LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ : ਰੇਲਵੇ ਟ੍ਰੈਕ 'ਤੇ ਬੈਠੇ ਗੰਨਾ ਕਿਸਾਨ, ਦਿੱਤੀ ਪੰਜਾਬ ਬੰਦ ਦੀ ਚਿਤਾਵਨੀ

kissan railway track

ਜਲੰਧਰ (ਇੰਟ.)- ਪੰਜਾਬ (Punjab) ਦੇ ਜਲੰਧਰ (Jalandhar) ਵਿਚ ਗੰਨਾ ਕਿਸਾਨਾਂ (Sugarcane Farmer) ਨੇ ਹਾਈਵੇ (Highway) ਅਤੇ ਰੇਲਵੇ ਟ੍ਰੈਕ (Railway Track) ਬਲਾਕ ਕਰ ਦਿੱਤਾ ਹੈ। ਕਿਸਾਨ ਸੂਬਾ ਸਰਕਾਰ ਤੋਂ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦੀ ਮੰਗ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (BKU) ਦੋਆਬਾ ਦੇ ਐੱਮ.ਐੱਸ. ਰਾਏ ਨੇ ਕਿਹਾ ਕਿ ਜੇਕਰ ਸਰਕਾਰ ਨੇ ਸ਼ਨੀਵਾਰ ਸ਼ਾਮ ਤੱਕ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਅਸੀਂ ਪੰਜਾਬ ਬੰਦ ਦਾ ਸੱਦਾ ਦੇਵਾਂਗੇ। ਰੱਖੜੀ ਕਾਰਣ ਅਸੀਂ ਕਲ ਤੋਂ ਬੰਦ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਕਿਸਾਨਾਂ ਨੇ ਪਹਿਲਾਂ ਧੰਨੋਵਾਲੀ ਨੇੜੇ ਰਾਸ਼ਟਰੀ ਰਾਜਮਾਰਗ ਬੰਦ ਕੀਤਾ, ਉਸ ਤੋਂ ਬਾ੍ਦ ਰੇਲਵੇ ਟ੍ਰੈਕ 'ਤੇ ਧਰਨਾ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿਚ ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀ ਰੇਲਵੇ ਟ੍ਰੈਕ 'ਤੇ ਜਾ ਬੈਠੇ। ਇਸ ਲਈ ਟ੍ਰੇਨਾਂ ਨੂੰ ਪਿਛਲੇ ਸਟੇਸ਼ਨਾਂ 'ਤੇ ਹੀ ਰੋਕ ਦਿੱਤਾ ਗਿਆ। ਕਿਸਾਨਾਂ ਨੇ ਸੜਕੀ ਰਸਤੇ ਜਾਣ ਵਾਲੇ ਵਾਹਨਾਂ ਅਤੇ ਰੇਲ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ। ਇਸ ਕਾਰਣ ਬੱਸ ਸਟੈਂਡ ਦੇ ਅੰਦਰ ਹੀ ਬੱਸਾਂ ਦਾ ਜਮਾਵੜਾ ਲੱਗ ਗਿਆ ਹੈ।

Farmers protest against agricultural bills in Punjab railways cancelle

Read more- ਔਰਤਾਂ ਨੂੰ ਇਨਸਾਨ ਨਹੀਂ ਸਮਝਦਾ ਤਾਲਿਬਾਨ, ਅੱਖਾਂ ਕੱਢ ਕੇ ਕੁੱਤਿਆਂ ਨੂੰ ਖਵਾਉਂਦੈ ਉਨ੍ਹਾਂ ਦੀਆਂ ਲਾਸ਼ਾਂ

ਯਾਤਰੀਆਂ ਵਿਚ ਅਫਰਾ-ਤਫਰੀ ਮਚ ਗਈ। ਦੇਰ ਸ਼ਾਮ ਤੱਕ ਲੁਧਿਆਣਾ ਅਤੇ ਚੰਡੀਗੜ੍ਹ ਲਈ ਬੱਸਾਂ ਦਾ ਸੰਚਾਲਨ ਸੁਚਾਰੂ ਨਹੀਂ ਹੋ ਪਾਇਆ। ਕਿਸਾਨਾੰ ਦੇ ਪ੍ਰਦਰਸ਼ਨ ਕਾਰਣ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ ਸੰਨਾਟਾ ਪਸਰਿਆ ਰਿਹਾ, ਕਿਉਂਕਿ ਕਿਸਾਨਾਂ ਦੇ ਧਰਨੇ ਕਾਰਣ ਬੱਸ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਧਰਨੇ ਕਾਰਣ ਰੁਕੇ ਹੋਏ ਟ੍ਰੈਫਿਕ ਦਾ ਅਸਰ ਦਫਤਰਾਂ ਦੀ ਹਾਜ਼ਰੀ 'ਤੇ ਵੀ ਦੇਖਣ ਨੂੰ ਮਿਲਿਆ। ਕਈ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ ਜਲੰਧਰ ਦੇ ਨੇੜਲੇ ਖੇਤਰਾਂ ਦੇ ਲੋਕਾਂ ਦੀ ਆਵਾਜਾਈ ਦਾ ਇਕੋ ਇਕ ਸਾਧਨ ਬੱਸ ਇਹੀ ਹੈ। ਬਹੁਤ ਸਾਰੇ ਲੋਕ ਆਪਣੇ ਦਫਤਰ ਜਾਣ ਲਈ ਇਨ੍ਹਾਂ ਬੱਸਾਂ 'ਤੇ ਹੀ ਨਿਰਭਰ ਹਨ ਪਰ ਬੱਸ ਸੇਵਾ ਦੇ ਬੰਦ ਹੋ ਜਾਣ ਕਾਰਣ ਅਜਿਹੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। 

In The Market