LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਲਏ ਗਏ ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ

afganisthan embassy

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੀ ਹਾਲਾਤ ਵਿਗੜਣ ਲੱਗੇ ਹਨ। ਇਸ ਖਤਰੇ ਵਿਚਾਲੇ ਅਫਗਾਨਿਸਤਾਨ ਵਿਚ ਭਾਰਤੀ ਸਫਾਰਤਖਾਨੇ (Indian Embassy) ਦੇ ਸਾਰੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ ਹੈ। ਮੀਡੀਆ (Media) ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਏਅਰਫੋਰਸ (Indian Air Force) ਦੇ ਜਹਾਜ਼ ਨੇ ਅੱਜ ਸਵੇਰੇ ਮੁਲਾਜ਼ਮਾਂ ਅਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ (capital is Kabul) ਦੇ ਏਅਰਪੋਰਟ (Airport) ਤੋਂ ਉਡਾਣ ਭਰੀ। ਤਾਲਿਬਾਨ (Taliban) ਦੇ ਲੜਾਕਿਆਂ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਏਅਰਫੋਰਸ (Indian Air Force) ਦੇ ਸੀ-17 ਗਲੋਬਮਾਸਟਰ ਜਹਾਜ਼ (Globemaster aircraft) ਨੇ ਕਾਬੁਲ ਤੋਂ 120 ਤੋਂ ਜ਼ਿਆਦਾ ਭਾਰਤੀ ਅਧਿਕਾਰੀਆਂ ਨਾਲ ਉਡਾਣ ਭਰੀ ਹੈ। ਇਨ੍ਹਾਂ ਲੋਕਾਂ ਨੂੰ ਬੀਤੀ ਦੇਰ ਸ਼ਾਮ ਏਅਰਪੋਰਟ ਦੇ ਸੁਰੱਖਿਅਤ ਇਲਾਕਿਆਂ ਵਿਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਹੋ ਚੁੱਕਾ ਹੈ।

Know which country including India will approve Talibani regime in  afghanisten - India Hindi News - चीन-पाक ने दोस्ती के संकेत दिए, विरोध में  ब्रिटेन, जानें किस देश से कैसे रह सकते

Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ
ਉਥੇ ਹੀ ਸੂਤਰਾਂ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਕਈ ਭਾਰਤੀ ਮੌਜੂਦ ਹਨ, ਜੋ ਵਾਪਸ ਦੇਸ਼ ਪਰਤਣਾ ਚਾਹੁੰਦੇ ਹਨ। ਫਿਲਹਾਲ ਉਹਹਿੰਸਾ ਵਾਲੇ ਇਲਾਕਿਆਂ ਤੋਂ ਦੂਰ ਸੁਰੱਖਿਅਤ ਖੇਤਰਾਂ ਵਿਚ ਹਨ। ਸਰਕਾਰ ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ ਵਿਚ ਸੁਰੱਖਿਅਤ ਘਰ ਵਾਪਸ ਲਿਆਏਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਲਈ ਵਿਸ਼ੇਸ਼ ਜਹਾਜ਼ ਭੇਜਿਆ ਜਾ ਸਕਦਾ ਹੈ।ਇਸ ਤੋਂ ਪਹਿਲਾਂ ਅਫਗਾਨਿਸਤਾਨ ਵਿਚ ਫਸੇ ਹੋਏ ਭਾਰਤੀਆਂ ਦੀ ਗਿਣਤੀ ਨੂੰ ਸਰਕਾਰ ਵਲੋਂ ਸੁਰੱਖਿਆ ਕਾਰਣਾਂ ਦੇ ਚੱਲਦੇ ਨਹੀਂ ਦੱਸਿਆ ਗਿਆ ਹੈ। ਐਤਵਾਰ ਰਾਤ ਨੂੰ ਵੀ ਇਕ ਜਹਾਜ਼ ਕਾਬੁਲ ਪਹੁੰਚਿਆ ਅਤੇ ਉਥੇ ਹੀ ਕੁਝ ਭਾਰਤੀ ਯਾਤਰੀਆਂ ਦੇ ਨਾਲ ਸੋਮਵਾਰ ਸਵੇਰੇ ਭਾਰਤ ਲੈਂਡ ਹੋਇਆ ਸੀ। ਉਥੇ ਹੀ ਦੂਜਾ ਜਹਾਜ਼ ਵੀ ਆਪਣੇ ਰਸਤੇ 'ਤੇ ਹੈ। ਛੇਤੀ ਹੀ ਭਾਰਤ ਪਰਤਣ ਵਾਲਾ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੂੰ ਅਜੇ ਕਾਬੁਲ ਦੇ ਕਈ ਚੱਕਰ ਲਗਾਉਣੇ ਹਨ।

In The Market