ਮੋਹਾਲੀ (ਇੰਟ.)- ਮਸ਼ਹੂਰ ਪੰਜਾਬੀ ਸਿੰਗਰ ਮਨਪ੍ਰੀਤ ਸਿੰਘ ਉਰਫ ਸਿੰਘਾ (Famous Punjabi Singer Manpreet Singh alias Singha) ਸਮੇਤ ਉਸ ਦੇ ਦੋਸਤ ਜਗਪ੍ਰੀਤ ਸਿੰਘ ਜੱਗੀ (Jagpreet Singh Jaggi) ਵਿਰੁੱਧ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸੋਹਾਨਾ (Sohana police station) ਦੀ ਪੁਲਿਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸਿੰਘਾ (Singa) ਅਤੇ ਉਸ ਦੇ ਦੋਸਤ 'ਤੇ ਚੱਲਦੀ ਕਾਰ ਵਿਚੋਂ ਹਵਾਈ ਫਾਇਰ (Firing) ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਹਵਾਈ ਫਾਇਰ ਦੀ ਵੀਡੀਓ (Video) ਵੀ ਇਨ੍ਹਾਂ ਵਲੋਂ ਸੋਸ਼ਲ ਮੀਡੀਆ (Social Media) ਪਲੇਟਫਾਰਮ ਸਨੈਪਚੈਟ (Snapchat) 'ਤੇ ਵਾਇਰਲ ਕੀਤੀ ਗਈ, ਜਿਸ ਤੋਂ ਬਾਅਦ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ।
Read more- ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ, ਸੀਰੀਜ਼ ਵਿਚ ਬਣਾਈ 1-0 ਦੀ ਬੜ੍ਹਤ
ਜਾਣਕਾਰੀ ਮੁਤਾਬਕ ਗਾਇਕ ਸਿੰਘਾ ਅਤੇ ਜੱਗੀ ਇਕ ਕਾਰ 'ਚ ਸਵਾਰ ਸਨ ਅਤੇ ਇਸ ਦੌਰਾਨ ਜੱਗੀ ਕਾਰ ਚਲਾ ਰਿਹਾ ਸੀ ਜਦੋਂ ਕਿ ਗਾਇਕ ਸਿੰਘਾ ਨਾਲ ਵਾਲੀ ਸੀਟ 'ਤੇ ਬੈਠਾ ਸੀ। ਪੰਜਾਬੀ ਗਾਇਕ ਸਿੰਗਾ ਦੇ ਗਾਣੇ ਦੀ ਮਸਤੀ ਵਿਚ ਉਸ ਦੋਸਤ ਇੰਨਾ ਮਸਤ ਹੋ ਗਿਆ ਕਿ ਸਭ ਨਿਯਮ ਕਾਇਦੇ ਭੁੱਲ ਗਿਆ। ਕਾਰ ਤੋਂ ਬਾਹਰ ਹਵਾਈ ਫਾਇਰ ਕਰ ਦਿੱਤਾ। ਇਹੀ ਨਹੀਂ ਪੰਜਾਬੀ ਗਾਇਕ ਹੁਸ਼ਿਆਰਪੁਰ ਵਾਸੀ ਮਨਪ੍ਰੀਤ ਸਿੰਘ ਉਰਫ ਸਿੰਘਾ ਵੀ ਕਾਰ ਕਾਰ ਵਿਚ ਹੀ ਸੀ।
ਪੁਲਿਸ ਨੇ ਸਿੰਗਾ ਅਤੇ ਉਸ ਦੇ ਦੋਸਤ ਸੰਗਰੂਰ ਦੇ ਅਮਰਗੜ੍ਹ ਵਾਸੀ ਜਗਪ੍ਰੀਤ ਸਿੰਘ ਉਰਫ ਜੱਗੀ 'ਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਗਾਇਕ ਸਿੰਘਾ ਨੇ ਪੂਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਸੀ ਪਰ ਕੁਝ ਦੇਰ ਬਾਅਦ ਸਿੰਘਾ ਨੇ ਇਸ ਵੀਡੀਓ ਨੂੰ ਤੁਰੰਤ ਡਿਲੀਟ ਕਰ ਦਿੱਤਾ ਪਰ ਇਸ ਦੌਰਾਨ ਸਿੰਘਾ ਦੀ ਵੀਡੀਓ ਵਾਇਰਲ ਹੋ ਚੁੱਕੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Skincare Tips: फटी हुई एड़ियें से है परेशान? आज ही करें ये उपाय, एक ही हफ्ते में हो जाएंगी सॉफ्ट
Winter Diet : ठंड के मौसम में इन चीजों का करें सेवन, शरीर रहेगा गर्म
Petrol-Diesel Prices Today: पेट्रोल-डीजल की कीमतों में बड़ा बदलाव, चेक करें अपने शहर का लेटेस्ट रेट