ਬੀਜਿੰਗ : ਮੱਧ ਚੀਨ ਦੇ ਹੁਬੇਈ ਸੂਬੇ ਦੇ ਇਕ ਉਪ ਨਗਰ ਵਿਚ ਮੋਹਲੇਧਾਰ ਮੀਂਹ ਦੇ ਕਹਿਰ ਨਾਲ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੜੋ ਹੋਰ ਖਬਰਾਂ: ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ: ਬਿਕਰਮ ਸਿੰਘ ਮਜੀਠੀਆ
ਅਧਿਕਾਰੀਆਂ ਨੇ ਦੱਸਿਆ ਕਿ ਸੁਈਜਿਆਨ ਕਾਉਂਟੀ ਵਿਚ ਲਿਉਲਿਨ ਨਗਰ-ਖੇਤਰ ਵਿਚ ਬੁੱਧਵਾਰ ਤੋਂ ਵੀਰਵਾਰ ਤੱਕ 503 ਮਿਲੀਮੀਟਰ ਮੀਂਹ ਪਿਆ, ਜਿਸ ਨਾਲ 3.5 ਮੀਟਰ ਪਾਣੀ ਭਰ ਗਿਆ।
ਪੜੋ ਹੋਰ ਖਬਰਾਂ: 14 ਅਗਸਤ ਮੌਕੇ ਭਾਰਤ ਤੇ ਪਾਕਿਸਤਾਨੀ ਅਫਸਰਾਂ ਨੇ ਅਟਾਰੀ-ਵਾਘਾ ਸਰਹੱਦ ‘ਤੇ ਵੰਡੀਆਂ ਮਿਠਾਈਆਂ
ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਖੇਤਰ ਵਿਚ ਕਰੀਬ 8000 ਲੋਕ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਵੀਰਵਾਰ ਨੂੰ ਯੈਲੋ ਅਲਰਟ ਜਾਰੀ ਕਰਕੇ ਦੇਸ਼ ਦੇ ਕੁੱਝ ਮੱਧ ਅਤੇ ਪੂਰਬੀ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਸੀ ਅਤੇ ਸਾਵਧਾਨੀ ਉਪਾਅ ਕਰਨ ਲਈ ਕਿਹਾ ਗਿਆ ਸੀ।
ਪੜੋ ਹੋਰ ਖਬਰਾਂ: 15 ਅਗਸਤ ਨੂੰ ਕਿਸਾਨ ਮਨਾਉਣਗੇ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’, ਨਿਕਲੇਗੀ ‘ਤਿਰੰਗਾ ਰੈਲੀ’






