LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

14 ਅਗਸਤ ਮੌਕੇ ਭਾਰਤ ਤੇ ਪਾਕਿਸਤਾਨੀ ਅਫਸਰਾਂ ਨੇ ਅਟਾਰੀ-ਵਾਘਾ ਸਰਹੱਦ 'ਤੇ ਵੰਡੀਆਂ ਮਿਠਾਈਆਂ

14 bsf

ਅੰਮ੍ਰਿਤਸਰ: ਪਾਕਿਸਤਾਨੀ ਰੇਂਜਰਾਂ ਤੇ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅਟਾਰੀ-ਵਾਘਾ ਸਰਹੱਦ ਉੱਤੇ ਮਿਠਾਈਆਂ ਦਾ ਲੈਣ-ਦੇਣ ਕੀਤਾ। ਇਸ ਮੌਕੇ ਬੀ.ਐੱਸ.ਐੱਫ. ਤੇ ਪਾਕਿਸਤਾਨੀ ਰੇਂਜਰਸ ਦੇ ਕਈ ਅਧਿਕਾਰੀ ਤੇ ਜਵਾਨ ਮੌਜੂਦ ਸਨ।

ਪੜੋ ਹੋਰ ਖਬਰਾਂ: 'ਰਾਮਾਇਣ' ਦੀ 'ਸੀਤਾ' ਨੇ ਧੀਆਂ ਨਾਲ ਸ਼ੇਅਰ ਕੀਤੀ ਬੇਹੱਦ ਖਾਸ ਤਸਵੀਰ, ਯੂਜ਼ਰਸ ਬੋਲੇ...

ਜ਼ਿਕਰਯੋਗ ਹੈ ਕਿ ਦੋਵਾਂ ਵਲੋਂ ਵੱਖ-ਵੱਖ ਮੌਕਿਆਂ ਉੱਤੇ ਇਕ-ਦੂਜੇ ਨੂੰ ਮਿਠਾਈ ਦੇਣ ਦੀ ਰਸਮ ਹੈ। ਹਾਲਾਂਕਿ ਕਈ ਵਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਪੈਦਾ ਹੋਣ ਕਾਰਨ ਇਸ ਰਸਮ ਵਿਚ ਰੁਕਾਵਟ ਆਈ ਹੈ। ਸਾਲ 2019 ਵਿਚ ਪੁਲਵਾਮਾ ਹਮਲੇ ਦੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਏ ਤਲਖੀ ਕਾਰਨ ਮਿਠਾਈਆਂ ਵੰਡੀਆਂ ਨਹੀਂ ਗਈਆਂ ਸਨ। ਇਸ ਤੋਂ ਇਲਾਵਾ ਅਟਾਰੀ ਜੁਆਇੰਟ ਚੈਕ ਪੋਸਟ ਉੱਤੇ ਰੀਟ੍ਰੀਟ ਸੈਰੇਮਨੀ ਦੀ ਵੀ ਰਸਮ ਹੈ। ਇਸ ਦੌਰਾਨ ਭਾਰਤ ਮਾਤਾ ਦੀ ਜੈਅ ਦੇ ਨਾਅਰੇ ਗੂੰਜਦੇ ਹਨ। ਇਸ ਦੌਰਾਨ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦਾ ਜੋਸ਼ ਦੇਖਣ ਨੂੰ ਮਿਲਦਾ ਹੈ। 

ਪੜੋ ਹੋਰ ਖਬਰਾਂ: ਆਸਟਰੇਲੀਆ: ਕੋਰੋਨਾ ਕਾਰਨ ਹਾਲਾਤ ਖਰਾਬ, ਲਾਕਡਾਊਨ ਦੇ ਉਲੰਘਣ 'ਤੇ ਲੱਗੇਗਾ ਮੋਟਾ ਜੁਰਮਾਨਾ

ਬੀਟਿੰਗ ਰੀਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ਵਿਚ ਹੋਈ ਸੀ। ਇਸ ਦੌਰਾਨ ਭਾਰਤ ਤੋਂ ਬੀ.ਐੱਸ.ਐੱਫ. ਦੇ ਜਵਾਨ ਤੇ ਪਾਕਿਸਤਾਨੀ ਰੇਂਜਰਸ ਸ਼ਾਮਲ ਹੁੰਦੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਨੂੰ ਦੇਖਣ ਲਈ ਪਹੁੰਚਦੇ ਹਨ ਤੇ ਆਪਣੇ ਜਵਾਨਾਂ ਦਾ ਜੋਸ਼ ਵਧਾਉਣ ਦੇ ਲਈ ਦੇਸ਼ਭਗਤੀ ਦੇ ਨਾਅਰੇ ਲਾਉਂਦੇ ਹਨ। ਰੀਟ੍ਰੀਟ ਸੈਰੇਮਨੀ 156 ਸਕਿੰਟ ਦੀ ਹੁੰਦੀ ਹੈ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਬਣੇ ਗੇਟ ਫਿਰ ਬੰਦ ਕਰ ਦਿੱਤੇ ਜਾਂਦੇ ਹਨ।

ਪੜੋ ਹੋਰ ਖਬਰਾਂ: ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ: ਬਿਕਰਮ ਸਿੰਘ ਮਜੀਠੀਆ

In The Market