LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਅਗਸਤ ਨੂੰ ਕਿਸਾਨ ਮਨਾਉਣਗੇ 'ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ', ਨਿਕਲੇਗੀ 'ਤਿਰੰਗਾ ਰੈਲੀ'

14 tri

ਨਵੀਂ ਦਿੱਲੀ : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ (Protest Against Farm Laws) ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ (Independence Day) ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (Sanyukt Kisan Morcha) ਦੀ ਰਾਸ਼ਟਰੀ ਅਪੀਲ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ਉੱਤੇ ਇਸ ਦਿਨ ‘ਤਿਰੰਗਾ ਰੈਲੀਆਂ’ ਕੱਢਣਗੇ ਹਾਲਾਂਕਿ ਕਿਸਾਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ਵਿਚ ਦਾਖ਼ਲ ਨਹੀਂ ਹੋਣਗੇ।

ਪੜੋ ਹੋਰ ਖਬਰਾਂ: 'ਰਾਮਾਇਣ' ਦੀ 'ਸੀਤਾ' ਨੇ ਧੀਆਂ ਨਾਲ ਸ਼ੇਅਰ ਕੀਤੀ ਬੇਹੱਦ ਖਾਸ ਤਸਵੀਰ, ਯੂਜ਼ਰਸ ਬੋਲੇ...

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀਸੀ) ਦੀ ਕਵਿਤਾ ਕੁਰੂਗੰਤੀ ਨੇ ਕਿਹਾ,‘ਸੰਯੁਕਤ ਕਿਸਾਨ ਮੋਰਚਾ ਨੇ 15 ਅਗੱਸਤ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ ਅਤੇ ਇਸ ਦਿਨ ਤਿਰੰਗਾ ਮਾਰਚ ਆਯੋਜਤ ਕੀਤੇ ਜਾਣਗੇ।’’

ਪੜੋ ਹੋਰ ਖਬਰਾਂ: ਆਸਟਰੇਲੀਆ: ਕੋਰੋਨਾ ਕਾਰਨ ਹਾਲਾਤ ਖਰਾਬ, ਲਾਕਡਾਊਨ ਦੇ ਉਲੰਘਣ 'ਤੇ ਲੱਗੇਗਾ ਮੋਟਾ ਜੁਰਮਾਨਾ

ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਕਿਸਾਨ ਅਤੇ ਮਜ਼ਦੂਰ ਤਿਰੰਗਾ ਮਾਰਚ ’ਚ ਟਰੈਕਟਰ, ਮੋਟਰ ਸਾਈਕਲ, ਸਾਈਕਲ ਅਤੇ ਬੈਲਗੱਡੀ ਆਦਿ ਲੈ ਕੇ ਨਿਕਲਣਗੇ ਅਤੇ ਬਲਾਕ, ਤਹਿਸੀਲ ਜ਼ਿਲ੍ਹਾ ਹੈੱਡ ਕੁਆਰਟਰ ਵਲ ਕੂਚ ਕਰਨਗੇ। ਉਹ ਕੋਲ ਦੇ ਧਰਨਾ ਸਥਾਨਾਂ ਤੇ ਵੀ ਜਾ ਸਕਦੇ ਹਨ। ਇਸ ਦੌਰਾਨ ਵਾਹਨਾਂ ’ਤੇ ਤਿਰੰਗੇ ਲੱਗੇ ਹੋਣਗੇ।

ਪੜੋ ਹੋਰ ਖਬਰਾਂ: 14 ਅਗਸਤ ਮੌਕੇ ਭਾਰਤ ਤੇ ਪਾਕਿਸਤਾਨੀ ਅਫਸਰਾਂ ਨੇ ਅਟਾਰੀ-ਵਾਘਾ ਸਰਹੱਦ 'ਤੇ ਵੰਡੀਆਂ ਮਿਠਾਈਆਂ

ਕਿਸਾਨ ਆਗੂ ਅਭਿਮਨਿਊ ਕੋਹਰ ਨੇ ਕਿਹਾ ਕਿ ਦੇਸ਼ ਵਿੱਚ ਦੁਪਹਿਰ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਰੈਲੀਆਂ ਕੱਢੀਆਂ ਜਾਣਗੀਆਂ। ਦਿੱਲੀ ’ਚ ਵੀ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਤਿਰੰਗਾ ਮਾਰਚ ਕੱਢੇ ਜਾਣਗੇ ਅਤੇ ਪੂਰੇ ਦਿਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ, ਸਿੰਘੂ ’ਤੇ ਕਿਸਾਨ ਪ੍ਰਦਰਸ਼ਨ ਸਥਾਨ ਸਥਿਤ ਮੁੱਖ ਮੰਚ ਤੋਂ ਲੈਕੇ ਕਰੀਬ 8 ਕਿਲੋਮੀਟਰ ਦੂਰ ਦੇ ਕੇ.ਐੱਮ.ਪੀ. ਐਕਸਪ੍ਰੈੱਸ ਤਕ ਮਾਰਚ ਕੱਢਾਂਗੇ।’’

ਪੜੋ ਹੋਰ ਖਬਰਾਂ: ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ: ਬਿਕਰਮ ਸਿੰਘ ਮਜੀਠੀਆ

ਇਸ ਦੇ ਨਾਲ ਹੀ ਕਿਸਾਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ 15 ਅਗੱਸਤ ਨੂੰ ਨਿਕਲਣ ਵਾਲੀ ਤਿਰੰਗਾ ਰੈਲੀ ਸ਼ਾਂਤੀਪੂਰਨ ਹੋਵੇਗੀ ਅਤੇ ਦਿੱਲੀ ਤੋਂ ਦੂਰੀ ਰੱਖੀ ਜਾਵੇਗੀ।’’ ਸਿੰਘ ਨੇ ਕਿਹਾ ਕਿ 26 ਜਨਵਰੀ ਦੇ ਘਟਨਾਕ੍ਰਮ ਨੇ ਸਾਡੇ ਅੰਦੋਲਨ ਨੂੰ ਬਦਨਾਮ ਕੀਤਾ ਸੀ, ਇਸ ਲਈ 15 ਅਗੱਸਤ ਨੂੰ ਤਿਰੰਗਾ ਮਾਰਚ ਸ਼ਹਿਰ ਵਿੱਚ ਨਹੀਂ ਆਉਣਗੇ ਪਰ ਸਾਡਾ ਅੰਦੋਲਨ ਉਦੋਂ ਤਕ ਖ਼ਤਮ ਨਹੀਂ ਹੋਵੇਗਾ, ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।

In The Market