LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ ਤੋਂ ਕੱਢੇ ਗਏ 78 ਲੋਕ ਜਲਦ ਪਹੁੰਚਣਗੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਆ ਰਹੇ ਸਿੱਖ ਭਾਈਚਾਰੇ ਦੇ ਲੋਕ

24 flight

ਕਾਬੁਲ- ਅਫਗਾਨਿਸਤਾਨ ਵਿਚ ਤਾਲਿਬਾਨੀ ਕਬਜ਼ੇ ਦੇ ਵਿਚਾਲੇ ਕਾਬੁਲ ਤੋਂ ਭਾਰਤੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਅੱਜ 78 ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ AI-1956 ਜਹਾਜ਼ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਉਡਾਣ ਭਰ ਚੁੱਕਿਆ ਹੈ।

ਪੜੋ ਹੋਰ ਖਬਰਾਂ: ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ 27 ਅਗਸਤ ਤੱਕ ਜਾਰੀ ਰਹੇਗਾ ਮੀਂਹ ਦਾ ਦੌਰ, ਜਾਣੋ ਆਪਣੇ ਇਲਾਕੇ ਦਾ ਹਾਲ

ਜਾਣਕਾਰੀ ਮੁਤਾਬਕ ਇਸ ਫਲਾਈਟ ਵਿਚ 25 ਭਾਰਤੀ ਨਾਗਰਿਕ ਹਨ। ਇਸ ਜਹਾਜ਼ ਦੇ 11 ਵਜੇ ਤੱਕ ਭਾਰਤ ਪਹੁੰਚਣ ਦੀ ਆਸ ਹੈ। ਇਸ ਜਹਾਜ਼ ਵਿਚ ਆ ਰਹੇ ਲੋਕਾਂ ਵਿਚ ਉਹ ਤਿੰਨ ਸਿੱਖ ਵੀ ਸ਼ਾਮਲ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਉੱਤੇ ਰੱਖ ਕੇ ਲਿਆ ਰਹੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਏਅਰਫੋਰਸ ਦੇ ਜਹਾਜ਼ ਰਾਹੀਂ ਕਾਬੁਲ ਤੋਂ ਦੁਸ਼ਾਂਬੇ ਪਹੁੰਚਾਇਆ ਗਿਆ ਸੀ, ਫਿਰ ਬੀਤੀ ਰਾਤ ਉਥੋਂ ਉਨ੍ਹਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦਿੱਲੀ ਦੇ ਲਈ ਰਵਾਨਾ ਕੀਤਾ ਗਿਆ।

ਪੜੋ ਹੋਰ ਖਬਰਾਂ: ਆਮ ਲੋਕਾਂ ਨੂੰ ਰਾਹਤ, ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਦੇਖੋ IOCL ਨੇ ਅੱਜ ਕਿੰਨੀ ਦਿੱਤੀ ਰਾਹਤ?

ਸਿੱਖ ਭਾਈਚਾਰੇ ਦੇ ਲੋਕਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਫਾਲਈਟ ਦੇ ਅੰਦਰ ਹੀ 'ਜੋ ਬੋਲੇ ਸੋ ਨਿਹਾਲ' ਤੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਬੋਲਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੇਅਰ ਕੀਤੀ ਹੈ।

In The Market