LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਇਕ 8 ਸਾਲ ਦੇ ਬੱਚੇ 'ਤੇ ਲੱਗੇ ਈਸ਼ਨਿੰਦਾ ਦੇ ਇਲਜ਼ਾਮ, ਮਿਲ ਸਕਦੀ ਹੈ ਮੌਤ ਦੀ ਸਜ਼ਾ

jail pakistan

ਕਰਾਚੀ (ਇੰਟ.)- ਪਾਕਿਸਤਾਨ (Pakistan) ’ਚ ਘੱਟ ਗਿਣਤੀ ’ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇਕ ਅੱਠ ਸਾਲਾ ਹਿੰਦੂ ਲੜਕੇ (Hindu boy) ਨਾਲ ਜੁੜਿਆ ਹੈ। ਈਸ਼ਨਿੰਦਾ (Blasphemy) ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਨਾ ਸਿਰਫ਼ ਇਕ ਹਫ਼ਤੇ ਤਕ ਜੇਲ੍ਹ (jail) ’ਚ ਰੱਖਿਆ ਗਿਆ ਸਦੋਂ ਕੱਟੜਪੰਥੀਆਂ ਨੇ ਇਕ ਮੰਦਰ ’ਤੇ ਹਮਲਾ ਕਰ ਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤੋਂ ਡਰ ਕੇ ਪੰਜਾਬ (Punjab) ਸੂਬੇ ਦੇ ਰਹੀਮ ਯਾਰ ਖਾਨ (Rahim Yar Khan) ਜ਼ਿਲ੍ਹੇ ’ਚ ਰਹਿਣ ਵਾਲੇ ਬੱਚਿਆਂ ਦੇ ਰਿਸ਼ਤੇਦਾਰਾਂ ਸਮੇਤ ਦੂਜੇ ਹਿੰਦੂ ਪਰਿਵਾਰ ਘਰ ਛੱਡ ਕੇ ਭੱਜ ਗਏ ਹਨ। ਬੱਚੇ ’ਤੇ ਮਦਰਸੇ ਦੀ ਲਾਇਬ੍ਰੇਰੀ (Library) ’ਚ ਵਿਛਾਈ ਗਈ ਕਾਲੀਨ (Carpet) ’ਤੇ ਜਾਣ-ਬੁੱਝ ਕੇ ਪੇਸ਼ਾਬ ਕਰਨ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ’ਚ ਈਸ਼ਾਨਿੰਦਾ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਣ ’ਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ।

Read more- ਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲ

ਪਾਕਿਸਤਾਨ ਵਿਚ ਈਸ਼ਨਿੰਦਾ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ ਅਤੇ 8 ਸਾਲ ਦੇ ਹਿੰਦੂ ਬੱਚੇ ਦੇ ਖਿਲਾਫ ਕਾਫੀ ਸਖ਼ਤ ਧਾਰਾਵਾਂ ਵਿਚ ਮੁਕੱਦਮਾ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਮੁਸਲਿਮ ਭੀੜ ਦਾ ਇਲਜ਼ਾਮ ਹੈ ਕਿ 8 ਸਾਲ ਦੇ ਹਿੰਦੂ ਬੱਚੇ ਨੇ ਈਸ਼ਨਿੰਦਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਚ ਮੁਸਲਿਮ ਭੀੜ ਹਮੇਸ਼ਾ ਘੱਟ ਗਿਣਤੀਆਂ ਦੇ ਉਪਰ ਈਸ਼ਨਿੰਦਾ ਦਾ ਦੋਸ਼ ਲਗਾ ਕੇ ਹਮਲੇ ਕਰਦੀ ਰਹਿੰਦੀ ਹੈ। ਭੀੜ ਕਈ ਹਿੰਦੂ ਅਤੇ ਇਸਾਈਆਂ ਨੂੰ ਕਤਲ ਵੀ ਕਰ ਚੁੱਕੀ ਹੈ ਅਤੇ ਪਾਕਿਸਤਾਨ ਵਿਚ ਕਿਸੇ ਘੱਟ ਗਿਣਤੀ ਨੂੰ ਮਾਰ ਦੇਣਾ ਜਾਂ ਮੰਦਰਾਂ ਦੀ ਤੋੜਭੰਨ ਕਰਨਾ ਜਾਂ ਫਿਰ ਮੰਦਰਾਂ ਵਿਚ ਰੱਖੀਆਂ ਮੂਰਤੀਆਂ ਦੀ ਤੋੜਭੰਨ ਕਰਨਾ ਆਮ ਜਿਹੀ ਗੱਲ ਹੈ ਅਤੇ ਉਸ ਦੇ ਲਈ ਪਾਕਿਸਤਾਨ ਵਿਚ ਕੋਈ ਸਜ਼ਾ ਨਹੀਂ ਹੈ।

In The Market