LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਵਿਚ ਬੰਦੂਕਧਾਰੀ ਨੇ ਭੀੜ 'ਤੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਹਮਲਾਵਰ ਸਣੇ 6 ਲੋਕਾਂ ਦੀ ਮੌਤ

england attack

ਲੰਡਨ (ਇੰਟ.)- ਇੰਗਲੈਂਡ (England) ਦੇ ਪਲਾਇਮਾਊਥ ਸ਼ਹਿਰ (Plymouth City) ਤੋਂ ਅੰਨ੍ਹੇਵਾਹ ਗੋਲੀਬਾਰੀ (Firing) ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ (Firing) ਦੀ ਇਸ ਘਟਨਾ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਬ੍ਰਿਟਿਸ਼ ਗ੍ਰਹਿ ਸਕੱਤਰ ਨੇ ਦੱਸਿਆ ਕਿ ਦੱਖਣ ਪੱਛਮੀ ਇੰਗਲੈਂਡ (England) ਦੇ ਪਲਾਇਮਾਊਥ ਵਿਚ ਵੀਰਵਾਰ ਸ਼ਾਮ ਨੂੰ ਇਕ ਗਰੁੱਪ ਦੀ ਗੋਲੀਬਾਰੀ ਵਿਚ 6  ਲੋਕ ਮਾਰੇ ਗਏ ਹਨ। ਪੁਲਿਸ ਨੇ ਇਕ ਬਿਆਨ ਵਿਚ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ 'ਤੇ ਗੋਲੀ ਲੱਗਣ ਨਾਲ ਇਕ ਸ਼ੱਕੀ ਹਮਲਾਵਰ ਸਣੇ ਦੋ ਔਰਤਾਂ ਅਤੇ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ ਹੈ।

Plymouth Firing: इंग्लैंड के प्लायमाउथ में बंदूकधारी ने भीड़ पर बरसाईं अंधाधुंध गोलियां, हमलावर समेत 6 लोगों की मौत

Read more-ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੋਲੇ ਖਜ਼ਾਨੇ

ਪੁਲਿਸ ਨੇ ਦੱਸਿਆ ਕਿ ਇਕ ਹੋਰ ਮਹਿਲਾ ਦੀ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੇ ਕੁਝ ਦੇਰ ਬਾਅਦ ਮੌਤ ਹੋ ਗਈ। ਪੁਲਿਸ ਮੁਤਾਬਕ ਦੱਖਣ ਪੱਛਮੀ ਇੰਗਲੈਂਡ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਸ਼ਹਿਰ ਦੇ ਇਕ ਹਿੱਸੇ ਵਿਚ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਮੋਰਚਾ ਸੰਭਾਲ ਲਿਆ ਹੈ, ਹਾਲਾਤ ਫਿਲਹਾਲ ਕਾਬੂ ਹੇਠ ਹਨ।

ਪੜੋ ਹੋਰ ਖਬਰਾਂ: 14 ਦਿਨਾਂ 'ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ
ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ਦਾ ਸਬੰਧ ਅੱਤਵਾਦ ਨਾਲ ਤਾਂ ਨਹੀਂ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਸਣੇ ਦੋ ਔਰਤਾਂ ਅਤੇ ਦੋ ਪੁਰਸ਼ਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਜਦੋਂ ਕਿ ਇਲਾਜ ਲਈ ਹਸਪਤਾਲ ਲਿਆਂਦੀ ਗਆ ਇਕ ਹੋਰ ਔਰਤ ਨੇ ਦਾਖਲ ਹੋਣ ਤੋਂ ਕੁਝ ਦੇਰ ਬਾਅਦ ਹੀ ਦਮ ਤੋੜ ਦਿੱਤਾ। ਦਸਤੇ ਨੇ ਕਿਹਾ ਕਿ ਸਾਰੇ ਲੋਕਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਇਸ ਘਟਨਾ ਦੇ ਪਿੱਛੇ ਕੀ ਵਜ੍ਹਾ ਹੈ? ਹਮਲਾਵਰ ਅਤੇ ਪੀੜਤ ਲੋਕ ਇਕ ਦੂਜੇ ਤੋਂ ਕਿਵੇਂ ਕਨੈਕਟਿਡ ਹਨ? ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਸ ਘਟਨਾ ਨੂੰ ਹੈਰਾਨੀਜਨਕ ਦੱਸਦੇ ਹੋਏ ਕਿਹਾ ਕਿ ਪੀੜਤਾਂ ਪ੍ਰਤੀ ਉਨ੍ਹਾਂ ਦੀ ਡੂੰਘੀ ਹਮਦਰਦੀ ਹੈ। ਹਾਲਾਂਕਿ ਘਟਨਾ ਬਾਰੇ ਉਨ੍ਹਾਂ ਨੇ ਹੋਰ ਜਾਣਕਾਰੀ ਨਹੀਂ ਦਿੱਤੀ।

 


ਉਨ੍ਹਾਂ ਨੇ ਟਵੀਟ ਕੀਤਾ ਮੈਂ ਚੀਫ ਕਾਂਸਟੇਬਲ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸ਼ਾਂਤ ਰਹਿਣ ਪੁਲਿਸ ਦੀ ਸਲਾਹ ਮੰਨਣ ਅਤੇ ਸਾਡੀ ਐਮਰਜੈਂਸੀ ਸਰਵਿਸ ਨੂੰ ਆਪਣਾ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦੀ ਹਾਂ।

In The Market