LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੋਲੇ ਖਜ਼ਾਨੇ

12 cm 3

ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਓਲੰਪਿਕ ਵਿਚ ਦੇਸ਼ ਦਾ ਨਾਂ ਰੌਸ਼ਨ ਕਰ ਕੇ ਪਰਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਤਮਗਾ ਜਿੱਤ ਕੇ ਮੁੜੇ ਖਿਡਾਰੀਆਂ ਨੂੰ ਚੈੱਕ ਵੀ ਵੰਡੇ।

ਪੜੋ ਹੋਰ ਖਬਰਾਂ: 14 ਦਿਨਾਂ 'ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ

ਇਸ ਸੰਮੇਲਨ ਵਿਚ ਓਲੰਪਿਕ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਪੰਜਾਬ ਮੁੱਧ ਮੰਤਰੀ ਨੇ ਸਭ ਤੋਂ ਪਹਿਲਾਂ ਪੰਜਾਬ ਵਲੋਂ ਸਾਰੇ ਓਲੰਪਿਕ ਖਿਡਾਰੀਆਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦਾ ਹਿੰਮਤ ਤੇ ਜੋਸ਼ ਨਾਲ ਖੇਡਣਾ ਸ਼ਲਾਘਾਯੋਗ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਵੀ ਕੀਤਾ ਕਿ ਸਾਰੇ ਮੈਡਲਿਸਟ ਖਿਡਾਰੀਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। 

ਪੜੋ ਹੋਰ ਖਬਰਾਂ: 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਕੀਤਾ ਇਹ ਐਲਾਨ 

ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਟੋਕੀਓ ਓਲੰਪਿਕ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੇ ਨਾਂ ਉੱਤੇ ਸੜਕਾਂ ਤੇ ਸਰਕਾਰੀ ਸਕੂਲਾਂ ਦੇ ਨਾਂ ਵੀ ਰੱਖੇ ਜਾਣਗੇ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਪੰਜਾਬ ਦੇ ਮਸ਼ਹੂਰ ਐਥਲੀਟ ਸਵਰਗੀ ਮਿਲਖਾ ਸਿੰਘ ਨੂੰ ਵੀ ਯਾਦ ਕੀਤਾ।

ਪੜੋ ਹੋਰ ਖਬਰਾਂ: ਪਿਆਰ ਦਾ ਦਰਦਨਾਕ ਅੰਤ, ਦੂਜੀ ਜਾਤੀ 'ਚ ਵਿਆਹ ਕਰਨ 'ਤੇ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

ਸਮਾਗਮ ਦੌਰਾਨ ਰਾਜਪਾਲ ਵੀ.ਪੀ ਸਿੰਘ ਬਦਨੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਕੀ ਕਪਤਾਨ ਮਨਪ੍ਰੀਤ ਸਿੰਘ ਦਾ ਢਾਈ ਕਰੋੜ ਨਾਲ ਸਨਮਾਨ ਕੀਤਾ ਗਿਆ। ਹਾਲਾਂਕਿ ਇਸ ਸਮਾਗਮ ਵਿਚ ਸੋਨ ਤਮਗਾ ਜੇਤੂ 'ਗੋਲਡਨ ਬੁਆਏ' ਨੀਰਜ ਚੋਪੜਾ ਨਹੀਂ ਪਹੁੰਚ ਸਕੇ।

ਦੇਖੋ ਸਨਮਾਨ ਸਮਾਗਮ ਦਾ ਲਾਈਵ ਵੀਡੀਓ

ਪੜੋ ਹੋਰ ਖਬਰਾਂ: 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ, ਅੰਮ੍ਰਿਤਸਰ ਬੱਸ ਅੱਡੇ 'ਤੇ ਚਲਾਇਆ ਗਿਆ ਸਰਚ ਆਪ੍ਰੇਸ਼ਨ

In The Market