LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿਆਰ ਦਾ ਦਰਦਨਾਕ ਅੰਤ, ਦੂਜੀ ਜਾਤੀ 'ਚ ਵਿਆਹ ਕਰਨ 'ਤੇ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

pyar

ਗਵਾਲੀਅਰ- ਮੱਧ ਪ੍ਰਦੇਸ਼ (MP) ਦੇ ਗਵਾਲੀਅਰ ਸ਼ਹਿਰ 'ਚ ਆਨਰ ਕਿਲਿੰਗ (Honor Killing) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੂਜੀ ਜਾਤੀ 'ਚ ਪ੍ਰੇਮ ਵਿਆਹ (Love Marriage) ਕਰਨ 'ਤੇ 20 ਸਾਲਾ ਇਕ ਕੁੜੀ ਦੀ ਉਸ ਦੇ ਹੀ ਪਰਿਵਾਰ ਵਾਲਿਆਂ ਨੇ ਫਾਹੇ ਨਾਲ ਲਟਕਾ ਕੇ ਕਤਲ ਕਰ ਦਿੱਤਾ ਅਤੇ ਉਸ ਨੂੰ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ ਪਰ ਫੋਰੈਂਸਿਕ ਮਾਹਿਰਾਂ ਅਤੇ ਪੁਲਸ ਜਾਂਚ 'ਚ ਕਤਲ ਦਾ ਰਾਜ ਖੁੱਲ੍ਹ ਗਿਆ। ਹੁਣ ਇਸ ਮਾਮਲੇ 'ਚ ਪੁਲਸ ਨੇ ਕੁੜੀ ਦੇ ਪਿਤਾ ਅਤੇ ਇਕ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਤਾਇਆ ਅਤੇ 2 ਭਰਾ ਹਾਲੇ ਫਰਾਰ ਹੈ। ਇਹ ਜਾਣਕਾਰੀ ਪੁਲਸ (Police) ਦੇ ਇਕ ਅਧਿਕਾਰੀ ਨੇ ਦਿੱਤੀ।

ਪੜੋ ਹੋਰ ਖਬਰਾਂ: Twitter ਨੇ ਆਪਣੇ ਡਿਜਾਇਨ 'ਚ ਕੀਤਾ ਬਦਲਾਅ, ਵੱਖਰਾ ਦਿਖੇਗਾ ਥੀਮ

ਐਡੀਸ਼ਨਲ ਪੁਲਸ ਸੁਪਰਡੈਂਚ ਆਤਮਾਰਾਮ ਸ਼ਰਮਾ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਮਾਮਲਾ ਗਵਾਲੀਅਰ ਸ਼ਹਿਰ ਦੇ ਜਨਕਗੰਜ ਥਾਣਾ ਖੇਤਰ ਦੀ ਅਯੁੱਧਿਆ ਨਗਰੀ ਦਾ ਹੈ। ਇੱਥੇ ਰਹਿਣ ਵਾਲੇ ਰਾਜੇਂਦਰ ਰਾਠੌੜ ਦੀ 20 ਸਾਲਾ ਧੀ 5 ਜੂਨ ਨੂੰ ਇਕ ਨੌਜਵਾਨ ਨਾਲ ਚੱਲੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੁੜੀ 7 ਜੁਲਾਈ ਨੂੰ ਵਾਪਸ ਆ ਗਈ ਅਤੇ ਉਸ ਨੂੰ ਨਾਰੀ ਨਿਕੇਤਨ ਭੇਜਿਆ ਗਿਆ। ਉਨ੍ਹਾਂ ਕਿਹਾ ਕਿ 31 ਜੁਲਾਈ ਨੂੰ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਰਹਿਣ ਦੀ ਸਹਿਮਤੀ ਦੇ ਦਿੱਤੀ ਅਤੇ ਪਿਤਾ ਘਰ ਆ ਗਈ। ਸ਼ਰਮਾ ਨੇ ਦੱਸਿਆ ਕਿ 2 ਅਗਸਤ ਨੂੰ ਕੁੜੀ ਦੇ ਪਿਤਾ ਥਾਣੇ ਪਹੁੰਚੇ ਅਤੇ ਦੱਸਿਆ ਕਿ ਉਨ੍ਹਾਂ ਦੀ ਧੀ ਰਾਤ ਨੂੰ ਖਾਣਾ ਖਾ ਕੇ ਸੌਣ ਗਈ ਅਤੇ ਫਿਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲਸ ਨੇ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

ਪੜੋ ਹੋਰ ਖਬਰਾਂ: ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਅੱਤਵਾਦੀ ਹਮਲਾ

ਉਨ੍ਹਾਂ ਦੱਸਿਆ ਕਿ ਕੁੜੀ ਦੇ ਪਿਤਾ ਰਾਜੇਂਦਰ ਰਾਠੌੜ, ਭਰਾ ਜਿਤੇਂਦਰ ਨਾਲ ਤਾਏ ਰਾਧੇਸ਼ਾਮ, ਉਸ ਦਾ ਪੁੱਤਰ ਮਨੋਜ ਅਤੇ ਇਕ ਦੂਜੇ ਤਾਏ ਦੇ ਮੁੰਡੇ ਮਾਨੂ ਰਾਠੌੜ ਨੇ ਮਿਲ ਕੇ ਕੁੜੀ ਦਾ ਕਤਲ ਕੀਤਾ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ। ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੜੀ ਦੇ ਪਿਤਾ ਰਾਜੇਂਦਰ ਅਤੇ ਭਰਾ ਜਿਤੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: 14 ਦਿਨਾਂ 'ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ

In The Market